Wed, Apr 24, 2024
Whatsapp

ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਸਥਾਪਤ ਕਰੇ ਸਹਾਇਤਾ ਕੇਂਦਰ: ਜਗਮੀਤ ਸਿੰਘ ਬਰਾੜ

Written by  Ravinder Singh -- February 24th 2022 02:51 PM -- Updated: February 24th 2022 04:32 PM
ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਸਥਾਪਤ ਕਰੇ ਸਹਾਇਤਾ ਕੇਂਦਰ: ਜਗਮੀਤ ਸਿੰਘ ਬਰਾੜ

ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਸਥਾਪਤ ਕਰੇ ਸਹਾਇਤਾ ਕੇਂਦਰ: ਜਗਮੀਤ ਸਿੰਘ ਬਰਾੜ

ਚੰਡੀਗੜ੍ਹ : ਵਿਧਾਨ ਸਭਾ ਹਲਕਾ ਮੌੜ ਤੋਂ ਅਕਾਲੀ ਬਸਪਾ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਯੂਕ੍ਰੇਨ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਨੂੰ ਕੱਢਣ ਲਈ ਜਿੱਥੇ ਕੇਂਦਰ ਸਰਕਾਰ ਤੋਂ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਉਠਾਉਂਦੇ ਹੋਏ ਪੰਜਾਬ ਸਰਕਾਰ ਨੂੰ ਵਿਦਿਆਰਥੀਆਂ ਦੇ ਮਾਪਿਆਂ ਲਈ ਇਕ ਸਹਾਇਤਾ ਕੇਂਦਰ ਸਥਾਪਤ ਕਰਨ ਦੀ ਮੰਗ ਚੁੱਕੀ ਹੈ। ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਸਥਾਪਤ ਕਰੇ ਸਹਾਇਤਾ ਕੇਂਦਰ: ਜਗਮੀਤ ਸਿੰਘ ਬਰਾੜਜ਼ਿਕਰਯੋਗ ਹੈ ਕਿ ਯੂਕ੍ਰੇਨ ਤੇ ਰੂਸ ਦੇ ਵਿੱਚ ਵਿਵਾਦ ਚੱਲ ਰਿਹਾ ਹੈ। ਰੂਸ ਨੇ ਅੱਜ ਯੂਕ੍ਰੇਨ ਵਿਰੁੱਧ ਜੰਗ ਵਿੱਢ ਦਿੱਤੀ ਹੈ। ਇਸ ਕਾਰਨ ਉਥੇ ਸਥਿਤੀ ਕਾਫੀ ਤਣਾਅਪੂਰਨ ਬਣ ਚੁੱਕੀ ਹੈ। ਇਸ ਕਾਰਨ ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਉਥੋਂ ਕੱਢ ਰਹੀਆਂ ਹਨ। ਇਸ ਤੋਂ ਇਲਾਵਾ ਵਿਦਿਾਅਰਥੀ ਜਾਂ ਹੋਰ ਜੋ ਉਥੇ ਰਹਿੰਦੇ ਹਨ, ਉਨ੍ਹਾਂ ਵਿਚ ਉਥੇ ਬੈਚੇਨੀ ਪਾਈ ਜਾ ਰਹੀ ਹੈ। ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਸਥਾਪਤ ਕਰੇ ਸਹਾਇਤਾ ਕੇਂਦਰ: ਜਗਮੀਤ ਸਿੰਘ ਬਰਾੜਜਾਣਕਾਰੀ ਮੁਤਾਬਕ ਜਗਮੀਤ ਸਿੰਘ ਬਰਾੜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਸਨ। ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਯੂਕ੍ਰੇਨ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਫਸੇ ਹੋਣ ਨਾਲ ਮਾਪਿਆਂ ਨੂੰ ਵੱਡੀ ਮੁਸ਼ਕਿਲ ਝੱਲਣੀ ਪੈ ਰਹੀ ਹੈ ਅਤੇ ਉੱਥੋਂ ਜਿਹੜੇ ਵਿਦਿਆਰਥੀ ਨਿਕਲ ਕੇ ਆਏ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਮੋਟਾ ਪੈਸਾ ਖ਼ਰਚ ਕੇ ਬਲੈਕ ਵਿੱਚ ਹਵਾਈ ਟਿਕਟਾਂ ਖ਼ਰੀਦ ਕੇ ਵਾਪਸ ਆ ਰਹੇ ਹਨ ਜਦੋਂ ਕਿ ਚਾਹੀਦਾ ਇਹ ਹੈ ਕਿ ਕੇਂਦਰ ਸਰਕਾਰ ਉਕਤ ਵਿਦਿਆਰਥੀਆਂ ਨੂੰ ਮੁਫ਼ਤ ਵਿੱਚ ਵਾਪਸ ਲੈ ਕੇ ਆਵੇ ਅਤੇ ਪੰਜਾਬ ਸਰਕਾਰ ਜੋ ਕਿ ਅਜੇ ਕਾਰਜਕਾਰੀ ਤੌਰ ਉਤੇ ਕੰਮ ਕਰ ਰਹੀ ਹੈ ਨੂੰ ਕੇਂਦਰ ਨਾਲ ਰਾਬਤਾ ਬਣਾ ਕੇ ਇੱਕ 24 ਘੰਟੇ ਸਹਾਇਤਾ ਕੇਂਦਰ ਸਥਾਪਤ ਕਰਨਾ ਚਾਹੀਦਾ ਹੈ ਤਾਂ ਕਿ ਮਾਪੇ ਉੱਥੋਂ ਆਪਣੇ ਬੱਚਿਆਂ ਬਾਬਤ ਜਾਣਕਾਰੀ ਹਾਸਲ ਕਰ ਸਕਣ। ਇਸ ਲਈ ਪੰਜਾਬ ਸਰਕਾਰ ਨੂੰ ਜਲਦ ਹੀ ਆਪਣੇ ਵਿਦਿਆਰਥੀਆਂ ਨੂੰ ਆਪਣੇ ਨਾਗਰਿਕ ਉਥੋਂ ਕੱਢਣੇ ਚਾਹੀਦੇ ਹਨ ਅਤੇ ਇਨ੍ਹਾਂ ਲਈ ਸਹਾਇਤਾ ਕੇਂਦਰ ਬਣਾਉਣਾ ਚਾਹੀਦਾ ਹੈ। ਚੋਣਾਂ ਤੋਂ ਬਾਅਦ ਹਾਲਾਤ ਬਾਰੇ ਪੁੱਛੇ ਸਵਾਲ ਉਤੇ ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਸ਼ਾਂਤੀਪੂਰਵਕ ਵੋਟਾਂ ਸੰਪੰਨ ਹੋਣੀਆਂ ਇੱਕ ਸ਼ੁਭ ਸੰਕੇਤ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਸੂਬੇ ਵਿੱਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ-ਗਠਜੋੜ ਦੀ ਬਣੇਗੀ। ਯੂਕ੍ਰੇਨ 'ਚ ਫਸੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਸਥਾਪਤ ਕਰੇ ਸਹਾਇਤਾ ਕੇਂਦਰ: ਜਗਮੀਤ ਸਿੰਘ ਬਰਾੜਦੂਜੇ ਪਾਸੇ ਯੂਕਰੇਨ ਤੇ ਰੂਸ ਵਿੱਚ ਯੁੱਧ ਛਿੜ ਚੁੱਕਾ ਹੈ ਅਤੇ ਉੱਜਵਲ ਭਵਿੱਖ ਦੇ ਸੁਪਨੇ ਲੈ ਕੇ ਯੂਕਰੇਨ ਪੜ੍ਹਨ ਜਾਂ ਕੰਮ ਕਰਨ ਗਏ ਨੌਜਵਾਨ ਲੜਕੇ-ਲੜਕੀਆਂ ਉੱਥੇ ਬੁਰੀ ਤਰ੍ਹਾਂ ਫਸ ਗਏ ਹਨ। ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਨਜ਼ਦੀਕ ਪਿੰਡ ਧਮਾਈ ਦੇ ਵਸਨੀਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਪੰਜ ਕੁ ਸਾਲ ਪਹਿਲਾਂ ਆਪਣੇ ਸੁਪਨੇ ਪੂਰੇ ਕਰਨ ਦੀ ਇੱਛਾ ਲੈ ਕੇ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਪੜ੍ਹਾਈ ਦਾ ਆਖ਼ਰੀ ਸਮੈਸਟਰ ਚੱਲ ਰਿਹਾ ਸੀ ਅਤੇ ਹੁਣ ਉਹ ਲਗਭਗ ਘਰ ਪਰਤਣ ਦੀਆਂ ਤਿਆਰੀਆਂ ਵਿੱਚ ਸੀ ਪਰ ਯੂਕਰੇਨ ਅਤੇ ਰੂਸ ਵਿੱਚ ਯੁੱਧ ਛਿੜ ਜਾਣ ਕਾਰਨ ਉਨ੍ਹਾਂ ਦਾ ਪੁੱਤਰ ਉੱਥੇ ਬੁਰੀ ਤਰ੍ਹਾਂ ਫਸ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਨੇ ਘੇਰ ਲਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਿਰਫ ਉਨ੍ਹਾਂ ਦੇ ਪੁੱਤਰ ਨੂੰ ਹੀ ਨਹੀਂ ਬਲਕਿ ਭਾਰਤ ਦੇ ਜਿੰਨੇ ਵੀ ਨਾਗਰਿਕ ਯੂਕਰੇਨ ਵਿਚ ਫਸੇ ਹਨ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਕਾਰਵਾਈ ਅਮਲ ਵਿੱਚ ਲਿਆਵੇ। ਇਹ ਵੀ ਪੜ੍ਹੋ : ਹੋਟਲ 'ਚ ਠਹਿਰੇ ਲੜਕੇ-ਲੜਕੀ ਨੇ ਨਿਗਲੀ ਜ਼ਹਿਰ, ਕੁੜੀ ਦੀ ਮੌਤ


Top News view more...

Latest News view more...