Advertisment

ਹੁਣ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਬੱਚਿਆ ਦਾ Happy Birthday

author-image
Shanker Badra
Updated On
New Update
ਹੁਣ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਬੱਚਿਆ ਦਾ Happy Birthday
Advertisment
ਹੁਣ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਬੱਚਿਆ ਦਾ Happy Birthday:ਮੋਹਾਲੀ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਸਕੂਲ ਮੁਖੀ, ਅਧਿਆਪਕਾਂ ਤੇ ਬੱਚਿਆਂ ਵੱਲੋਂ ਜਨਮ ਦਿਨ ਦੀ ਵਧਾਈ ਜਾਂ 'ਹੈਪੀ ਬਰਥ ਡੇ' ਕਹਿਣ ਲਈ ਦਿਸ਼ਾ ਨਿਰਦੇਸ਼ਾਂ ਵਾਲਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ। Punjab government schools celebrated Children Happy Birthday ਹੁਣ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਬੱਚਿਆ ਦਾ Happy Birthday ਇਸ ਸਬੰਧੀ ਵਿਭਾਗ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ 'ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਜਨਮ ਦਿਨ ਮਨਾਉਣ ਜਾਣਾ ਜ਼ਰੂਰੀ ਹੈ।ਇਸ ਤਰ੍ਹਾਂ ਦੇ ਉਪਰਾਲੇ ਨਾਲ ਬੱਚਿਆ ਦੇ ਮਨੋਬਲ 'ਚ ਵਾਧਾ ਹੋਵੇਗਾ ਅਤੇ ਉਨ੍ਹਾਂ ਅੰਦਰ ਆਤਮ ਵਿਸ਼ਵਾਸ ਪੈਦਾ ਹੋਵੇਗਾ।ਇਸ ਨਾਲ ਵਿਦਿਆਰਥੀ ਦੀ ਸਕੂਲ ਆਉਣ ਦੀ ਦਿਲਚਸਪੀ ਵਧੇਗੀ ਤੇ ਨਤੀਜੇ ਸਾਰਥਕ ਆਉਣਗੇ।
Advertisment
Punjab government schools celebrated Children Happy Birthday ਹੁਣ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਬੱਚਿਆ ਦਾ Happy Birthday ਇਸ ਨੋਟਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਜਿਸ ਦਿਨ ਬੱਚੇ ਦਾ ਜਨਮ ਦਿਨ ਹੋਵੇ ਉਸ ਦਿਨ ਸਵੇਰ ਦੀ ਸਭਾ ਦੌਰਾਨ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਜਾਣੀ ਹੈ।ਉਸ ਵਿਦਿਆਰਥੀ ਦੀ ਸ਼ਖ਼ਸੀਅਤ, ਪ੍ਰਾਪਤੀਆਂ, ਖੇਡਾਂ, ਵਿੱਦਿਅਕ ਗਤੀਵਿਧੀਆਂ ਬਾਰੇ ਵੀ ਗੱਲਬਾਤ ਕਰਕੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। Punjab government schools celebrated Children Happy Birthday ਹੁਣ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਬੱਚਿਆ ਦਾ Happy Birthday ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਸਕੂਲ ਦੇ ਖਬਰਾਂ ਵਾਲੇ ਬੋਰਡ ਦੇ ਨਜ਼ਦੀਕ ਢੁਕਵੀਂ ਥਾਂ 'ਤੇ ਜਨਮ ਦਿਨ ਵਾਲੇ ਬੱਚਿਆਂ ਦੇ ਨਾਮ ਵੀ ਲਿਖੇ ਜਾਣ ਤਾਂ ਜੋ ਵਿਦਿਆਰਥੀ ਨੂੰ ਚੰਗਾ ਤੇ ਸਹਿਜ ਮਹਿਸੂਸ ਹੋਵੇ।ਸਕੂਲ ਮੁਖੀ ਸੁਵਿਧਾ ਅਨੁਸਾਰ ਬੱਚੇ ਨੂੰ ਜਨਮ ਦਿਨ ਦੀ ਵਧਾਈ ਦਾ ਕਾਰਡ ਜਾਂ ਕੋਈ ਟੈਗ ਵੀ ਦੇ ਸਕਦੇ ਹਨ ਪਰ ਧਿਆਨ 'ਚ ਰੱਖਣ ਲਈ ਕਿਹਾ ਗਿਆ ਹੈ ਕਿ ਜਨਮ ਦਿਨ ਵਾਲੇ ਦਿਨ ਕਿਸੇ ਵੀ ਵਿਦਿਆਰਥੀ ਤੋਂ ਕੋਈ ਤੋਹਫਾ ਜਾਂ ਪੈਸਾ ਨਾ ਲਿਆ ਜਾਵੇ। Punjab government schools celebrated Children Happy Birthday ਹੁਣ ਸਰਕਾਰੀ ਸਕੂਲਾਂ 'ਚ ਮਨਾਇਆ ਜਾਵੇਗਾ ਬੱਚਿਆ ਦਾ Happy Birthday ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਕਿਹਾ ਕਿ ਬੱਚਿਆਂ ਨੂੰ ਉਹਨਾਂ ਦੇ ਜਨਮ ਦਿਨ 'ਤੇ ਅਲੱਗ ਪਹਿਚਾਣ ਦੇਣ ਨਾਲ ਉਹਨਾਂ ਦੇ ਮਨੋਬਲ 'ਚ ਵਾਧਾ ਹੋਵੇਗਾ ਤੇ ਉਹਨਾਂ ਪ੍ਰਤੀ ਬੋਲੀਆਂ ਗਈਆਂ ਚੰਗੀਆਂ ਗੱਲਾਂ ਬੱਚੇ ਦੇ ਸ਼ਖਸ਼ੀਅਤ ਵਿਕਾਸ ਲਈ ਫਾਇਦੇਮੰਦ ਹੋਣਗੀਆਂ। -PTCNews-
latest-news india-latest-news news-in-punjabi news-in-punjab happy-birthday-news punjab-government-schools-news
Advertisment

Stay updated with the latest news headlines.

Follow us:
Advertisment