#PunjabLockdown: ਪੰਜਾਬ ‘ਚ 30 ਤੇ 31 ਮਾਰਚ ਨੂੰ ਖੁੱਲ੍ਹੇ ਰਹਿਣਗੇ ਬੈਂਕ, ਸੂਬਾ ਸਰਕਾਰ ਨੇ ਜਾਰੀ ਕੀਤਾ ਹੁਕਮ

Punjab government issues advisory, Banks to be open on March 30-31 amid lockdown
#PunjabLockdown : ਪੰਜਾਬ 'ਚ 30 ਤੇ 31 ਮਾਰਚ ਨੂੰ ਖੁੱਲ੍ਹੇ ਰਹਿਣਗੇ ਬੈਂਕ, ਸੂਬਾ ਸਰਕਾਰ ਨੇ ਜਾਰੀ ਕੀਤਾ ਹੁਕਮ

#PunjabLockdown: ਪੰਜਾਬ ‘ਚ 30 ਤੇ 31 ਮਾਰਚ ਨੂੰ ਖੁੱਲ੍ਹੇ ਰਹਿਣਗੇ ਬੈਂਕ, ਸੂਬਾ ਸਰਕਾਰ ਨੇ ਜਾਰੀ ਕੀਤਾ ਹੁਕਮ:ਚੰਡੀਗੜ੍ਹ : ਪੰਜਾਬ ‘ਚ ਲਾਗੂ ਕਰਫ਼ਿਊ ਦੌਰਾਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰਨ ਲਈ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ ਮੁਤਾਬਕ ਬੈਂਕ 30 ਮਾਰਚ ਤੇ 31 ਮਾਰਚ ਨੂੰ ਖੁੱਲ੍ਹੇ ਰਹਿਣਗੇ ਜਦਕਿ 1 ਅਪ੍ਰੈਲ ਨੂੰ ਬੈਂਕ ਲੋਕਾਂ ਨਾਲ ਕੋਈ ਡੀਲ ਨਹੀਂ ਕਰਨਗੇ।

ਮਿਲੀ ਜਾਣਕਾਰੀ ਅਨੁਸਾਰ 3 ਅਪ੍ਰੈਲ ਤੋਂ ਪੰਜਾਬ ਵਿੱਚ ਬੈਂਕ ਹਫ਼ਤੇ ਵਿੱਚ ਕੇਵਲ 2 ਦਿਨ ਖੁੱਲ੍ਹਣਗੇ ਅਤੇ ਰੋਜ਼ਾਨਾ ਕੁੱਲ੍ਹ ਬ੍ਰਾਂਚਾਂ ਵਿੱਚੋਂ ਕੇਵਲ 1/3 ਬ੍ਰਾਂਚਾਂ ਹੀ ਖੁੱਲ੍ਹੀਆਂ ਰਹਿਣਗੀਆਂ। ਇਨ੍ਹਾਂ ਬੈਂਕਾਂ ਵਿੱਚ 1 ਅਪ੍ਰੈਲ ਨੂੰ ਕੇਵਲ ਨਾਨ- ਪਬਲਿਕ ਕੰਮ ਹੀ ਹੋਵੇਗਾ।

ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਇਹ ਕਦਮ ਉਠਾਇਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਬੰਧੀ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ।
-PTCNews