ਪੰਜਾਬ ਪੁਲਿਸ ਵਿੱਚ ਵੱਡਾ ਫੇਰ ਬਦਲ, 41 ਪੁਲਿਸ ਅਫ਼ਸਰਾਂ ਦਾ ਕੀਤਾ ਤਬਾਦਲਾ

By Riya Bawa - August 20, 2021 9:08 pm

ਅਜਨਾਲਾ- ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ, ਜਿਵੇਂ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਬਦਲੇ ਗਏ ਹਨ। ਪੁਲਿਸ ਵਿਭਾਗ ਵਿਚ ਫੇਰਬਦਲ ਕਰਦਿਆਂ ਡੀ.ਆਈ.ਜੀ. ਪਟਿਆਲਾ ਰੇਂਜ ਸ੍ਰੀ ਵਿਕਰਮਜੀਤ ਦੁੱਗਲ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: ਗੰਨਾ ਕਿਸਾਨਾਂ ਨੇ ਜਲੰਧਰ ਰੇਲਵੇ ਟਰੈਕ ਕੀਤਾ ਜਾਮ

 

ਦੱਸ ਦੇਈਏ ਕਿ 23 ਵਿੱਚੋਂ 13 ਜ਼ਿਲ੍ਹਿਆਂ ਦੇ SSP ਟ੍ਰਾਂਸਫਰ ਕੀਤੇ ਗਏ ਹਨ। ਪੰਜਾਬ ਸਰਕਾਰ ਨੇ 41 ਪੁਲਿਸ ਅਫ਼ਸਰਾਂ ਦੀ ਬਦਲੀ ਦੇ ਆਡਰ ਜਾਰੀ ਕੀਤੇ ਹਨ।

IPS ਨੌਨੀਹਾਲ ਸਿੰਘ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਹੋਣਗੇ। IPS ਡਾ. ਸੁਖਚੇਨ ਸਿੰਘ ਜਲੰਧਰ ਦੇ ਕਮਿਸ਼ਨਰ ਹੋਣਗੇ ਅਤੇ IPS ਵਿਕਰਮਜੀਤ ਸਿੰਘ ਦੁੱਗਲ ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ।

ਇਹ ਵੀ ਪੜ੍ਹੋ:ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ, ਉੱਤਰੀ ਅੰਮ੍ਰਿਤਸਰ ਤੋਂ ਹੋਣਗੇ ਉਮੀਦਵਾਰ

-PTCNews

adv-img
adv-img