Sat, Apr 20, 2024
Whatsapp

ਵਿੱਤੀ ਸੰਕਟ ਬਰਕਰਾਰ: ਕੈਪਟਨ ਸਰਕਾਰ ਟੁੱਟਵੇਂ ਢੰਗ ਨਾਲ ਤਨਖਾਹਾਂ ਦੇਣ ਲਈ ਹੋਈ ਮਜਬੂਰ !

Written by  Jashan A -- November 04th 2019 05:00 PM
ਵਿੱਤੀ ਸੰਕਟ ਬਰਕਰਾਰ: ਕੈਪਟਨ ਸਰਕਾਰ ਟੁੱਟਵੇਂ ਢੰਗ ਨਾਲ ਤਨਖਾਹਾਂ ਦੇਣ ਲਈ ਹੋਈ ਮਜਬੂਰ !

ਵਿੱਤੀ ਸੰਕਟ ਬਰਕਰਾਰ: ਕੈਪਟਨ ਸਰਕਾਰ ਟੁੱਟਵੇਂ ਢੰਗ ਨਾਲ ਤਨਖਾਹਾਂ ਦੇਣ ਲਈ ਹੋਈ ਮਜਬੂਰ !

ਵਿੱਤੀ ਸੰਕਟ ਬਰਕਰਾਰ: ਕੈਪਟਨ ਸਰਕਾਰ ਟੁੱਟਵੇਂ ਢੰਗ ਨਾਲ ਤਨਖਾਹਾਂ ਦੇਣ ਲਈ ਹੋਈ ਮਜਬੂਰ !,ਚੰਡੀਗੜ੍ਹ: ਪੰਜਾਬ ਸਕੱਤਰੇਤ ਦੇ ਸੂਤਰਾਂ ਅਨੁਸਾਰ ਵਿੱਤ ਵਿਭਾਗ ਨੇ ਅੱਜ ਪੰਜਾਬ ਦੇ ਜਿਲ੍ਹਾ ਖਜ਼ਾਨਾ ਅਫਸਰਾਂ ਨੂੰ ਸੀਮਤ ਬਜਟ ਅਲਾਟ ਕੀਤਾ ਹੈ। ਜਿਸ ਤਹਿਤ ਜੁਬਾਨੀ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਜਾਰੀ ਕੀਤੇ ਬਜਟ ਤਹਿਤ ਹੀ ਤਨਖਾਹਾਂ ਜਾਰੀ ਕੀਤੀਆਂ ਜਾਣ।ਜਿਸ ਨਾਲ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਅੱਜ ਵੀ ਤਨਖਾਹਾਂ ਨਸੀਬ ਹੋਣ ਦੇ ਅਸਾਰ ਨਹੀਂ ਹਨ। ਦੱਸਣਯੋਗ ਹੈ ਕਿ ਪਹਿਲਾਂ ਵਿੱਤ ਵਿਭਾਗ ਨੇ 1 ਨਵੰਬਰ ਨੂੰ ਕੇਵਲ ਦਰਜਾ 4 ਮੁਲਾਜ਼ਮਾਂ ਦੀਆਂ ਤਨਖਾਹਾਂ ਹੀ ਰਿਲੀਜ਼ ਕਰਨ ਅਤੇ ਹੋਰ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕਣ ਦਾ ਫਰਮਾਨ ਜਾਰੀ ਕੀਤਾ ਸੀ। ਹੋਰ ਪੜ੍ਹੋ: ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਬੇਰੁਖੀ ਨੂੰ ਦਰਸਾਉਂਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਵਾਇਰਲ ਜਦੋਂ ਇਸ ਸਬੰਧ 'ਚ ਪੰਜਾਬ ਸਰਕਾਰ ਦੇ ਡਾਇਰੈਕਟਰ ਖਜ਼ਾਨਾ ਤੇ ਲੇਖਾ ਡਾ ਅਭਿਨਵ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਤਨਖਾਹਾਂ ਰਿਲੀਜ਼ ਕਰਨ ਵਿਚ ਕੋਈ ਰੁਕਾਵਟ ਨਹੀਂ ਹੈ ਅਤੇ ਇਕ ਹਜ਼ਾਰ ਕਰੋੜ ਰੁਪਏ ਦੀਆਂ ਤਨਖਾਹਾਂ ਰਿਲੀਜ਼ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। -PTC News


Top News view more...

Latest News view more...