Advertisment

ਪੰਜਾਬ ਸਰਕਾਰ ਨੇ ਬਦਲੀਆਂ ਉਪਰ 5 ਜੂਨ ਤਕ ਲਾਈ ਮੁਕੰਮਲ ਪਾਬੰਦੀ

author-image
Jagroop Kaur
New Update
ਪੰਜਾਬ ਸਰਕਾਰ ਨੇ ਬਦਲੀਆਂ ਉਪਰ 5 ਜੂਨ ਤਕ ਲਾਈ ਮੁਕੰਮਲ ਪਾਬੰਦੀ
Advertisment
ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਚੱਲ ਰਹੇ ਪੰਜਾਬ ਸਰਕਾਰ ਦੇ ਯਤਨਾਂ ਨੂੰ ਮਜਬੂਤੀ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ ਜਿਥੇ ਅੱਜ ਕੋਰੋਨਾ ਪਾਬੰਦੀਆਂ ਨੂੰ ਵਧਾਇਆ ਹੈ। ਉਥੇ ਹੀ 5 ਜੂਨ, 2021 ਤੱਕ ਹਰ ਤਰ੍ਹਾਂ ਦੇ ਤਬਾਦਲਿਆਂ ’ਤੇ ਵੀ ਰੋਕ ਲਗਾ ਦਿੱਤੀ ਹੈ। ਮੁੱਖ ਮੰਤਰੀ ਦੇ ਨਿਰਦੇਸ਼ ਤੋਂ ਬਾਅਦ ਪਰਸੋਨਲ ਵਿਭਾਗ ਨੇ ਪੱਤਰ ਵੀ ਜਾਰੀ ਕਰ ਦਿੱਤਾ ਹੈ।Babushahi.com
Advertisment
Read More : ਕੋਰੋਨਾ ਪੀੜਤਾਂ ਤੋਂ ਵਾਧੂ ਵਸੂਲੀ ਕਰਨ ਵਾਲੇ ਹਸਪਤਾਲ ਖ਼ਿਲਾਫ਼ ਡੀਸੀ ਵੱਲੋਂ ਐਕਸ਼ਨ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਜਾਰੀ ਆਈ.ਏ.ਐੱਸ. ਤੇ ਪੀ.ਸੀ.ਐੱਸ. ਅਧਿਕਾਰੀਆਂ ਦੇ ਵੱਡੇ ਪੱਧਰ ’ਤੇ ਹੋਏ ਤਬਾਦਲਿਆਂ ’ਤੇ ਵੀ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਤੇ ਉਕਤ ਤਬਾਦਲੇ 5 ਜੂਨ, 2021 ਤੋਂ ਬਾਅਦ ਪ੍ਰਭਾਵੀ ਮੰਨੇ ਜਾਣਗੇ। ਜਦਕਿ ਹੋਰ ਵਿਭਾਗਾਂ ਦੇ ਹਰ ਪੱਧਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਟਰਾਂਸਫਰ ’ਤੇ ਵੀ 5 ਜੂਨ, 2021 ਤੱਕ ਰੋਕ ਲਗਾ ਦਿੱਤੀ ਗਈ ਹੈ।ਪੰਜਾਬ ਸਰਕਾਰ ਨੇ 5 ਜੂਨ ਤੱਕ ਹਰ ਤਰ੍ਹਾਂ ਦੇ ਤਬਾਦਲਿਆਂ 'ਤੇ ਲਗਾਈ ਰੋਕ Read More : ਸ਼ਰਮਨਾਕ : ਦੋ ਬੱਚਿਆਂ ਦੀ ਮਾਂ ਨਾਲ ਕੀਤਾ ਗੈਂਗਰੇਪ, ਮੁਲਜ਼ਮਾਂ ਦੀ ਭਾਲ ‘ਚ ਜੁਟੀ... ਇਥੇ ਇਹ ਵੀ ਜ਼ਿਕਰਯੋਗ ਹੈ ਕਿ ਅੱਜ ਹੀ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ 31 ਮਈ ਤੱਕ ਲੱਗਿਆਂ ਪਾਬੰਦੀਆਂ ਨੂੰ ਵੀ ਵਧ ਦਿੱਤਾ ਗਿਆ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਲਾਗ ਰੋਗ ਤੋਂ ਨਿਜਾਤ ਪਾਈ ਜਾ ਸਕੇ।-
punjab-government cm-punjab corona-virus ban-on-transfers-till-june-5 ban-on-transfers
Advertisment

Stay updated with the latest news headlines.

Follow us:
Advertisment