ਮੁੱਖ ਖਬਰਾਂ

ਹੁਣ ਪੰਜਾਬ ਸਰਕਾਰ ਨੇ NRI ਨੂੰ ਸਾਂਭਣ ਲਈ ਲਾਈ ਸਰਕਾਰੀ ਅਧਿਆਪਕਾਂ ਦੀ ਡਿਊਟੀ,ਪੜ੍ਹੋ ਪੂਰਾ ਮਾਮਲਾ

By Shanker Badra -- July 16, 2020 1:07 pm -- Updated:Feb 15, 2021

ਹੁਣ ਪੰਜਾਬ ਸਰਕਾਰ ਨੇ NRI ਨੂੰ ਸਾਂਭਣ ਲਈ ਲਾਈ ਸਰਕਾਰੀ ਅਧਿਆਪਕਾਂ ਦੀ ਡਿਊਟੀ,ਪੜ੍ਹੋ ਪੂਰਾ ਮਾਮਲਾ:ਲੁਧਿਆਣਾ: ਪੂਰੀ ਦੁਨੀਆ ਨੂੰ ਆਪਣੇ ਲਪੇਟੇ 'ਚ ਲੈਣ ਵਾਲੀ ਕੋਰੋਨਾ ਮਹਾਮਾਰੀ ਨੇ ਭਾਰਤ ਸਮੇਤ ਪੰਜਾਬ 'ਚ ਵੀ ਇਸ ਸਮੇਂ ਪੂਰਾ ਕਹਿਰ ਮਚਾਇਆ ਹੋਇਆ ਹੈ ਅਤੇ ਸੂਬੇ ਅੰਦਰ ਲਗਾਤਾਰ ਵੱਡੀ ਗਿਣਤੀ 'ਚ ਕੋਰੋਨਾ ਦੇ ਕੇਸ ਵੱਧਦੇ ਜਾ ਰਹੇ ਹਨ। ਅਜਿਹੇ 'ਚ ਹੀਲੁਧਿਆਣਾ ਪ੍ਰਸ਼ਾਸਨ ਵੱਲੋਂ ਸਰਕਾਰੀ ਅਧਿਆਪਕਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ ,ਜਿਸ ਦਾ ਪੰਜਾਬ ਭਰ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਹੁਣ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਆਉਣ ਵਾਲੇ ਐੱਨ.ਆਰ.ਆਈ. ਲੋਕਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਫਰਮਾਨ ਮੁਤਾਬਕ ਕੋਰੋਨਾ ਵਾਇਰਸ ਕਰਕੇ ਵੱਖ-ਵੱਖ ਦੇਸ਼ਾਂ ਅਤੇ ਪੰਜਾਬ 'ਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਜ਼ਿਲ੍ਹਾ ਲੁਧਿਆਣਾ ਦੇ ਮੂਲ ਵਸਨੀਕਾਂ ਨੂੰ ਅਧਿਆਪਕ ਏਅਰਪੋਰਟ ਤੋਂ ਲੈ ਕੇ ਆਉਣਗੇ ਅਤੇ NRI ਨੂੰ ਇਕਾਂਤਵਾਸ ਕੇਂਦਰ ਤੱਕ ਛੱਡ ਕੇ ਆਉਣਗੇ।

ਹੁਣ ਪੰਜਾਬ ਸਰਕਾਰ ਨੇ NRI ਨੂੰ ਸਾਂਭਣ ਲਈ ਲਾਈ ਸਰਕਾਰੀ ਅਧਿਆਪਕਾਂ ਦੀ ਡਿਊਟੀ,ਪੜ੍ਹੋ ਪੂਰਾ ਮਾਮਲਾ

ਲੁਧਿਆਣਾ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀ ਇੱਕ ਲਿਸਟ ਜਾਰੀ ਕੀਤੀ ਗਈ ਹੈ,ਜਿਸ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ NRI ਨੂੰ ਏਅਰਪੋਰਟ ਤੋਂ ਲਿਆ ਕੇ ਘਰਾਂ ਵਿੱਚ ਕੁਆਰੰਟੀਨ ਰੱਖਣ ਅਤੇ ਕੁਆਰੰਟੀਨ ਸੈਂਟਰਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਵਿੱਚ ਜਿਸ ਤਰ੍ਹਾਂ ਨਾਲ ਕੋਰੋਨਾ ਫ਼ੈਲ ਰਿਹਾ ਹੈ ,ਅਜਿਹੇ ਵਿੱਚ ਅਧਿਆਪਕਾਂ ਦੀ ਸਿਹਤ ਲਈ ਇਹ ਵੱਡਾ ਖ਼ਤਰਾ ਹੈ।

ਦੱਸਿਆ ਜਾਂਦਾ ਹੈ ਕਿ ਅਧਿਆਪਕਾਂ ਦੀ ਇਹ ਡਿਊਟੀ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਗਈ ਹੈ। ਇਸ ਨਵੇਂ ਫਰਮਾਨ ਸਬੰਧੀ ਹਦਾਇਤ ਕੀਤੀ ਗਈ ਹੈ ਕਿ ਤੁਰੰਤ ਆਪਣੀ ਹਾਜ਼ਰੀ ਰਿਪੋਰਟ ਪੇਸ਼ ਕੀਤੀ ਜਾਵੇ ਅਤੇ ਅਜਿਹਾ ਨਾ ਕਰਨ ਦੀ ਸੂਰਤ 'ਚ ਡਿਸਾਸਟਰ ਮੈਨਜਮੈਂਟ ਐਕਟ ਤਹਿਤ ਅਧਿਆਪਕਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਲੁਧਿਆਣਾ ਪ੍ਰਸ਼ਾਸਨ ਦੇ ਇਸ ਫ਼ੈਸਲੇ ਨੂੰ ਲੈ ਕੇ ਅਧਿਆਪਕ ਇਸ ਦਾ ਵਿਰੋਧ ਕਰ ਰਹੇ ਹਨ।

ਹੁਣ ਪੰਜਾਬ ਸਰਕਾਰ ਨੇ NRI ਨੂੰ ਸਾਂਭਣ ਲਈ ਲਾਈ ਸਰਕਾਰੀ ਅਧਿਆਪਕਾਂ ਦੀ ਡਿਊਟੀ,ਪੜ੍ਹੋ ਪੂਰਾ ਮਾਮਲਾ

ਓਥੇ ਹੀ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਸਰਕਾਰ ਦੇ ਫ਼ੈਸਲੇ 'ਤੇ ਤੰਜ ਕੱਸਿਆ ਹੈ। ਡਾ. ਦਲਜੀਤ ਚੀਮਾ ਨੇ ਪ੍ਰਸ਼ਾਸਨ ਦੇ ਇਸ ਫੈਸਲੇ 'ਤੇ ਸਵਾਲ ਚੁੱਕਦਿਆਂ ਟਵੀਟ ਕੀਤਾ ਹੈ ਕਿ ਪਹਿਲਾਂ ਡਿਸਟਿਲਰੀਆਂ ਬਾਰੇ ਅਤੇ ਅਤੇ ਫਿਰ ਰੇਤ ਮਾਫੀਆ ਤੋਂ ਬਾਅਦ ਸਰਕਾਰ ਵੱਲੋਂ ਅਧਿਆਪਕਾਂ ਲਈ ਅਜੀਬੋ-ਗਰੀਬ ਫਰਮਾਨ ਸੁਣਾਇਆ ਗਿਆ ਹੈ।
-PTCNews

  • Share