Fri, Apr 19, 2024
Whatsapp

ਬੇਦਅਬੀ ਮਾਮਲੇ ’ਤੇ ਸਿੱਟ ਬਣਾ ਕੇ ਕੈਪਟਨ ਸਰਕਾਰ ਕਰ ਰਹੀ ਹੈ ਸਿਆਸਤ : ਬੀਬੀ ਜਗੀਰ ਕੌਰ

Written by  Shanker Badra -- June 28th 2021 04:58 PM
ਬੇਦਅਬੀ ਮਾਮਲੇ ’ਤੇ ਸਿੱਟ ਬਣਾ ਕੇ ਕੈਪਟਨ ਸਰਕਾਰ ਕਰ ਰਹੀ ਹੈ ਸਿਆਸਤ : ਬੀਬੀ ਜਗੀਰ ਕੌਰ

ਬੇਦਅਬੀ ਮਾਮਲੇ ’ਤੇ ਸਿੱਟ ਬਣਾ ਕੇ ਕੈਪਟਨ ਸਰਕਾਰ ਕਰ ਰਹੀ ਹੈ ਸਿਆਸਤ : ਬੀਬੀ ਜਗੀਰ ਕੌਰ

ਪਟਿਆਲਾ : ਬੀਬੀ ਜਗੀਰ ਕੌਰ ਨੇ ਕਿਹਾ ਕਿ ਬੇਅਦਬੀ ਮਾਮਲੇ ’ਤੇ ਕੈਪਟਨ ਸਰਕਾਰ ਵਾਰ -ਵਾਰ ਸਿੱਟਾਂ ਬਣਾ ਕੇ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੇਅਦਬੀ ਮਾਮਲੇ ’ਤੇ ਸੱਚ ਨੂੰ ਛੁਪਾਉਣ ’ਤੇ ਲੱਗੀ ਹੋਈ ਹੈ, ਜਦਕਿ ਸਰਕਾਰ ਵੱਲੋਂ ਬਣਾਈਆਂ ਸਿੱਟਾਂ ਦੀਆਂ ਰਿਪੋਰਟਾਂ ਨੂੰ ਹਾਈਕੋਰਟ ਤੱਕ ਵੀ ਰੱਦ ਕਰ ਚੁੱਕੀ ਹੈ। [caption id="attachment_510700" align="aligncenter" width="300"] ਬੇਦਅਬੀ ਮਾਮਲੇ ’ਤੇ ਸਿੱਟ ਬਣਾ ਕੇ ਕੈਪਟਨ ਸਰਕਾਰ ਕਰ ਰਹੀ ਹੈ ਸਿਆਸਤ : ਬੀਬੀ ਜਗੀਰ ਕੌਰ[/caption] ਪੜ੍ਹੋ ਹੋਰ ਖ਼ਬਰਾਂ : ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਗੁਪਤ ਢੰਗ ਨਾਲ ਸਿਸਵਾਂ ਫਾਰਮ ਹਾਊਸ ਪੁੱਜੇ , ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਪਈਆਂ ਭਾਜੜਾਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਕਰਦਾ ਰਿਹਾ, ਜਿਸ ਦੇ ਆਮ ਆਦਮੀ ਪਾਰਟੀ ਵਿਚ ਜਾਣ ਨਾਲ ਸਪੱਸ਼ਟ ਹੁੰਦਾ ਹੈ ਕਿ ਕੇਵਲ ਸਿਆਸੀ ਚਾਲਾਂ ਹੀ ਚੱਲੀਆਂ ਜਾ ਰਹੀਆਂ ਸਨ। [caption id="attachment_510699" align="aligncenter" width="300"] ਬੇਦਅਬੀ ਮਾਮਲੇ ’ਤੇ ਸਿੱਟ ਬਣਾ ਕੇ ਕੈਪਟਨ ਸਰਕਾਰ ਕਰ ਰਹੀ ਹੈ ਸਿਆਸਤ : ਬੀਬੀ ਜਗੀਰ ਕੌਰ[/caption] ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ’ਤੇ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬੇਅਦਬੀ ਦਾ ਮੁੱਦਾ ਉਛਾਲ ਕੇ ਲੋਕਾਂ ਦੀਆਂ ਭਾਵਨਾਵਾਂ ਅਤੇ ਸ਼ਰਧਾ ਨੂੰ ਵੀ ਸੱਟ ਮਾਰੀ ਜਾ ਰਹੀ ਹੈ। [caption id="attachment_510702" align="aligncenter" width="300"] ਬੇਦਅਬੀ ਮਾਮਲੇ ’ਤੇ ਸਿੱਟ ਬਣਾ ਕੇ ਕੈਪਟਨ ਸਰਕਾਰ ਕਰ ਰਹੀ ਹੈ ਸਿਆਸਤ : ਬੀਬੀ ਜਗੀਰ ਕੌਰ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਇਨ੍ਹਾਂ ਸ਼ਰਤਾਂ ਤਹਿਤ IELTS ਇੰਸਟੀਚਿਊਟ ਖੋਲ੍ਹਣ ਦੀ ਮਨਜ਼ੂਰੀ , ਜਾਣੋ ਹੋਰ ਕੀ ਕੁਝ ਖੁੱਲ੍ਹੇਗਾ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਾਰਿਆਂ ਨੂੰ ਅਦਬ ਅਤੇ ਸਤਿਕਾਰ ਰੱਖਦੇ ਹੋਏ ਅਜਿਹਾ ਕੋਈ ਸ਼ਬਦ ਮੂੰਹੋਂ ਨਹੀਂ ਕੱਢਣਾ ਚਾਹੀਦਾ ਹੈ, ਜਿਸ ਨਾਲ ਸਾਰਿਆਂ ਦੇ ਹਿਰਦੇ ਨੂੰ ਦੁੱਖ ਪੁੱਜੇ। ਉਨ੍ਹਾਂ ਕਿਹਾ ਕਿ ਸ਼ਰਾਤਰੀ ਅਤੇ ਮਾੜੀ ਸਿਆਸਤ ਕਰਨ ਵਾਲੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। -PTCNews


Top News view more...

Latest News view more...