ਚੰਡੀਗੜ੍ਹ

ਪੰਜਾਬ- ਹਰਿਆਣਾ ਹਾਈ ਕੋਰਟ ਵਿਚ 5 ਨਵੇਂ ਜੱਜ ਸ਼ਾਮਿਲ

By Riya Bawa -- October 29, 2021 3:27 pm

ਚੰਡੀਗੜ੍ਹ - ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਿਛਲੇ ਲੰਮੇ ਸਮੇਂ ਤੋਂ ਜੱਜਾਂ ਦੀ ਕਮੀ ਨਾਲ ਜੂਝ ਰਿਹਾ ਸੀ ਪਰ ਹੁਣ ਹਾਈ ਕੋਰਟ ਨੂੰ ਪੰਜ ਨਵੇਂ ਜੱਜ ਮਿਲ ਗਏ ਹਨ। ਐਡਵੋਕੇਟ ਵਿਕਾਸ ਸੂਰੀ, ਸੰਦੀਪ ਮੋਦਗਿਲ, ਵਿਨੋਦ ਸ਼ਰਮਾ ਭਾਰਦਵਾਜ, ਪੰਕਜ ਜੈਨ ਅਤੇ ਜਸਜੀਤ ਸਿੰਘ ਬੇਦੀ ਨੂੰ ਸ਼ੁੱਕਰਵਾਰ ਨੂੰ ਚੀਫ਼ ਜਸਟਿਸ, ਜਸਟਿਸ ਰਵੀ ਸ਼ੰਕਰ ਝਾਅ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਧੀਕ ਜੱਜਾਂ ਵਜੋਂ ਸਹੁੰ ਚੁਕਾਈ ਹੈ।

ਪੰਜ ਨਵੇਂ ਜੱਜਾਂ ਦੇ ਸਹੁੰ ਚੁਕਣ ਮਗਰੋਂ ਹਾਈ ਕੋਰਟ ਦੇ ਕੁੱਲ੍ਹ ਜੱਜਾਂ ਦੀ ਗਿਣਤੀ ਵੱਧ ਕੇ 50 ਹੋ ਗਈ ਹੈ। ਕੇਂਦਰ ਸਰਕਾਰ ਦੀ ਮਨਜ਼ੂਰੀ ਮਗਰੋਂ ਰਾਸ਼ਟਰਪਤੀ ਨੇ ਇਨ੍ਹਾਂ ਪੰਜਾਂ ਜੱਜਾਂ ਦੀ ਨਿਯੁਕਤੀ ਦੇ ਆਦੇਸ਼ ਜਾਰੀ ਕੀਤੇ ਹਨ।

-PTC News

  • Share