Unlock 2.0 Guideline : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ, ਜਾਣੋਂ ਹੁਣ ਕੀ ਮਿਲੇਗੀ ਰਾਹਤ

Punjab Government issued the Unlock-2 Guidelines from 1st July to 31st July
Unlock 2.0 Guideline : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ , ਜਾਣੋਂ ਹੁਣ ਕੀ ਮਿਲੇਗੀ ਰਾਹਤ 

Unlock 2.0 Guideline : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ, ਜਾਣੋਂ ਹੁਣ ਕੀ ਮਿਲੇਗੀ ਰਾਹਤ:ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਅਨਲਾਕ-2 ਦਾ ਐਲਾਨ ਕੀਤਾ ਹੈ ,ਜਿਹੜਾ ਪਹਿਲੀ ਜੁਲਾਈ ਤੋਂ ਲੈ ਕੇ 31 ਜੁਲਾਈ ਤਕ ਲਾਗੂ ਰਹੇਗਾ। ਪੰਜਾਬ ਸਰਕਾਰ ਨੇ 1 ਜੁਲਾਈ ਤੋਂ 31 ਜੁਲਾਈ ਤੱਕ ਅਨਲਾਕ-2 ਦੀਆਂ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ ,ਜਿਨ੍ਹਾਂ ਤਹਿਤ ਕੁਝ ਹੋਰ ਰਿਆਇਤਾਂ ਐਲਾਨੀਆਂ ਗਈਆਂ ਹਨ।ਕੰਟੇਨਮੈਂਟ ਜ਼ੋਨ ਵਿਚ 31 ਜੁਲਾਈ ਤੱਕ ਲਾਕਡਾਊਨ ਲਾਗੂ ਰਹੇਗਾ।

ਜਾਣਕਾਰੀ ਅਨੁਸਾਰ ਅਨਲਾਕ- 2.0 ‘ਚ ਦਿਸ਼ਾ ਨਿਰਦੇਸ਼ਾਂ ਮੁਤਾਬਕ 31 ਜੁਲਾਈ ਤੱਕ ਸਕੂਲ,ਕਾਲਜ ਬੰਦ ਰਹਿਣਗੇ। ਇਸ ਦੌਰਾਨ ਸਿਨੇਮਾ ਹਾਲ, ਸਵਿਮਿੰਗ ਪੂਲ, ਜਿਮ ,ਥਿਏਟਰ, ਬਾਰ, ਸਮਾਜਕ ਅਤੇ ਧਾਰਮਿਕ ਸਮਾਗਮਾਂ ਵਿਚ ਇਕੱਠੇ ਹੋਣ ‘ਤੇ ਪਾਬੰਦੀ ਜਾਰੀ ਰਹੇਗੀ। ਇਸ ਦੇ ਨਾਲ ਹੀ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਬਾਹਰ ਜਾਣ ‘ਤੇ ਰੋਕ ਰਹੇਗੀ।

Punjab Government issued the Unlock-2 Guidelines from 1st July to 31st July
Unlock 2.0 Guideline : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ, ਜਾਣੋਂ ਹੁਣ ਕੀ ਮਿਲੇਗੀ ਰਾਹਤ

ਪੰਜਾਬ ਸਰਕਾਰਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਖੁੱਲਣਗੇ ,ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਖੁੱਲਣਗੇ। ਇਸ ਦੌਰਾਨ ਰੈਸਟੋਰੈਂਟ ਤੇ ਹੋਟਲ ਰਾਤ 9 ਵਜੇ ਤੱਕ ਖੁੱਲਣਗੇ। ਬਾਰਬਰ ਸ਼ਾਪ, ਸਲੂਨ ਤੇ ਬਿਊਟੀ ਪਾਰਲਰ ਸਵੇਰੇ 7 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਖੁੱਲਣਗੇ। ਜ਼ਰੂਰੀ ਵਸਤੂਆਂ ਵਾਲ਼ੀਆਂ ਦੁਕਾਨਾਂ ਸਾਰੇ ਦਿਨ ਰਾਤ 8 ਵਜੇ ਤੱਕ ਖੁੱਲ੍ਹਣਗੀਆਂ।

ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਅਨਲਾਕ-2.0 ਦੀ ਗਾਈਡਲਾਈਨਸ ਜਾਰੀ ਕਰ ਦਿੱਤੀ ਹੈ। ਕੋਰੋਨਾ ਵਾਇਰਸ ਦੇ ਕੰਟੇਨਮੈਂਟ ਜ਼ੋਨ ਤੋਂ ਬਾਹਰ ਦੇ ਇਲਾਕਿਆਂ ‘ਚ ਕਈ ਗਤੀਵਿਧੀਆਂ ‘ਚ ਛੋਟ ਹੋਵੇਗੀ, ਜਦੋਂ ਕਿ ਕੰਟੇਨਮੈਂਟ ਜ਼ੋਨ ‘ਚ ਲਾਕਡਾਊਨ ਸਖ਼ਤੀ ਨਾਲ ਲਾਗੂ ਹੋਵੇਗਾ। ਹੁਣ ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਹੋਵੇਗਾ।
-PTCNews