ਅੱਜ ਚੰਡੀਗੜ੍ਹ ਤੇ ਪੰਜਾਬ -ਹਰਿਆਣਾ ਦੀਆਂ ਅਦਾਲਤਾਂ ‘ਚ ਨਹੀਂ ਹੋਵੇਗਾ ਕੰਮ, ਜਾਣੋ ਕਿਉਂ

judge hammer
ਅੱਜ ਚੰਡੀਗੜ੍ਹ ਤੇ ਪੰਜਾਬ -ਹਰਿਆਣਾ ਦੀਆਂ ਅਦਾਲਤਾਂ 'ਚ ਨਹੀਂ ਹੋਵੇਗਾ ਕੰਮ, ਜਾਣੋ ਕਿਉਂ

ਅੱਜ ਚੰਡੀਗੜ੍ਹ ਤੇ ਪੰਜਾਬ -ਹਰਿਆਣਾ ਦੀਆਂ ਅਦਾਲਤਾਂ ‘ਚ ਨਹੀਂ ਹੋਵੇਗਾ ਕੰਮ, ਜਾਣੋ ਕਿਉਂ,ਚੰਡੀਗੜ੍ਹ: ਅੱਜ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੀਆਂ ਅਦਾਲਤਾਂ ‘ਚ ਕੋਈ ਕੰਮ ਨਹੀਂ ਹੋਵੇਗਾ। ਦਰਅਸਲ ਬਾਰ ਕਾਊਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਐਲਾਨ ‘ਤੇ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ ‘ਚ ਵਕੀਲ ਕੰਮ ਨਹੀਂ ਕਰਨਗੇ।

judge hammer
ਅੱਜ ਚੰਡੀਗੜ੍ਹ ਤੇ ਪੰਜਾਬ -ਹਰਿਆਣਾ ਦੀਆਂ ਅਦਾਲਤਾਂ ‘ਚ ਨਹੀਂ ਹੋਵੇਗਾ ਕੰਮ, ਜਾਣੋ ਕਿਉਂ

ਮਿਲੀ ਜਾਣਕਾਰੀ ਮੁਤਾਬਕ ਬਾਰ ਕਾਊਂਸਲ ਦੇ ਐਲਾਨ ‘ਤੇ ਵਕੀਲ ਦਿੱਲੀ ‘ਚ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰਨਗੇ।

judge hammer
ਅੱਜ ਚੰਡੀਗੜ੍ਹ ਤੇ ਪੰਜਾਬ -ਹਰਿਆਣਾ ਦੀਆਂ ਅਦਾਲਤਾਂ ‘ਚ ਨਹੀਂ ਹੋਵੇਗਾ ਕੰਮ, ਜਾਣੋ ਕਿਉਂ

ਜਿਸ ਕਾਰਨ ਅੱਜ ਇੱਕ ਲੱਖ ਦੇ ਕਰੀਬ ਵਕੀਲ ਅਦਾਲਤਾਂ ‘ਚ ਪੇਸ਼ ਨਹੀਂ ਹੋਣਗੇ। ਜਿਸ ਦੇ ਕਾਰਨ ਅੱਜ ਅਦਾਲਤਾਂ ‘ਚ ਕੰਮ ਕਾਜ ਠੱਪ ਰਹੇਗਾ।

judge hammer
ਅੱਜ ਚੰਡੀਗੜ੍ਹ ਤੇ ਪੰਜਾਬ -ਹਰਿਆਣਾ ਦੀਆਂ ਅਦਾਲਤਾਂ ‘ਚ ਨਹੀਂ ਹੋਵੇਗਾ ਕੰਮ, ਜਾਣੋ ਕਿਉਂ

ਦੱਸਣਯੋਗ ਹੈ ਕਿ ਬੀਤੇ ਦਿਨ ਹਾਈਕੋਰਟ ਬਾਰ ਐਸੋਸੀਏਸ਼ਨ ਦੀ ਬੈਠਕ ਹੋਈ ਸੀ ਜਿਸ ‘ਚ ਪ੍ਰਸਤਾਵ ਪਾਸ ਕੀਤਾ ਗਿਆ ਕਿ ਬਾਰ ਕਾਊਂਸਲ ਦੇ ਨਿਰਦੇਸ਼ ਅਨੁਸਾਰ ਮੰਗਲਵਾਰ ਨੂੰ ਹਾਈਕੋਰਟ ਬਾਰ ਦੇ ਵਕੀਲ ਕੰਮ ਤੋਂ ਦੂਰ ਰਹਿ ਕੇ 12 ਵਜੇ ਇਕੱਠੇ ਹੋ ਕੇ ਰੋਸ ਮਾਰਚ ਕਰਦੇ ਹੋਏ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣਗੇ। ਜਿਸ ਦੇ ਚੱਲਦਿਆਂ ਅੱਜ ਵਕੀਲ ਰੋਸ ਪ੍ਰਦਰਸ਼ਨ ਕਰਨਗੇ।

-PTC News