Thu, Apr 18, 2024
Whatsapp

ਪੰਜਾਬ ਸਰਕਾਰ ਵਾਹਿਦ ਸੰਧਰ ਖੰਡ ਮਿੱਲ ਵੱਲੋਂ 31 ਮਾਰਚ ਤੱਕ ਗੰਨੇ ਦੇ ਬਕਾਏ ਦੇ ਨਿਪਟਾਰੇ ਨੂੰ ਬਣਾਏਗੀ ਯਕੀਨੀ

Written by  Shanker Badra -- February 22nd 2019 04:38 PM
ਪੰਜਾਬ ਸਰਕਾਰ ਵਾਹਿਦ ਸੰਧਰ ਖੰਡ ਮਿੱਲ ਵੱਲੋਂ 31 ਮਾਰਚ ਤੱਕ ਗੰਨੇ ਦੇ ਬਕਾਏ ਦੇ ਨਿਪਟਾਰੇ ਨੂੰ ਬਣਾਏਗੀ ਯਕੀਨੀ

ਪੰਜਾਬ ਸਰਕਾਰ ਵਾਹਿਦ ਸੰਧਰ ਖੰਡ ਮਿੱਲ ਵੱਲੋਂ 31 ਮਾਰਚ ਤੱਕ ਗੰਨੇ ਦੇ ਬਕਾਏ ਦੇ ਨਿਪਟਾਰੇ ਨੂੰ ਬਣਾਏਗੀ ਯਕੀਨੀ

ਪੰਜਾਬ ਸਰਕਾਰ ਵਾਹਿਦ ਸੰਧਰ ਖੰਡ ਮਿੱਲ ਵੱਲੋਂ 31 ਮਾਰਚ ਤੱਕ ਗੰਨੇ ਦੇ ਬਕਾਏ ਦੇ ਨਿਪਟਾਰੇ ਨੂੰ ਬਣਾਏਗੀ ਯਕੀਨੀ:ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਅੱਜ ਸਦਨ ਵਿਚ ਭਰੋਸਾ ਦਿੱਤਾ ਕਿ ਵਾਹਿਦ ਸੰਧਰ ਖੰਡ ਮਿੱਲ, ਫਗਵਾੜ੍ਹਾ ਵੱਲੋਂ 31 ਮਾਰਚ, 2019 ਤੋਂ ਪਹਿਲਾਂ ਕਿਸਾਨਾਂ ਦੇ 35.43 ਕਰੋੜ ਰੁਪਏ ਗੰਨੇ ਦੇ ਬਕਾਏ ਦਾ ਭੁਗਤਾਨ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇਗਾ।ਵਿਧਾਨ ਸਭਾ ਵਿਚ ਵਿਧਾਇਕ ਸੋਮ ਪਰਕਾਸ਼ ਵੱਲੋਂ ਲਿਆਂਦੇ ਧਿਆਨ ਦਿਵਾਊ ਨੋਟਿਸ ਦੇ ਜਵਾਬ ਵਿਚ ਮੁੱਖ ਮੰਤਰੀ ਦੀ ਤਰਫੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਇਹ ਭਰੋਸਾ ਦਿੱਤਾ। [caption id="attachment_260181" align="aligncenter" width="300"]Punjab Government Vaheed Sandhar Sugar Mill 31March Sugarcane Balance ਪੰਜਾਬ ਸਰਕਾਰ ਵਾਹਿਦ ਸੰਧਰ ਖੰਡ ਮਿੱਲ ਵੱਲੋਂ 31 ਮਾਰਚ ਤੱਕ ਗੰਨੇ ਦੇ ਬਕਾਏ ਦੇ ਨਿਪਟਾਰੇ ਨੂੰ ਬਣਾਏਗੀ ਯਕੀਨੀ[/caption] ਬਾਜਵਾ ਨੇ ਸਦਨ ਨੂੰ ਦੱਸਿਆ ਕਿ ਸਰਕਾਰ ਵੱਲੋਂ ਇਸ ਖੰਡ ਮਿੱਲ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।ਇਸ ਮਿੱਲ ਵਿਚ ਸਾਲ 2017-18 ਦੇ ਪਿੜਾਈ ਸੀਜ਼ਨ ਦੌਰਾਨ 184.74 ਕਰੋੜ ਰੁਪਏ ਦਾ ਗੰਨਾ ਪੀੜਿਆ ਗਿਆ,ਜਿਸ ਵਿਚੋਂ ਕਿਸਾਨਾਂ ਨੂੰ 149.31 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ 12 ਫਰਵਰੀ, 2019 ਤੱਕ ਕਿਸਾਨਾਂ ਦਾ 35.43 ਕਰੋੜ ਰੁਪਏ ਮਿੱਲ ਵੱਲ ਬਕਾਇਆ ਹਨ।ਇਹ ਦੱਸਣਯੋਗ ਹੈ ਕਿ ਮੌਜੂਦਾ ਸੀਜ਼ਨ ਦੌਰਾਨ ਵਾਹਿਦ ਸੰਧਰ ਖੰਡ ਮਿੱਲ ਨੇ 31 ਜਨਵਰੀ, 2019 ਤੱਕ 57.45 ਕਰੋੜ ਰੁਪਏ ਦਾ ਗੰਨਾ ਪੀੜਿਆ ਹੈ। [caption id="attachment_260180" align="aligncenter" width="300"]Punjab Government Vaheed Sandhar Sugar Mill 31March Sugarcane Balance ਪੰਜਾਬ ਸਰਕਾਰ ਵਾਹਿਦ ਸੰਧਰ ਖੰਡ ਮਿੱਲ ਵੱਲੋਂ 31 ਮਾਰਚ ਤੱਕ ਗੰਨੇ ਦੇ ਬਕਾਏ ਦੇ ਨਿਪਟਾਰੇ ਨੂੰ ਬਣਾਏਗੀ ਯਕੀਨੀ[/caption] ਗੰਨਾ ਕਾਸ਼ਤਕਾਰਾਂ ਨੂੰ ਸਮੇਂ ਸਿਰ ਅਦਾਇਗੀ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਬਾਜਵਾ ਨੇ ਆਖਿਆ ਕਿ ਮੁੱਖ ਮੰਤਰੀ ਨੇ ਮਿੱਲ ਦੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਭੁਗਤਾਨ ਦੇ ਮਾਮਲੇ ਵਿਚ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। [caption id="attachment_260182" align="aligncenter" width="300"]Punjab Government Vaheed Sandhar Sugar Mill 31March Sugarcane Balance ਪੰਜਾਬ ਸਰਕਾਰ ਵਾਹਿਦ ਸੰਧਰ ਖੰਡ ਮਿੱਲ ਵੱਲੋਂ 31 ਮਾਰਚ ਤੱਕ ਗੰਨੇ ਦੇ ਬਕਾਏ ਦੇ ਨਿਪਟਾਰੇ ਨੂੰ ਬਣਾਏਗੀ ਯਕੀਨੀ[/caption] ਇਸ ਵੇਲੇ ਸੂਬੇ ਵਿਚ ਕੁੱਲ 16 ਖੰਡ ਮਿੱਲਾਂ ਹਨ ਜਿਨ੍ਹਾਂ ਵਿਚੋਂ 9 ਸਹਿਕਾਰੀ ਅਤੇ 7 ਪ੍ਰਾਈਵੇਟ ਮਿੱਲਾਂ ਹਨ।ਇਨ੍ਹਾਂ 9 ਸਹਿਕਾਰੀ ਖੰਡਾਂ ਮਿੱਲਾਂ ਦੀ ਪਿੜਾਈ ਸਮਰਥਾ 15,776 ਟਨ ਰੋਜ਼ਾਨਾ ਹੈ ਅਤੇ 7 ਪ੍ਰਾਈਵੇਟ ਮਿੱਲਾਂ ਦੀ ਪਿੜਾਈ ਸਮਰਥਾ 35,500 ਟਨ ਰੋਜ਼ਾਨਾ ਹੈ।ਇਨ੍ਹਾਂ ਖੰਡ ਮਿੱਲਾਂ ਨੂੰ ਪੂਰੀ ਪਿੜਾਈ ਸਮਰਥਾ (180 ਦਿਨ) ਚਲਾਉਣ ਲਈ 1.63 ਲੱਖ ਹੈਕਟੇਅਰ ਰਕਬੇ ਅਤੇ 896 ਲੱਖ ਕੁਇੰਟਲ ਗੰਨਾ ਮੁਹੱਈਆ ਕਰਵਾਉਣ ਦੀ ਲੋੜ ਹੈ। -PTCNews


Top News view more...

Latest News view more...