Advertisment

ਪੰਜਾਬ -ਹਿਮਾਚਲ ਸਰਹੱਦ ਨੇੜੇ ਵਾਪਰਿਆ ਭਿਆਨਿਕ ਹਾਦਸਾ , ਡੂੰਗੀ ਖੱਡ 'ਚ ਡਿੱਗੀ ਪੰਜਾਬ ਦੇ ਯਾਤਰੀਆਂ ਨਾਲ ਭਰੀ ਬੱਸ

author-image
Shanker Badra
New Update
ਪੰਜਾਬ -ਹਿਮਾਚਲ ਸਰਹੱਦ ਨੇੜੇ ਵਾਪਰਿਆ ਭਿਆਨਿਕ ਹਾਦਸਾ , ਡੂੰਗੀ ਖੱਡ 'ਚ ਡਿੱਗੀ ਪੰਜਾਬ ਦੇ ਯਾਤਰੀਆਂ ਨਾਲ ਭਰੀ ਬੱਸ
Advertisment
ਪੰਜਾਬ -ਹਿਮਾਚਲ ਸਰਹੱਦ ਨੇੜੇ ਵਾਪਰਿਆ ਭਿਆਨਿਕ ਹਾਦਸਾ , ਡੂੰਗੀ ਖੱਡ 'ਚ ਡਿੱਗੀ ਪੰਜਾਬ ਦੇ ਯਾਤਰੀਆਂ ਨਾਲ ਭਰੀ ਬੱਸ:ਪੰਜਾਬ -ਹਿਮਾਚਲ ਸਰਹੱਦ ਨੇੜੇ ਮਾਹਿਲਪੁਰ-ਊਨਾ ਮਾਰਗ 'ਤੇ ਯਾਤਰੀਆਂ ਨਾਲ ਭਰੀ ਇੱਕ ਬੱਸ ਡੂੰਗੀ ਖੱਡ ਵਿੱਚ ਡਿੱਗ ਗਈ ਹੈ।ਇਸ ਹਾਦਸੇ ਦੌਰਾਨ ਇੱਕ ਯਾਤਰੀ ਦੀ ਮੌਤ ਹੋ ਗਈ ਅਤੇ 25 ਯਾਤਰੀ ਜ਼ਖ਼ਮੀ ਹੋ ਗਏ ਹਨ।ਇਨ੍ਹਾਂ ਸਾਰੇ ਜ਼ਖਮੀਆਂ ਨੂੰ ਮਾਹਿਲਪੁਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਸਵਾਰ 40 ਮੁਸਾਫ਼ਰ ਪੰਜਾਬ ਦੇ ਮਾਹਲਪੁਰ ਨਾਲ ਸਬੰਧਤ ਸਨ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸ਼ਰਧਾਲੂ ਸਕੂਲੀ ਬੱਸ ਵਿੱਚ ਗੋਂਦਪੁਰ ਬਨਹੇੜਾ ਤੋਂ ਜਠੇਰੇ ਪੁੱਜ ਕੇ ਪਰਤ ਰਹੇ ਸਨ।ਇਸ ਦੌਰਾਨ ਬੱਸ ਚਾਲਕ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਖੱਡ ਵਿੱਚ ਡਿੱਗ ਗਈ। ਇਸ ਮੌਕੇ ਪੁਲਿਸ ਨੇ ਹਾਦਸੇ ਦੌਰਾਨ ਜ਼ਖ਼ਮੀਆਂ ਨੂੰ ਹਰੋਲੀ, ਸਥਾਨਕ ਹਸਪਤਾਲ ਉਨਾ ਅਤੇ ਪੰਜਾਬ ਦੇ ਮਾਹਲਪੁਰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਹੈ।ਪੁਲਿਸ ਨੇ ਹਾਦਸੇ ਵਿੱਚ ਮਰੇ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment