ਲਿਵ-ਇਨ ਰਿਲੇਸ਼ਨਸ਼ਿਪ ‘ਤੇ ਹਾਈਕੋਰਟ ਦਾ ਵੱਡਾ ਫੈਸਲਾ, ਪੜ੍ਹੋ ਕੀ ਕਿਹਾ

Punjab & Haryana High Court’s judgement regarding live-in relationship
ਲਿਵ-ਇਨ ਰਿਲੇਸ਼ਨਸ਼ਿਪ ‘ਤੇ ਹਾਈਕੋਰਟ ਦਾ ਵੱਡਾ ਫੈਸਲਾ, ਪੜ੍ਹੋ ਕੀ ਕਿਹਾ 

ਲਿਵ-ਇਨ ਰਿਲੇਸ਼ਨਸ਼ਿਪ ‘ਤੇ ਹਾਈਕੋਰਟ ਦਾ ਵੱਡਾ ਫੈਸਲਾ, ਪੜ੍ਹੋ ਕੀ ਕਿਹਾ:ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਲਿਵ-ਇਨ ਰਿਲੇਸ਼ਨਸ਼ਿਪ ‘ਤੇ ਇੱਕ ਫ਼ੈਸਲਾ ਸੁਣਾਇਆ ਹੈ। ਲੰਬੇ ਸਮੇਂ ਤੋਂ ਸਬੰਧ ਬਣਾਉਂਦੇ ਹੋਏ ਇਕੱਠੇ ਰਹਿਣਾ ਨਾ ਸਿਰਫ ਲਿਵ- ਇਨ ਰਿਲੇਸ਼ਨਸ਼ਿਪ ਹੁੰਦਾ ਹੈ ਪਰ ਦੋ ਦਿਨ ਵੀ ਇਸ ਤਰ੍ਹਾਂ ਇਕੱਠੇ ਰਹਿਣਾ ਲਿਵ ਇਨ ਰਿਲੇਸ਼ਨਸ਼ਿਪ ਮੰਨਿਆ ਜਾਂਦਾ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਦੇ ਦੋਹਰੇ ਬੈਂਚ ਨੇ ਪ੍ਰੇਮੀ ਵੱਲੋਂ ਪ੍ਰੇਮਿਕਾ ਦੀ ਕਸਟਡੀ ਉਸ ਦੇ ਮਾਪਿਆਂ ਨੂੰ ਸੌਂਪਣ ਦੀ ਬੇਨਤੀ ਕਰਦਿਆਂ ਪਟੀਸ਼ਨ ‘ਤੇ ਇਹ ਟਿੱਪਣੀ ਕੀਤੀ ਹੈ।

ਦਰਅਸਲ ‘ਚ ਪਟਿਸ਼ਨਕਰਤਾ ਨੇ ਸਿੰਗਲ ਬੈਂਚ ਅੱਗੇ ਪਟੀਸ਼ਨ ਦਾਇਰ ਕਰਦਿਆਂ ਕਿਹਾ ਸੀ ਕਿ ਉਸ ਦੀ ਪ੍ਰੇਮਿਕਾ ਉਸ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੀ ਸੀ ਪਰ ਉਸ ਦੇ ਪਰਿਵਾਰ ਵਾਲੇ ਉਸ ਨੂੰ ਜ਼ਬਰਦਸਤੀ ਲੈ ਗਏ। ਸਿੰਗਲ ਬੈਂਚ ਨੇ ਕਿਹਾ ਕਿ ਇਹ ਸਾਬਤ ਕਰਨ ਲਈ ਇਸ ਤਰ੍ਹਾਂ ਦਾ ਕੋਈ ਸਬੂਤ ਮੌਜੂਦ ਨਹੀਂ ਹੈ ਕਿ ਲੜਕੀ ਉਸ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ। ਇਹ ਸਭ ਲੜਕੀ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।

ਇਸ ਟਿੱਪਣੀ ਦੇ ਨਾਲ ਹੀ ਸਿੰਗਲ ਬੈਂਚ ਨੇ ਨੌਜਵਾਨ ‘ਤੇ 1 ਲੱਖ ਰੁਪਏ ਦਾ ਜ਼ੁਰਮਾਨਾ ਲਾਉਂਦੇ ਹੋਏ ਲੜਕੀ ਨੂੰ ਇਹ ਰਕਮ ਅਦਾ ਕਰਨ ਦਾ ਆਦੇਸ਼ ਦਿੱਤਾ ਸੀ। ਜਿਸ ਤੋਂ ਬਾਅਦ ਨੌਜਵਾਨ ਨੇ ਸਿੰਗਲ ਬੈਂਚ ਦੇ ਫੈਸਲੇ ਖਿਲਾਫ਼ ਡਿਵੀਜ਼ਨ ਬੈਂਚ ਵਿੱਚ ਅਪੀਲ ਦਾਇਰ ਕੀਤੀ ਸੀ। ਜਿਸ ‘ਤੇ ਹਾਈਕੋਰਟ ਨੇ ਸਿੰਗਲ ਬੈਂਚ ਦੁਆਰਾ ਲਾਇਆ ਗਿਆ 1 ਲੱਖ ਦਾ ਜੁਰਮਾਨਾ ਮੁਆਫ ਕਰ ਦਿੱਤਾ ਹੈ।

ਹਾਲਾਂਕਿ, ਡਬਲ ਬੈਂਚ ਨੇ ਲੜਕੀ ਨੂੰ ਉਸਦੀ ਹਿਰਾਸਤ ਵਿਚ ਦੇਣ ਦੀ ਮੰਗ ਨੂੰ ਰੱਦ ਕਰ ਦਿੱਤਾ ਕਿਉਂਕਿ ਨੌਜਵਾਨ ਸਿਰਫ 20 ਸਾਲਾਂ ਦੀ ਹੈ। ਹਾਈਕੋਰਟ ਨੇ ਕਿਹਾ ਕਿ ਲੜਕਾ 21 ਸਾਲਾਂ ਦੀ ਉਮਰ ਵਿੱਚ ਹੋ ਜਾਂਦਾ ਹੈ ਅਤੇ ਇਸ ਤੋਂ ਪਹਿਲਾਂ ਵੀ ਵਿਆਹ ਨਹੀਂ ਕਰਵਾ ਸਕਦਾ। ਅਜਿਹੀ ਸਥਿਤੀ ਵਿੱਚ ਲੜਕੀ ਦੀ ਹਿਰਾਸਤ ਉਸ ਨੂੰ ਨਹੀਂ ਦਿੱਤੀ ਜਾ ਸਕਦੀ।
-PTCNews