New Update
ਪੰਜਾਬ ਸਰਕਾਰ ਨੇ 5178 ਅਧਿਆਪਕਾਂ ਨੂੰ ਪੱਕਾ ਕਰਨ ਦੇ ਦਿੱਤੇ ਹੁਕਮ,ਚੰਡੀਗੜ੍ਹ: ਪੰਜਾਬ ਸਰਕਾਰ ਨੇ 5178 ਅਧਿਆਪਕਾਂ ਨੂੰ ਪੱਕਾ ਕਰਨ ਦੇ ਹੁਕਮ ਦਿੱਤੇ ਹਨ। ਦਰਅਸਲ, ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਅਧਿਆਪਕਾਂ ਨੂੰ ਪੱਕਾ ਕਰਨ ਦੇ ਹੁਕਮ ਦੇ ਦਿੱਤੇ ਹਨ।
ਨੋਟੀਫਿਕੇਸ਼ਨ 'ਚ ਲਿਖਿਆ ਹੈ ਕਿ ਤਿੰਨ ਸਾਲ ਤੱਕ ਠੇਕੇ 'ਤੇ ਭਰਤੀ ਕੀਤੇ ਗਏ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਪੱਕੇ ਕੀਤੇ ਗਏ ਅਧਿਆਪਕ 2 ਸਾਲ ਤੱਕ ਪ੍ਰੋਬੇਸ਼ਨ ਪੀਰੀਅਡ 'ਤੇ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਪ੍ਰੋਬੇਸ਼ਨ ਪੀਰੀਅਡ ਦੌਰਾਨ ਅਧਿਆਪਕਾਂ ਨੂੰ ਕਾਰਡ ਦੇ ਹਿਸਾਬ ਨਾਲ ਬੇਸਿਕ ਪੇਅ ਅਤੇ ਗ੍ਰੇਡ ਪੇਅ ਮਿਲਣਗੇ।
ਹੋਰ ਪੜ੍ਹੋ:668 ਅਧਿਆਪਕਾਂ ਨੂੰ ਜੇ ਬੀ ਟੀ/ ਈ ਟੀ ਟੀ ਤੋਂ ਮਾਸਟਰ ਕਾਡਰ ਵਜੋਂ ਪਦਉਨਤ ਕੀਤਾ
ਮਿਲੀ ਜਾਣਕਾਰੀ ਮੁਤਾਬਕ ਅਧਿਆਪਕ 10,300 ਤੋਂ 38,800 ਦੇ ਨਾਲ ਗ੍ਰੇਡ ਪੇਅ 5 ਹਜ਼ਾਰ ਦੇ ਅਧੀਨ ਪੱਕੇ ਹੋਣਗੇ। ਪ੍ਰੋਬੇਸ਼ਨ ਖਤਮ ਹੋਣ ਤੋਂ ਬਾਅਦ ਜ਼ਿਲਾ ਸਿੱਖਿਆ ਅਧਿਕਾਰੀ ਇਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ ਤੇ ਸਕੇਲ ਸਰਕਾਰੀ ਵਿਭਾਗਾਂ ਦੇ ਨਿਯਮਾਂ ਅਨੁਸਾਰ ਤੈਅ ਕਰਨਗੇ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਸਬੰਧੀ ਪੰਜਾਬ ਕੈਬਿਨਟ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਫੈਸਲਾ ਲਿਆ ਸੀ। ਚੋਣ ਜ਼ਾਬਤਾ ਲੱਗੇ ਹੋਣ ਕਰਕੇ ਹੀ ਉਸ ਸਮੇਂ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਸੀ।
-PTC News-