ਮੁੱਖ ਖਬਰਾਂ

ਪੰਜਾਬ ਸਰਕਾਰ ਵੱਲੋਂ  ਮਰਹੂਮ  ਮੁੱਖ ਮੰਤਰੀ ਬੇਅੰਤ  ਸਿੰਘ ਦੀ 22ਵੀਂ  ਬਰਸੀ ਮੌਕੇ  'ਸਰਬ ਧਰਮ ਕਾ ਸੰਮੇਲਨ'  ਕਰਵਾਇਆ

By Joshi -- August 31, 2017 4:08 pm -- Updated:Feb 15, 2021

Punjab government observes 22nd death anniversary of late cm beant singh as ‘sarab dharam ka samelan’

• ਰਾਜ ਪੱਧਰੀ ਸਮਾਗਮ ਦੌਰਾਨ ਪੰਜ ਕੈਬਨਿਟ ਮੰਤਰੀਆਂ ਸਣੇ ਅਨੇਕਾਂ ਰਾਜਸੀ ਸਖਸ਼ੀਅਤਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ

• ਸਾਰੇ ਧਰਮਾਂ ਦੇ ਪ੍ਰਤੀਨਿਧੀਆਂ ਵੱਲੋਂ ਧਾਰਮਿਕ ਪ੍ਰਵਚਨਾਂ ਅਤੇ ਕੀਰਤਨ ਰਾਹੀਂ ਸਾਬਕਾ ਮੁੱਖ ਮੰਤਰੀ ਦੀ ਵਿਛੜੀ ਰੂਹ ਦੀ ਸ਼ਾਂਤੀ ਲਈ ਪ੍ਰਰਾਥਨਾ ਕੀਤੀ

• ਬੇਅੰਤ ਸਿੰਘ ਪਰਿਵਾਰ ਵੱਲੋਂ ਸੰਸਦ ਮੈਂਬਰ ਰਵਨੀਤ ਬਿੱਟੂ ਤੇ ਵਿਧਾਇਕ ਗੁਰਕੀਰਤ ਕੋਟਲੀ ਨੇ ਸਾਬਕਾ ਮੁੱਖ ਮੰਤਰੀ ਦੇ ਨਕਸ਼ੇ ਕਦਮਾਂ 'ਤੇ ਚੱਲਣ ਦਾ ਅਹਿਦ ਲਿਆ

ਚੰਡੀਗੜ: ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਦੀ 22ਵੀਂ ਬਰਸੀ ਮੌਕੇ ਅੱਜ ਪੰਜਾਬ ਸਰਕਾਰ ਵੱਲੋਂ 'ਸਰਬ ਧਰਮ ਕਾ ਸੰਮੇਲਨ' ਰਾਹੀਂ ਸਾਬਕਾ ਮੁੱਖਮੰਤਰੀ ਨੂੰ ਸ਼ਰਧਾਂਜਲੀ ਦਿੱਤੀ ਗਈ। ਰਾਜ ਪੱਧਰੀ ਸਮਾਗਮ ਸੈਕਟਰ 42 ਸਥਿਤ ਸ. ਬੇਅੰਤ ਸਿੰਘ ਯਾਦਗਾਰ ਵਿਖੇ ਕਰਵਾਇਆ ਗਿਆ।ਇਸ ਮੌਕੇ ਹਾਜ਼ਰ ਪੰਜਾਬ ਸਰਕਾਰ ਦੇ ਪੰਜ ਕੈਬਨਿਟ ਮੰਤਰੀਆਂ ਸਣੇ ਅਨੇਕਾਂ ਰਾਜਸੀ ਸਖਸ਼ੀਅਤਾਂ ਨੇ ਸ. ਬੇਅੰਤ ਸਿੰਘ ਦੀ ਸਮਾਧੀ 'ਤੇ ਫੁੱਲਮਾਲਾ ਚੜ•ਾਕੇ ਸੂਬੇ ਦੇ 12ਵੇਂ ਮੁੱਖ ਮੰਤਰੀ ਜਿਨ•ਾਂ ਨੇ ਸੂਬੇ ਵਿੱਚ ਅਮਨ, ਸ਼ਾਂਤੀ ਦੀ ਬਹਾਲੀ ਲਈ ਆਪਣੀ ਜਾਨ ਕੁਰਬਾਨ ਕੀਤੀ, ਨੂੰ ਯਾਦ ਕੀਤਾ।

ਇਸ ਮੌਕੇ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀਆਂ ਵੱਲੋਂ ਧਾਰਮਿਕ ਪ੍ਰਵਚਨਾਂ ਅਤੇ ਕੀਰਤਨ ਰਾਹੀਂ ਸਾਬਕਾ ਮੁੱਖ ਮੰਤਰੀ ਦੀ ਵਿਛੜੀ ਰੂਹ ਦੀ ਸ਼ਾਂਤੀ ਲਈ ਪ੍ਰਰਾਥਨਾ ਕੀਤੀ ਗਈ।
22nd death anniversary of late cm beant singhਸਾਬਕਾ ਮੁੱਖ ਮੰਤਰੀ ਦੇ ਪਰਿਵਾਰ ਵੱਲੋਂਉਨ•ਾਂ ਦੇ ਪੋਤਰੇ ਅਤੇ ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਸ. ਗੁਰਕੀਰਤ ਸਿੰਘ ਕੋਟਲੀ ਨੇ ਸ. ਬੇਅੰਤ ਸਿੰਘ ਦੇ ਨਕਸ਼ੇ ਕਦਮਾਂ 'ਚੇ ਚੱਲਣ ਦਾ ਅਹਿਦ ਲੈਂਦਿਆਂ ਉਨ•ਾਂ ਵੱਲੋਂ ਪਾਏ ਪੂਰਨਿਆਂ 'ਤੇਚੱਲਣ ਦਾ ਪ੍ਰਣ ਵੀ ਲਿਆ। ਉਨ•ਾਂ ਅੱਜ ਰਾਜ ਪੱਧਰੀ ਸਮਾਗਮ ਦੌਰਾਨ ਸ਼ਰਧਾਂਜਲੀ ਦੇਣ ਪੁੱਜੀਆਂ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਵੀ ਕੀਤਾ।
ਰਾਜ ਪੱਧਰੀ 'ਸਰਬ ਧਰਮ ਕਾ ਸੰਮੇਲਨ' ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸ੍ਰੀ ਬ੍ਰਹਮ ਮਹਿੰਦਰਾ, ਸ. ਨਵਜੋਤ ਸਿੰਘ ਸਿੱਧੂ, ਸ. ਮਨਪ੍ਰੀਤ ਸਿੰਘ ਬਾਦਲ, ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸ. ਸਾਧੂ ਸਿੰਘਧਰਮਸੋਤ (ਸਾਰੇ ਕੈਬਨਿਟ ਮੰਤਰੀ), ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ, ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ, ਮਾਰਕਫੈਡ ਦੇ ਚੇਅਰਮੈਨਸ. ਅਮਰਜੀਤ ਸਿੰਘ ਸਮਰਾ, ਸ. ਬੇਅੰਤ ਸਿੰਘ ਦੇ ਪੁੱਤਰ ਸ. ਤੇਜਪ੍ਰਕਾਸ਼ ਸਿੰਘ ਤੇ ਪੁੱਤਰੀ ਸ੍ਰੀਮਤੀ ਗੁਰਕੰਵਲ ਕੌਰ (ਦੋਵੇਂ ਸਾਬਕਾ ਮੰਤਰੀ), ਪੋਤਰਾ ਸ. ਗੁਰਕੀਰਤ ਸਿੰਘ ਕੋਟਲੀ (ਵਿਧਾਇਕ) ਤੇ ਗੁਰਇਕਬਾਲ ਸਿੰਘਹਨੀ (ਡੀ.ਐਸ.ਪੀ.) ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸਿੱਧੂ ਵੀ ਹਾਜ਼ਰ ਸਨ।

ਇਸ ਮੌਕੇ ਸ. ਸੁਖਜਿੰਦਰ ਸਿੰਘ ਰੰਧਾਵਾ, ਡਾ.ਰਾਜ ਕੁਮਾਰ ਵੇਰਕਾ, ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸ. ਅਮਰੀਕ ਸਿੰਘ ਢਿੱਲੋਂ, ਸ. ਬਲਬੀਰ ਸਿੰਘ ਸਿੱਧੂ, ਸ੍ਰੀ ਰਾਕੇਸ਼ ਪਾਂਡੇ, ਸ੍ਰੀ ਸੁਰਿੰਦਰ ਕੁਮਾਰ ਡਾਬਰ, ਸ. ਲਖਵੀਰ ਸਿੰਘ ਲੱਖਾ, ਸ. ਗੁਰਪ੍ਰੀਤ ਸਿੰਘ ਜੀਪੀ, ਸ. ਭਾਰਤ ਭੂਸ਼ਣ ਆਸ਼ੂ, ਸ.ਕੁਲਜੀਤ ਸਿੰਘ ਨਾਗਰਾ, ਸ. ਸੁਰਜੀਤ ਸਿੰਘ ਧੀਮਾਨ, ਸ੍ਰੀ ਨੱਥੂ ਰਾਮ, ਸ. ਨਵਤੇਜ ਸਿੰਘ ਚੀਮਾ, ਸ. ਕੁਲਦੀਪ ਸਿੰਘ ਵੈਦ, ਸ੍ਰੀ ਸੰਜੀਵਤਲਵਾੜ, ਸ. ਸੁਖਪਾਲ ਸਿੰਘ ਭੁੱਲਰ ਤੇ ਸ੍ਰੀ ਅੰਗਦ ਸਿੰਘ ਸੈਣੀ (ਸਾਰੇ ਵਿਧਾਇਕ) ਵੀ ਹਾਜ਼ਰ ਸਨ।

ਹੋਰਨਾਂ ਪ੍ਰਮੁੱਖ ਸਖਸ਼ੀਅਤਾਂ ਵਿੱਚ ਸ.ਮਹਿੰਦਰ ਸਿੰਘ ਕੇ.ਪੀ., ਸ.ਮਲਕੀਤ ਸਿੰਘ ਦਾਖਾ, ਸ. ਜਗਮੋਹਨ ਸਿੰਘ ਕੰਗ, ਸ. ਮਨਿੰਦਰਜੀਤ ਸਿੰਘ ਬਿੱਟਾ ਤੇ ਸ੍ਰੀ ਹੰਸ ਰਾਜ ਜੋਸ਼ਨ (ਸਾਰੇ ਸਾਬਕਾ ਮੰਤਰੀ), ਸ. ਅਜੀਤਇੰਦਰਸਿੰਘ ਮੋਫਰ, ਸ੍ਰੀ ਜੁਗਲ ਕਿਸ਼ੋਰ, ਸ੍ਰੀ ਸ਼ਮਸ਼ੇਰ ਸਿੰਘ ਰਾਏ (ਸਾਰੇ ਸਾਬਕਾ ਵਿਧਾਇਕ), ਡਾ.ਅਮਰ ਸਿੰਘ, ਸ. ਪਰਮਜੀਤ ਸਿੰਘ ਕੜਵਲ, ਸ. ਸੁਖਜਿੰਦਰ ਸਿੰਘ ਲਾਲੀ ਮਜੀਠੀਆ, ਸ੍ਰੀਮਤੀ ਲਖਵਿੰਦਰ ਕੌਰ ਗਰਚਾ, ਸ. ਮੇਜਰ ਸਿੰਘ ਭੈਣੀ, ਸ. ਬਿਕਰਮ ਸਿੰਘ ਮੋਫਰ, ਸ. ਗੁਰਦੀਪ ਸਿੰਘ ਚੱਕ ਸਰਵਣ ਨਾਥ ਤੇ ਸਾਬਕਾ ਡੀ.ਪੀ.ਆਰ.ਓ. ਸ. ਉਜਾਗਰ ਸਿੰਘ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਅਤੇ ਜ਼ਿਲਾ ਯੂਨਿਟਾਂ ਦੇ ਅਹੁਦੇਦਾਰ, ਸਮਾਜਿਕ, ਧਾਰਮਿਕ ਸਖਸ਼ੀਅਤਾਂ ਅਤੇ ਸਾਬਕਾ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

—PTC News

  • Share