Advertisment

ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਵੇਰ ਦੀ ਸਭਾ ਅਤੇ ਸਮਾਂ ਸਾਰਣੀ 'ਚ ਤਬਦੀਲੀ, ਪੜ੍ਹੋ ਪੂਰੀ ਜਾਣਕਾਰੀ

author-image
Jashan A
Updated On
New Update
ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਵੇਰ ਦੀ ਸਭਾ ਅਤੇ ਸਮਾਂ ਸਾਰਣੀ 'ਚ ਤਬਦੀਲੀ, ਪੜ੍ਹੋ ਪੂਰੀ ਜਾਣਕਾਰੀ
Advertisment
ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਵੇਰ ਦੀ ਸਭਾ ਅਤੇ ਸਮਾਂ ਸਾਰਣੀ 'ਚ ਤਬਦੀਲੀ, ਪੜ੍ਹੋ ਪੂਰੀ ਜਾਣਕਾਰੀ,ਮੋਹਾਲੀ: ਪੰਜਾਬ ਦੇ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ 'ਚ ਸਵੇਰ ਦੀ ਸਭਾ ਅਤੇ ਵੱਖ-ਵੱਖ ਪੀਰੀਅਡਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। schoolਸਵੇਰ ਦੀ ਸਭਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਇਸ ਦੌਰਾਨ ਕਰਾਈਆਂ ਜਾਣ ਵਾਲੀਆਂ ਗਤੀਵਿਧੀਆਂ ਜਿਵੇਂ ਆਮ ਗਿਆਨ ਦੇ ਪ੍ਰਾਜੈਕਟ 'ਉਡਾਣ' ਦੇ ਪ੍ਰਸ਼ਨਾਂ ਅਤੇ 'ਦੀ ਵਰਡ ਆਫ਼ ਦੀ ਡੇਅ' ਨੂੰ ਸੁਚਾਰੂ ਤਰੀਕੇ ਨਾਲ ਕਰਾਉਣ ਲਈ ਸਭਾ ਦਾ ਸਮਾਂ 20 ਮਿੰਟ ਤੋਂ ਵਧਾ ਕੇ 30 ਮਿੰਟ ਕਰ ਦਿੱਤਾ ਗਿਆ ਹੈ। ਹੋਰ ਪੜ੍ਹੋ:
Advertisment
ਕ੍ਰਿਕੇਟਰ ਹਰਮਨਪ੍ਰੀਤ ਦਾ ਖੁੱਸ ਸਕਦਾ ਹੈ ਡੀ.ਐਸ.ਪੀ ਦਾ ਅਹੁਦਾ,ਜਾਣੋਂ ਪੂਰਾ ਮਾਮਲਾ schoolਡਾਇਰੈਕਟਰ ਐੱਮ. ਸੀ. ਈ. ਆਰ. ਟੀ. ਪੰਜਾਬ ਵਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਭੇਜਿਆ ਗਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸਵੇਰ ਦੀ ਸਭਾ ਦਾ ਸਮਾਂ ਸਵੇਰ 8 ਵਜੇ ਤੋਂ 8.30 ਤੱਕ ਕੀਤਾ ਗਿਆ ਹੈ। schoolਇਸ ਦੌਰਾਨ ਪਹਿਲਾ ਪੀਰੀਅਡ 8.30 ਤੋਂ 9.10, ਦੂਜਾ ਪੀਰੀਅਡ 9.10 ਤੋਂ 9.50, ਤੀਜਾ ਪੀਰੀਅਡ 9.50 ਤੋਂ 10.30, ਚੌਥਾ ਪੀਰੀਅਡ 10.30 ਤੋਂ 11.10, ਪੰਜਵਾਂ ਪੀਰੀਅਡ 11.10 ਤੋਂ 11.50, ਅੱਧੀ ਛੁੱਟੀ 11.50 ਤੋਂ 12.10, ਛੇਵਾਂ ਪੀਰੀਅਡ 12.10 ਤੋਂ 12.50, ਸੱਤਵਾਂ ਪੀਰੀਅਡ 12.50 ਤੋਂ 1.25 ਅਤੇ 1.25 ਤੋਂ 2.00 ਵਜੇ ਤੱਕ ਅੱਠਵੇਂ ਪੀਰੀਅਡ ਦਾ ਸਮਾਂ ਕਰ ਦਿੱਤਾ ਗਿਆ ਹੈ। -PTC News-
punjabi-news latest-punjab-news news-in-punjabi punjab-govt-school-timing punjab-govt-school-timing-news latest-punjab-govt-school-timing-news
Advertisment

Stay updated with the latest news headlines.

Follow us:
Advertisment