ਹੋਰ ਖਬਰਾਂ

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਤਨਖਾਹ ਸਕੇਲਾਂ 'ਤੇ ਕੈਂਚੀ ਫ਼ੇਰਨ ਦੀ ਤਿਆਰੀ: ਦਰਸ਼ਨ ਸਿੰਘ ਬੇਲੁਮਾਜਰਾ

By Shanker Badra -- July 18, 2020 5:07 pm -- Updated:Feb 15, 2021

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਤਨਖਾਹ ਸਕੇਲਾਂ 'ਤੇ ਕੈਂਚੀ ਫ਼ੇਰਨ ਦੀ ਤਿਆਰੀ: ਦਰਸ਼ਨ ਸਿੰਘ ਬੇਲੁਮਾਜਰਾ:ਚੰਡੀਗੜ੍ਹ : ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਰਤੀ ਲੋਕਾਂ ਨੂੰ ਘਰ -ਘਰ ਰੁਜ਼ਗਾਰ ,ਕਿਸਾਨਾਂ ਦੇ ਕਰਜੇ ਮੁਆਫ਼ ਕਰਨ ਦੇ ਵਾਅਦਿਆ ਦੇ ਨਾਲ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ,ਡੀਏ ਦੇ ਬਕਾਏ ਤੇ ਡੀਏ ਦੀਆਂ ਕਿਸਤਾਂ ਜਾਰੀ ਕਰਨ ,ਪੇ ਕਮਿਸ਼ਨ ਦੀ ਰਿਪੋਰਟ ਤੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਲੁਭਾਉਣੇ ਨਾਹਰੇ ਦੇਣ ਵਾਲੀ ਸਰਕਾਰ ਨੇ ਅਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਰ ਰੋਜ਼ ਸਰਕਾਰ ਵੱਲੋਂ ਆ ਰਹੇ ਨਵੇਂ ਫ਼ੈਸਲਿਆਂ ਕਰਕੇ ਮੁਲਾਜ਼ਮਾਂ 'ਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਤਨਖਾਹ ਸਕੇਲਾਂ 'ਤੇ ਕੈਂਚੀ ਫ਼ੇਰਨ ਦੀ ਤਿਆਰੀ : ਦਰਸ਼ਨ ਸਿੰਘ ਬੇਲੁਮਾਜਰਾ

ਨਵੀਂ ਭਰਤੀ ਕੇਂਦਰੀ ਤਨਖਾਹ ਸਕੇਲਾਂ 'ਤੇ ਕਰਨ ਦੇ ਪੱਤਰ ਨੇ ਮੁਲਾਜ਼ਮ ਵਰਗ 'ਚ ਭਾਰੀ ਹਲਚਲ ਪੈਦਾ ਕਰ ਦਿੱਤੀ ਹੈ ,ਜੋ ਸੰਕੇਤ ਦਿੰਦਾ ਹੈ ਕਿ ਪੰਜਾਬ ਸਰਕਾਰ 1968 ਤੋਂ ਸ਼ੁਰੂ ਹੋਏ ਵੱਖਰੇ ਪੇ ਕਮਿਸ਼ਨ ਨੂੰ ਖ਼ਤਮ ਕਰਕੇ ਪੰਜਾਬ ਦੇ ਤਨਖ਼ਾਹ ਸਕੇਲ, ਕੇਂਦਰ ਦੇ ਤਨਖਾਹ ਸਕੇਲਾਂ ਨਾਲ ਜੋੜਨ ਜਾ ਰਹੀ ਹੈ। ਪੰਜਾਬ ਦੇ ਮੁਲਾਜ਼ਮਾਂ ਦੇ ਤਨਖਾਹ ਸਕੇਲ ਹਮੇਸ਼ਾ ਕੇਂਦਰ ਤੇ ਹੋਰ ਰਾਜਾਂ ਨਾਲੋ ਵੱਧ ਹਨ, ਪੰਜਾਬ ਇਕ ਵਾਡਰ ਸਟੇਟ ਹੈ। ਇਥੇ ਪ੍ਰਤੀ ਵਿਅਕਤੀ ਆਮਦਨ ਕੇਂਦਰ ਤੇ ਹੋਰ ਰਾਜਾਂ ਤੋ ਵੱਧ ਹੈ ਆਮਦਨ ਵੱਧ ਹੋਣ ਕਰਕੇ ਲੋਕਾਂ ਦਾ ਰਹਿਣ ਸਹਿਣ ਉਚਾ ਹੈ।  ਦੂਜਾ ਪੱਖ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਕੀਤੇ ਸੰਘਰਸ਼ ਤੇ ਉਹਨਾਂ ਸੰਘਰਸ਼ਾਂ 'ਚ ਹਿਮਾਚਲ ਤੇ ਯੂਟੀ ਦਾ ਪਾਇਆ ਵੱਡਮੁੱਲਾ ਯੋਗਦਾਨ ਹੈ ਕਿਉਂਕਿ ਹਿਮਾਚਲ ਤੇ ਯੂਟੀ ਦੇ ਮੁਲਾਜ਼ਮਾਂ 'ਤੇ ਵੀ ਪੰਜਾਬ ਦੇ ਸਕੇਲ ਲਾਗੂ ਹੁੰਦੇ ਹਨ ਪਰ ਕੇਂਦਰ ਦੇ ਸਕੇਲ ਨਵੀ ਭਰਤੀ ਤੇ ਲਾਗੂ ਹੋਣ ਦਾ ਮਤਲਬ ਸਾਰੇ ਪੰਜਾਬ ਨੂੰ ਕੇਂਦਰ ਨਾਲ ਨੱਥੀ ਕਰਨਾ, ਜਿਸ ਨਾਲ ਪੰਜਾਬ ਦੇ ਮੁਲਾਜ਼ਮਾਂ ਨੁੰ ਬਹੁਤ ਵੱਡਾ ਨੁਕਸਾਨ ਝੱਲਣਾ ਪਵੇਗਾ।

ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਤਨਖਾਹ ਸਕੇਲਾਂ 'ਤੇ ਕੈਂਚੀ ਫ਼ੇਰਨ ਦੀ ਤਿਆਰੀ : ਦਰਸ਼ਨ ਸਿੰਘ ਬੇਲੁਮਾਜਰਾ  Employees Scales : Darshan Singh Belumajra

ਪੰਜਾਬ ਵਿੱਚ ਇਸ ਵਾਰ ਪੰਜਾਬ ਦਾ ਤਨਖਾਹ ਕਮਿਸ਼ਨ ਆਖਰੀ ਤੇ ਮੁਲਾਜ਼ਮਾਂ ਲਈ ਸਭ ਤੋਂ  ਮਾੜਾ ਹੋਵੇਗਾ, ਉਥੇ ਹਿਮਾਚਲ ਤੇ ਚੰਡੀਗੜ੍ਹ ਦੇ ਮੁਲਾਜ਼ਮ ਵੀ ਇਸ ਮਾਰ ਤੋਂ ਨਹੀਂ ਬਚ ਸਕਣਗੇ। ਪੀ.ਡਬਲਿਊ.ਡੀ ਫ਼ੀਲਡ ਤੇ ਵਰਕਸ਼ਾਪ ਵਰਕਰਜ ਯੁਨੀਅਨ ਪੰਜਾਬ ਦੇ ਆਗੂ ਦਰਸ਼ਨ ਸਿੰਘ ਬੇਲੁਮਾਜਰਾ, ਮਨਜੀਤ ਸਿੰਘ ਸੈਣੀ,ਮੱਖਣ ਵਾਹਿਦਪੁਰੀ, ਗੁਰਵਿੰਦਰ ਖਮਾਣੋ, ਤੇ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਸਰਕਾਰ ਵੱਲੋਂ ਤਨਖਾਹਾਂ ਤੇ ਕੈਂਚੀ ਫ਼ੇਰਨ ਦੇ ਸਰਕਾਰ ਦੇ ਫ਼ਰਮਾਨ ਨੂੰ ਕਾਮਯਾਬ ਨਹੀ ਹੋਣ ਦੇਣਗੇ। ਉਹ ਲਹੂ ਵੀਟਵੇਂ ਸੰਘਰਸ਼ਾਂ ਰਾਹੀ ਪ੍ਰਾਪਤ ਕੀਤੇ ਤਨਖਾਹਾਂ ਤੇ ਭੱਤਿਆਂ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ।ਉਨ੍ਹਾਂ ਕਿਹਾ ਕਿ ਮੁਲਾਜ਼ਮ ਰੋਹ ਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਵੇਗਾ।

ਬਲਵੀਰ ਚੰਦ ਸੈਣੀ, ਜਸਵੀਰ ਖੋਖਰ, ਅਨਿਲ ਬਰਨਾਲਾ, ਮੋਹਣ ਸਿੰਘ ਪੁਨੀਆ, ਸੁਖਦੇਵ ਚਿੰਗਾਲੀਵਾਲਾ, ਬਲਜੀਤ ਬਰਾੜ, ਬਲਦੇਵ ਕੋਟਭਾਈ,ਸੁਖਚੈਨ ਸਿੰਘ, ਲਾਲ ਚੰਦ ਅਬੋਹਰ, ਜੀਤ ਰਾਮ ਦੋਦੜਾ, ਗੁਰਜੰਟ ਕੇਰੇ, ਹਰਪ੍ਰੀਤ ਗਰੇਵਾਲ, ਫ਼ੁੰਮਣ ਕਾਠਗੜ, ਮੱਖਣ ਉਡਤ, ਜਸਵੀਰ ਨਗਰ,  ਰਣਬੀਰ ਟੂਸੇ, ਕਿਸ਼ੋਰ ਚੰਦ ਬਠਿੰਡਾ,ਸੁਰਿੰਦਰ ਸਿੰਘ ਗੁਰਦਾਸਪੁਰ, ਸੁਖਦੇਵ ਸਿੰਘ ਮਾਨਸਾ, ਅਮਰੀਕ ਸੇਖੋ, ਬਲਜਿੰਦਰ ਤਰਨਤਾਰਨ, ਰਾਜਿੰਦਰ ਧੀਮਾਨ, ਸਤਿਅਮ ਮੋਗਾ, ਅੰਗਰੇਜ ਸਿੰਘ ਤੇ ਅਵਤਾਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਮਨਮਾਨੀਆਂ ਨਹੀਂ ਕਰਨ ਦੇਵਾਂਗੇ ,ਲਹੂ ਵੀਟਵੇਂ ਸ਼ੰਘਰਸਾਂ ਨਾਲ ਪ੍ਰਾਪਤ ਕੀਤੀਆਂ ਮੰਗਾਂ ਬਚਾਉਣ ਲਈ ਪੰਜਾਬ ਦੇ ਮੁਲਾਜ਼ਮ ਹਰ ਕੁਰਬਾਨੀਂ ਕਰਨ ਲਈ ਤਿਆਰ ਹਨ ਤੇ ਸਰਕਾਰ ਖਿਲਾਫ਼ ਸੰਘਰਸਾਂ ਦੇ ਪਿੜ ਮੱਲਣਗੇ ਤੇ ਸਰਕਾਰ ਖਿਲਾਫ਼ ਆਰ ਪਾਰ ਦੀ ਲੜਾਈ ਵਿੱਢਣਗੇ।
-PTCNews

  • Share