Wed, Apr 24, 2024
Whatsapp

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਖ਼ੁਦ ਹੋਏ ਇਕਾਂਤਵਾਸ

Written by  Shanker Badra -- October 06th 2020 03:12 PM -- Updated: October 06th 2020 03:33 PM
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਖ਼ੁਦ ਹੋਏ ਇਕਾਂਤਵਾਸ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਖ਼ੁਦ ਹੋਏ ਇਕਾਂਤਵਾਸ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਖ਼ੁਦ ਹੋਏ ਇਕਾਂਤਵਾਸ:ਚੰਡੀਗੜ੍ਹ : ਪੰਜਾਬ 'ਚ ਜਿੱਥੇ ਕੋਰੋਨਾ ਦੇ ਕੇਸਾਂ 'ਚ ਕਮੀ ਨਜ਼ਰ ਆ ਰਹੀ ਹੈ, ਓਥੇ ਹੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।  ਜਿਸ ਤੋਂ ਬਾਅਦਸਿਹਤ ਮੰਤਰੀ ਬਲਬੀਰ ਸਿੱਧੂ ਖ਼ੁਦ ਇਕਾਂਤਵਾਸ ਹੋ ਗਏ ਹਨ। ਕੋਰੋਨਾ ਦੇ ਕੁੱਝ ਲੱਛਣ ਦਿਸਣ ਤੋਂ ਬਾਅਦ ਸਿਹਤ ਮੰਤਰੀ ਨੇ ਅੱਜ ਸਵੇਰੇ ਕੋਰੋਨਾ ਟੈਸਟਕਰਵਾਇਆ ਸੀ। [caption id="attachment_437436" align="aligncenter" width="300"] ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਖ਼ੁਦ ਹੋਏ ਇਕਾਂਤਵਾਸ[/caption] ਬਲਬੀਰ ਸਿੱਧੂ 5 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਸਟੇਜ ‘ਤੇ ਮੌਜੂਦ ਸਨ। ਇਸ ਦੌਰਾਨ ਸਟੇਜ ਉਪਰ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਹਰੀਸ਼ ਰਾਵਤ ਤੇ ਹੋਰ ਕਈ ਮੰਤਰੀ ਵੀ ਬਿਰਾਜਮਾਨਸਨ।  ਬਲਬੀਰ ਸਿੱਧੂ ਨੇ ਰੈਲੀ ਦੌਰਾਨ ਰਾਹੁਲ ਦੇ ਸਟੇਜ ‘ਤੇ ਆਉਣ ਮੌਕੇ ਨਾਅਰੇ ਲਾ ਕੇਸੁਆਗਤ ਕੀਤਾ ਸੀ। [caption id="attachment_437451" align="aligncenter" width="300"] ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਖ਼ੁਦ ਹੋਏ ਇਕਾਂਤਵਾਸ[/caption] ਦੱਸ ਦੇਈਏ ਕਿ ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਦੇ 1062 ਨਵੇਂ ਕੇਸ ਸਾਹਮਣੇ ਆਏ ਹਨ ਅਤੇ 38 ਮੌਤਾਂ ਹੋਈਆਂ ਹਨ। ਇਸ ਦੌਰਾਨ 1671 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਸੀ। ਕੋਰੋਨਾ ਦੇ ਕੁੱਲ੍ਹ ਮਰੀਜ਼ਾਂ ਦੀ ਗਿਣਤੀ 1,19,184 ਹੋ ਗਈ ਹੈ। ਪੰਜਾਬ ਵਿਚ ਕੋਰੋਨਾ ਨੇ ਹੁਣ ਤੱਕ ਕੁੱਲ੍ਹ 3641 ਜਾਨਾਂ ਲਈਆਂ ਹਨ। ਹੁਣ 1,02,648 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। [caption id="attachment_437452" align="aligncenter" width="300"] ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ,ਖ਼ੁਦ ਹੋਏ ਇਕਾਂਤਵਾਸ[/caption] ਜ਼ਿਕਰਯੋਗ ਹੈ ਕਿ ਕੋਵਿਡ ਕੇਅਰ ਸੈਂਟਰਾਂ ਵਿਚ ਮਰੀਜ਼ਾਂ ਦੀ ਗਿਣਤੀ ਨਾਮਾਤਰ ਹੋਣ ਕਾਰਨ ਪੰਜਾਬ ਸਰਕਾਰ ਨੇਕੋਵਿਡ ਕੇਅਰ ਸੈਂਟਰਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਵਲੰਟੀਅਰ ਸਟਾਫ ਦੀਆਂ ਸੇਵਾਵਾਂ ਖਤਮ ਕਰਨ ਦੇ ਹੁਕਮ ਦਿੱਤੇ ਗਏ ਹਨ। ਕੋਵਿਡ ਕੇਅਰ ਸੈਂਟਰਾਂ ਵਿਚਲੇ ਮਰੀਜ਼ਾਂ ਨੂੰ ਲੈਵਲ 2 ਸਰਕਾਰੀ ਹਸਪਤਾਲਾਂ ਵਿਚ ਸ਼ਿਫਟ ਕਰਨ ਲਈ ਕਿਹਾ ਗਿਆ ਹੈ। ਕੋਰੋਨਾ ਦੇ ਮੱਠੇ ਪੈਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। -PTCNews


Top News view more...

Latest News view more...