ਮੁੱਖ ਖਬਰਾਂ

ਪੰਜਾਬ ਸਰਕਾਰ ਨੇ 4459 ਕਰਮਚਾਰੀਆਂ ਨੂੰ ਭੇਜੀ ਡਬਲ SALARY , ਪੜ੍ਹੋ ਪੂਰਾ ਮਾਮਲਾ  

By Shanker Badra -- March 23, 2021 4:03 pm -- Updated:Feb 15, 2021

ਚੰਡੀਗੜ੍ਹ : ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਮੁਲਾਜ਼ਮਾਂ ਦਾ ਇੱਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ,ਜਿਸ ਤੋਂ ਬਾਅਦ ਮੁਲਾਜ਼ਮ ਇੱਕ ਵਾਰ ਬਾਗ਼ੋਬਾਗ ਹੋ ਗਏ ਪਰ ਬਾਅਦ ਵਿੱਚ ਜਦ ਸਰਕਾਰ ਨੇ ਪੱਤਰ ਜਾਰੀ ਕੀਤਾ ਤਾਂ ਚੇਹਰੇ ਤੋਂ ਰੌਣਕ ਖ਼ਤਮ ਹੋ ਗਈ। ਜੀ ਹਾਂ ,ਅਜਿਹਾ ਪੰਜਾਬ ਦੇ ਮੁਲਾਜ਼ਮਾਂ ਨਾਲ ਹੋਇਆ ਹੈ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

Punjab Government sends double SALARY to 4459 employees accounts ਪੰਜਾਬ ਸਰਕਾਰ ਨੇ 4459 ਕਰਮਚਾਰੀਆਂ ਨੂੰ ਭੇਜੀ ਡਬਲ SALARY , ਪੜ੍ਹੋ ਪੂਰਾ ਮਾਮਲਾ

ਦਰਅਸਲ 'ਚ ਉਨ੍ਹਾਂ ਨੇ ਸਰਕਾਰੀ ਮੁਲਾਜ਼ਮਾਂ ਦੇ ਬੈਂਕ ਖਾਤੇ ਵਿੱਚ ਡਬਲ ਤਨਖਾਹ ਪਾ ਦਿੱਤੀ ,ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਫਿਰ ਇੱਕ ਪੱਤਰ ਜਾਰੀ ਕਰਕੇ ਅਧਿਕਾਰੀਆਂ ਨੂੰ ਹਿਦਾਇਤਾਂ ਦਿੱਤੀਆਂ ਕਿ ਕੋਈ ਵੀ ਮੁਲਾਜ਼ਮ ਆਪਣੇ ਖਾਤਿਆਂ ਵਿੱਚੋਂ ਤਨਖਾਹ ਨਾ ਕਢਵਾਏ।

Punjab Government sends double SALARY to 4459 employees accounts ਪੰਜਾਬ ਸਰਕਾਰ ਨੇ 4459 ਕਰਮਚਾਰੀਆਂ ਨੂੰ ਭੇਜੀ ਡਬਲ SALARY , ਪੜ੍ਹੋ ਪੂਰਾ ਮਾਮਲਾ

ਸਰਕਾਰ ਵੱਲੋਂ ਪੱਤਰ ਵਿੱਚ ਲਿਖਿਆ ਗਿਆ ਕਿ ਆਈਐਫਐਮਐਸ ਸਿਸਟਮ ਰਾਹੀਂ ਲਗਭਗ 4459 ਬੈਂਕ ਖਾਤਿਆਂ ਵਿੱਚ 12 ਮਾਰਚ 2021 ਨੂੰ ਡਬਲ ਅਦਾਇਗੀ ਹੋ ਗਈ ਹੈ ਅਤੇ ਫਿਰ ਉਨ੍ਹਾਂ ਸਮੂਹ ਸੰਬੰਧਤ ਡੀਡੀਓਜ਼ ਨੂੰ ਪੱਤਰ ਜਾਰੀ ਕਰਕੇ ਹਿਦਾਇਤ ਦਿੱਤੀ ਕਿ ਉਹ ਖੁਦ ਨਿੱਜੀ ਪੱਧਰ ’ਤੇ ਤਾਲਮੇਲ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕੋਈ ਵੀ ਖਾਤਾਧਾਰਕ ਸੰਬੰਧਤ ਬੈਂਕ ਖਾਤੇ ਵਿੱਚੋਂ ਕਿਸੇ ਵੀ ਸੂਰਤ ਵਿੱਚ ਪੈਸੇ ਨਾ ਕਢਵਾਏ।

ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ 'ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ

Punjab Government sends double SALARY to 4459 employees accounts ਪੰਜਾਬ ਸਰਕਾਰ ਨੇ 4459 ਕਰਮਚਾਰੀਆਂ ਨੂੰ ਭੇਜੀ ਡਬਲ SALARY , ਪੜ੍ਹੋ ਪੂਰਾ ਮਾਮਲਾ

ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਤਕਨੀਕੀ ਖਰਾਬੀ ਕਾਰਨ 4459 ਕਰਮਚਾਰੀਆਂ ਦੇ ਖਾਤੇ ਵਿੱਚ ਡਬਲ ਤਨਖਾਹ ਪਾਈ ਹੈ ਪਰ ਹੁਣ ਵਾਧੂ ਪੈਸੇ ਕਢਵਾਉਣ 'ਤੇ ਪਾਬੰਦੀ ਲਗਾਈ ਗਈ ਹੈ। ਵਿਭਾਗ ਨੇ ਕਰਮਚਾਰੀਆਂ ਨੂੰ ਇੱਕ ਪੱਤਰ ਭੇਜ ਕੇ ਉਨ੍ਹਾਂ ਨੂੰ ਇਸ ਗਲਤੀ ਬਾਰੇ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਉਸਨੂੰ ਬੇਲੋੜੀ ਤਨਖਾਹ ਵਿੱਚੋਂ ਕੋਈ ਪੈਸਾ ਵਾਪਸ ਨਾ ਲੈਣ ਦੀ ਹਦਾਇਤ ਕੀਤੀ ਗਈ ਹੈ।

-PTCNews