Tue, Apr 23, 2024
Whatsapp

ਅਧਿਆਪਕਾਂ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਦਾ ਮੁਕੰਮਲ ਬਾਈਕਾਟ , ਮੁਕਤਸਰ 'ਚ ਜ਼ਿਲਾ ਸਿੱਖਿਆ ਅਧਿਕਾਰੀ ਦੀ ਗੁੰਡਾਗਰਦੀ ,ਅਧਿਆਪਕ ਨੂੰ ਮਾਰਿਆ ਥੱਪੜ

Written by  Shanker Badra -- February 22nd 2019 03:29 PM
ਅਧਿਆਪਕਾਂ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਦਾ ਮੁਕੰਮਲ ਬਾਈਕਾਟ , ਮੁਕਤਸਰ 'ਚ ਜ਼ਿਲਾ ਸਿੱਖਿਆ ਅਧਿਕਾਰੀ ਦੀ ਗੁੰਡਾਗਰਦੀ ,ਅਧਿਆਪਕ ਨੂੰ ਮਾਰਿਆ ਥੱਪੜ

ਅਧਿਆਪਕਾਂ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਦਾ ਮੁਕੰਮਲ ਬਾਈਕਾਟ , ਮੁਕਤਸਰ 'ਚ ਜ਼ਿਲਾ ਸਿੱਖਿਆ ਅਧਿਕਾਰੀ ਦੀ ਗੁੰਡਾਗਰਦੀ ,ਅਧਿਆਪਕ ਨੂੰ ਮਾਰਿਆ ਥੱਪੜ

ਅਧਿਆਪਕਾਂ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਦਾ ਮੁਕੰਮਲ ਬਾਈਕਾਟ , ਮੁਕਤਸਰ 'ਚ ਜ਼ਿਲਾ ਸਿੱਖਿਆ ਅਧਿਕਾਰੀ ਦੀ ਗੁੰਡਾਗਰਦੀ ,ਅਧਿਆਪਕ ਨੂੰ ਮਾਰਿਆ ਥੱਪੜ:ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰਾਜੈਕਟ’ ਦਾ ਅੱਜ ਸੂਬੇ ਭਰ 'ਚ ਅਧਿਆਪਕਾਂ ਨੇ ਮੁਕੰਮਲ ਬਾਈਕਾਟ ਕੀਤਾ ਹੈ ਪਰ ਸਿੱਖਿਆ ਸਕੱਤਰ ਨੇ ਅੱਜ ਹਰ ਹਾਲਾਤ 'ਚ ਸਕੂਲਾਂ 'ਚ ਇਸ ਪ੍ਰਾਜੈਕਟ ਦੀ ਟੈਸਟਿੰਗ ਕਰਾਉਣ ਦਾ ਫ਼ੈਸਲਾ ਕੀਤਾ ਸੀ। [caption id="attachment_260124" align="aligncenter" width="300"]Punjab government schools Teachers Padho Punjab Padhao Punjab Boycott ਅਧਿਆਪਕਾਂ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਦਾ ਮੁਕੰਮਲ ਬਾਈਕਾਟ , ਮੁਕਤਸਰ 'ਚ ਜ਼ਿਲਾ ਸਿੱਖਿਆ ਅਧਿਕਾਰੀ ਦੀ ਗੁੰਡਾਗਰਦੀ ,ਅਧਿਆਪਕ ਨੂੰ ਮਾਰਿਆ ਥੱਪੜ[/caption] ਇਸ ਸੰਬੰਧੀ ਸਿੱਖਿਆ ਵਿਭਾਗ ਨੇ ਸੂਬੇ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹਦਾਇਤਾਂ ਕੀਤੀਆਂ ਸਨ ਕਿ ਸਕੂਲਾਂ 'ਚ ਜਾਣ ਵਾਲੀਆਂ 'ਪੜ੍ਹੋ ਪੰਜਾਬ' ਦੀਆਂ ਟੀਮਾਂ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ।ਜਿਸ ਕਰਕੇ ਅੱਜ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ‘ਚ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਕੀਤੀ ਗਈ ਸੀ। [caption id="attachment_260121" align="aligncenter" width="300"]Punjab government schools Teachers Padho Punjab Padhao Punjab Boycott ਅਧਿਆਪਕਾਂ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਦਾ ਮੁਕੰਮਲ ਬਾਈਕਾਟ , ਮੁਕਤਸਰ 'ਚ ਜ਼ਿਲਾ ਸਿੱਖਿਆ ਅਧਿਕਾਰੀ ਦੀ ਗੁੰਡਾਗਰਦੀ ,ਅਧਿਆਪਕ ਨੂੰ ਮਾਰਿਆ ਥੱਪੜ[/caption] ਜਿਸ ਦੇ ਚਲਦਿਆਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਨੇ ਇਸ ਪ੍ਰਾਜੈਕਟ ਦਾ ਬਾਈਕਾਟ ਕੀਤਾ ਹੈ ਅਤੇ ਚੈਕਿੰਗ ਟੀਮ ਘਿਰਾਓ ਕੀਤਾ ਹੈ।ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਦੇ ਪਿੰਡ ਬੁਰਜ ਸਿਧਵਾਂ 'ਚ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ ਚੈਕਿੰਗ ਲਈ ਆਇਆ ਸੀ।ਇਸ ਦੌਰਾਨ ਓਥੇ ਮਾਮਲਾ ਇਨ੍ਹਾਂ ਵੱਧ ਗਿਆ ਕਿ ਜ਼ਿਲਾ ਸਿੱਖਿਆ ਅਧਿਕਾਰੀ ਮਲਕੀਤ ਸਿੰਘ ਖੋਸਾ ਨੇ ਪੁਲਿਸ ਅਧਿਕਾਰੀ ਦੀ ਮੌਜੂਦਗੀਆਂ 'ਚ ਇਕ ਅਧਿਆਪਕ ਦੇ ਥੱਪੜ ਮਾਰ ਦਿੱਤਾ।ਇਹ ਥੱਪੜ ਉਸ ਸਮੇਂ ਮਾਰਿਆ ਜਦੋਂ ਉਹ 'ਪੜ੍ਹੋ ਪੰਜਾਬ' ਮੁਹਿੰਮ ਦਾ ਵਿਰੋਧ ਕਰ ਰਹੇ ਸਨ।ਇਸ ਗੱਲ ਦੇ ਰੋਸ ਵਜੋਂ ਜ਼ਿਲੇ ਭਰ ਦੇ ਅਧਿਆਪਕ ਛੁੱਟੀ ਲੈ ਕੇ ਪਿੰਡ ਬੁਰਜ ਸਿੱਧਵਾਂ ਦੇ ਸਕੂਲ ਪਹੁੰਚ ਗਏ। [caption id="attachment_260122" align="aligncenter" width="300"]Punjab government schools Teachers Padho Punjab Padhao Punjab Boycott ਅਧਿਆਪਕਾਂ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਦਾ ਮੁਕੰਮਲ ਬਾਈਕਾਟ , ਮੁਕਤਸਰ 'ਚ ਜ਼ਿਲਾ ਸਿੱਖਿਆ ਅਧਿਕਾਰੀ ਦੀ ਗੁੰਡਾਗਰਦੀ ,ਅਧਿਆਪਕ ਨੂੰ ਮਾਰਿਆ ਥੱਪੜ[/caption] ਇਸ ਦੌਰਾਨ ਅਜਨਾਲਾ ਦੇ ਨੇੜਲੇ ਪਿੰਡ ਚਮਿਆਰੀ ਵਿਖੇ ਸਥਿਤ ਸਰਕਾਰੀ ਸਕੂਲ 'ਚ ਪੁੱਜੇ ਉਪ ਜ਼ਿਲਾ ਸਿੱਖਿਆ ਅਫਸਰ ਹਰਭਗਵੰਤ ਸਿੰਘ ਵੱਲੋਂ ਅਧਿਆਪਕਾਂ ਨੂੰ ਦੂਰ ਦੁਰੇਡੇ ਬਦਲੀਆਂ ਕਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ ਭੜਕੇ ਅਧਿਆਪਕਾਂ ਨੇ ਉਪ ਜ਼ਿਲਾ ਸਿੱਖਿਆ ਅਫਸਰ ਨੂੰ ਸਕੂਲ ਅੰਦਰ ਬੰਦ ਕਰ ਦਿੱਤਾ ਹੈ।ਇਸੇ ਤਰ੍ਹਾਂ ਅੱਜ ਮਾਨਸਾ ਜ਼ਿਲੇ ਦੇ ਕਈ ਸਕੂਲਾਂ ਵਿਚ ਅਧਿਆਪਕ ਸੰਘਰਸ਼ ਕਮੇਟੀ ਨੇ 'ਪੜ੍ਹੋ ਪੰਜਾਬ' ਪ੍ਰੋਜੈਕਟ ਦਾ ਬਾਈਕਾਟ ਕਰਕੇ ਟੈਸਟਿੰਗ ਕਰਨ ਆਈਆਂ ਟੀਮਾਂ ਦਾ ਘਿਰਾਓ ਕਰਕੇ ਵਾਪਸ ਭੇਜ ਦਿੱਤਾ ਹੈ।ਪਟਿਆਲਾ ਜ਼ਿਲ੍ਹੇ ਵਿੱਚ ਵੀ ਅਧਿਆਪਕ ਸੰਘਰਸ਼ ਕਮੇਟੀ ਨੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਦਾ ਬਾਈਕਾਟ ਕਰਕੇ ਕੀਤੀ ਜਾ ਰਹੀ ਟੈਸਟਿੰਗ ਦਾ ਵਿਰੋਧ ਕੀਤਾ ਹੈ। [caption id="attachment_260123" align="aligncenter" width="300"]Punjab government schools Teachers Padho Punjab Padhao Punjab Boycott ਅਧਿਆਪਕਾਂ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਦਾ ਮੁਕੰਮਲ ਬਾਈਕਾਟ , ਮੁਕਤਸਰ 'ਚ ਜ਼ਿਲਾ ਸਿੱਖਿਆ ਅਧਿਕਾਰੀ ਦੀ ਗੁੰਡਾਗਰਦੀ ,ਅਧਿਆਪਕ ਨੂੰ ਮਾਰਿਆ ਥੱਪੜ[/caption] ਦੱਸ ਦੇਈਏ ਕਿ ਪਟਿਆਲਾ ਵਿਖੇ ਆਪਣੀਆਂ ਮੰਗਾਂ ਲਈ ਰੋਸ ਮੁਜ਼ਾਹਰਾ ਕਰਦਿਆਂ ਅਧਿਆਪਕਾਂ 'ਤੇ ਹੋਏ ਪੁਲਿਸ ਲਾਠੀਚਾਰਜ ਤੋਂ ਬਾਅਦ ਅਧਿਆਪਕ ਸੰਘਰਸ਼ ਕਮੇਟੀ ਨੇ ਆਪਣੇ ਸੰਘਰਸ਼ ਨੂੰ ਤੇਜ਼ ਕਰਦਿਆਂ ਸਕੂਲਾਂ 'ਚ ਸਿੱਖਿਆ ਵਿਭਾਗ ਵਲੋਂ ਚਲਾਏ ਜਾ ਰਹੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਦੇ ਬਾਈਕਾਟ ਦਾ ਐਲਾਨ ਕੀਤਾ ਸੀ।ਅਧਿਆਪਕਾਂ ‘ਚ ਰੋਸ ਹੈ ਕੀ ਪੰਜਾਬ ਸਰਕਾਰ ਤੇ ਸਿੱਖਿਆ ਸਕੱਤਰ ਪੰਜਾਬ ਦੇ ਟੀਚਰਾਂ ਨਾਲ ਧੱਕਾ ਕਰ ਰਹੇ ਹਨ।ਇਸੇ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। -PTCNews


Top News view more...

Latest News view more...