ਹੋਰ ਖਬਰਾਂ

ਕਾਮੇਡੀਅਨ ਭਾਰਤੀ ਸਿੰਘ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਰਾਹਤ, ਜਾਣੋ ਪੂਰਾ ਮਾਮਲਾ

By Jashan A -- January 27, 2020 11:01 am -- Updated:Feb 15, 2021

ਕਾਮੇਡੀਅਨ ਭਾਰਤੀ ਸਿੰਘ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਰਾਹਤ, ਜਾਣੋ ਪੂਰਾ ਮਾਮਲਾ,ਚੰਡੀਗੜ੍ਹ: ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਹਾਈਕੋਰਟ ਨੇ ਕਾਮੇਡੀਅਨ ਭਾਰਤੀ ਸਿੰਘ ਨੂੰ ਰਾਹਤ ਦੇ ਦਿੱਤੀ ਹੈ।

Bharti Singh ਤੁਹਾਨੂੰ ਦੱਸ ਦੇਈਏ ਕਿ ਫਰਾਹ ਖਾਨ ਅਤੇ ਰਵੀਨਾ ਟੰਡਨ ਤੋਂ ਬਾਅਦ ਭਾਰਤੀ ਸਿੰਘ ਨੇ ਕੋਰਟ ਵੱਲ ਰੁਖ਼ ਕੀਤਾ ਸੀ ਤੇ ਆਪਣੇ ਖਿਲਾਫ ਦਰਜ਼ ਮਾਮਲੇ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ।

ਹੋਰ ਪੜ੍ਹੋ: ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ 'ਚ ਸਿੱਧੂ ਖਿਲਾਫ ਲੱਗੇ ਪੋਸਟਰ, ਤੁਸੀਂ ਕਦੋਂ ਛੱਡੋਗੇ ਰਾਜਨੀਤੀ ?

ਜਿਸ ਦੌਰਾਨ ਅੱਜ ਕੋਰਟ ਨੇ ਸੁਣਵਾਈ ਕਰਦਿਆਂ ਕੋਰਟ ਨੇ ਅਜਨਾਲਾ 'ਚ ਦਰਜ ਹੋਈ FIR 'ਤੇ ਸਟੇਅ ਲਗਾ ਦਿੱਤੀ ਹੈ ਤੇ ਅਗਲੀ ਸੁਣਵਾਈ ਤੱਕ ਪੁਲਿਸ ਨੂੰ ਕਾਰਵਾਈ ਨਾ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਮਾਮਲੇ 'ਚ ਹਾਈਕੋਰਟ ਨੇ ਪੰਜਾਬ ਸਰਕਟ ਨੂੰ ਵੀ ਨੋਟਿਸ ਜਾਰੀ ਕੀਤਾ ਹੈ।

Bharti Singh ਤੁਹਾਨੂੰ ਦੱਸ ਦੇਈਏ ਕਿ ਤਿੰਨਾਂ ਹਸਤੀਆਂ ਨੂੰ ਉਨ੍ਹਾਂ ਦੇ ਇਕ ਟੀ.ਵੀ. ਸ਼ੋਅ ਵਿਚ ਈਸਾਈ ਸਮੁਦਾਏ ਦੀ ਧਾਰਮਿਕ ਭਾਵਨਾਵਾਂ ਨੂੰ ਦੁੱਖ ਪਹੁੰਚਾਉਣ ਲਈ ਮਾਮਲਾ ਦਰਜ਼ ਕੀਤਾ ਗਿਆ ਸੀ।

-PTC News