Advertisment

ਪੰਜਾਬ 'ਚ ਅੱਜ ਤੋਂ ਮੁੜ ਸਖਤੀ, ਜਾਣੋਂ ਪੰਜਾਬ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ਼

author-image
Shanker Badra
Updated On
New Update
ਪੰਜਾਬ 'ਚ ਅੱਜ ਤੋਂ ਮੁੜ ਸਖਤੀ, ਜਾਣੋਂ ਪੰਜਾਬ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ਼
Advertisment
ਪੰਜਾਬ 'ਚ ਅੱਜ ਤੋਂ ਮੁੜ ਸਖਤੀ, ਜਾਣੋਂ ਪੰਜਾਬ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ਼:ਚੰਡੀਗੜ੍ਹ : ਪੰਜਾਬ 'ਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ 'ਚ ਅੱਜ ਤੋਂ ਹੋਰ ਸਖ਼ਤੀ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਿਹਾ ਸੀ ਕਿ ਸੂਬਾ ਸਰਕਾਰ ਨੇ ਕੁਝ ਹੋਰ ਸਖ਼ਤ ਕਦਮ ਚੁੱਕਣ ਦੀ ਤਿਆਰੀ ਕੀਤੀ ਹੈ। ਇਸ 'ਚ ਸਮਾਜਿਕ, ਜਨਤਕ ਤੇ ਪਰਿਵਾਰਕ ਸਮਾਗਮਾਂ 'ਤੇ ਹੋਰ ਪਾਬੰਦੀਆਂ ਲਾਈਆਂ ਗਈਆਂ ਹਨ। publive-image ਕੋਰੋਨਾ ਖਿਲਾਫ ਆਪਣੀ ਲੜਾਈ ਤੇਜ਼ ਕਰਦਿਆਂ ਪੰਜਾਬ ਸਰਕਾਰ ਨੇ ਸਾਰੇ ਜਨਤਕ ਇਕੱਠਾਂ ਅਤੇ ਧਰਨੇ-ਪ੍ਰਦਰਸ਼ਨਾਂ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਵਿਆਹ ਅਤੇ ਹੋਰ ਸਮਾਗਮਾਂ ਵਿੱਚ 50 ਦੀ ਥਾਂ 30 ਲੋਕਾਂ ਨੂੰ ਸ਼ਾਮਿਲ ਹੋਣ ਦੀ ਮਨਜੂਰੀ ਦਿੱਤੀ ਗਈ ਹੈਜਦਕਿ ਪਹਿਲਾਂ 50 ਲੋਕਾਂ ਨੂੰ ਵਿਆਹ ਵਿਚ ਸ਼ਮੂਲੀਅਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।
Advertisment
ਪੰਜਾਬ 'ਚ ਅੱਜ ਤੋਂ ਮੁੜ ਸਖਤੀ, ਜਾਣੋਂ ਪੰਜਾਬ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ਼ Punjab Government issues new guidelines under Unlock-2 ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ, ਉਸ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਮੀਟਿੰਗ ਕਰਦਾ ਹੈ ਤਾਂ ਇਸ ਮੀਟਿੰਗ ਵਿਚ ਪੰਜ ਤੋਂ ਜ਼ਿਆਦਾ ਲੋਕ ਹਿੱਸਾ ਨਹੀਂ ਲੈ ਸਕਣਗੇ।ਸਰਕਾਰ ਦੁਆਰਾ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਸਮਾਜਿਕ ਇਕੱਠਾਂ ਅਤੇ ਵਿਆਹ ਅਤੇ ਸਮਾਜਿਕ ਕਾਰਜਾਂ ਉੱਤੇ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨਗੀਆਂ। publive-image ਇਸ ਦੇ ਨਾਲ ਹੀ ਕੰਮ ਵਾਲੇ ਸਥਾਨਾਂ / ਦਫ਼ਤਰਾਂ / ਬੰਦ ਥਾਵਾਂ 'ਤੇ ਵੀ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ ,ਜਦਕਿ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਅਤੇ ਥੁੱਕਣ 'ਤੇ ਪਹਿਲਾਂ ਹੀ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ। ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਏਅਰ ਕੰਡੀਸ਼ਨਿੰਗ ਅਤੇ ਹਵਾਦਾਰੀ / ਹਵਾ ਦੇ ਗੇੜ ਬਾਰੇ ਸਿਹਤ ਵਿਭਾਗ ਦੀ ਸਲਾਹ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਪੰਜਾਬ 'ਚ ਅੱਜ ਤੋਂ ਮੁੜ ਸਖਤੀ, ਜਾਣੋਂ ਪੰਜਾਬ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ਼ Punjab Government issues new guidelines under Unlock-2 ਇਸ ਦੇ ਇਲਾਵਾ ਮੌਨਸੂਨ ਦੌਰਾਨ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਜੋਖਮ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਡੇਂਗੂ / ਸਧਾਰਣ ਰੋਗਾਂ ਦੀ ਰੋਕਥਾਮ ਲਈ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਦੋਵਾਂ ਸੰਸਥਾਵਾਂ ਦੁਆਰਾ ਮੁਹਿੰਮ ਦੇ ਅਧਾਰ 'ਤੇ ਚਲਾਈ ਜਾ ਰਹੀ ਸਵੱਛਤਾ ਮੁਹਿੰਮ ਦਾ ਵੀ ਫੈਸਲਾ ਕੀਤਾ ਹੈ। -PTCNews -
punjab-news new-guidelines
Advertisment

Stay updated with the latest news headlines.

Follow us:
Advertisment