ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ , ਜਦੋਂ ਕੁਵੈਤ ਤੋਂ ਆਇਆ ਫ਼ੋਨ

Hoshiarpur Taragarh village Young Rajinder Singh death sentence in Kuwait
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ , ਜਦੋਂ ਕੁਵੈਤ ਤੋਂ ਆਇਆ ਫ਼ੋਨ

ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ , ਜਦੋਂ ਕੁਵੈਤ ਤੋਂ ਆਇਆ ਫ਼ੋਨ:ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੰਡ ਤਾਰਾਗੜ੍ਹ ਦੇ ਇੱਕ ਨੌਜਵਾਨ ਰਾਜਿੰਦਰ ਸਿੰਘ ਨੂੰ ਕੁਵੈਤ ’ਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਜਦੋਂ ਇਸ ਬਾਰੇ ਪਰਿਵਾਰ ਨੂੰ ਖ਼ਬਰ ਮਿਲੀ ਤਾਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਸ ਉੱਤੇ ਨਸ਼ਿਆਂ ਦੀ ਸਮੱਗਲਿੰਗ ਕਰਨ ਦਾ ਦੋਸ਼ ਹੈ।ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕੁਵੈਤ ਸਰਕਾਰ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਲੜਕੇ ਦੀ ਜਾਨ ਬਚਾਈ ਜਾਵੇ ਜੋ ਜਨਵਰੀ 2019 ਤੋਂ ਕੁਵੈਤ ਦੀ ਇਕ ਜੇਲ੍ਹ ‘ਚ ਬੰਦ ਹੈ।

Hoshiarpur Taragarh village Young Rajinder Singh death sentence in Kuwait
ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ , ਜਦੋਂ ਕੁਵੈਤ ਤੋਂ ਆਇਆ ਫ਼ੋਨ

ਮਿਲੀ ਜਾਣਕਾਰੀ ਅਨੁਸਾਰ ਰਾਜਿੰਦਰ ਸਿੰਘ ਪਹਿਲੀ ਵਾਰ 2014 ’ਚ ਦੁਬਈ ਗਿਆ ਸੀ ਤੇ ਫਿਰ ਜਨਵਰੀ 2016 ’ਚ ਉਹ ਉੱਥੋਂ ਹੀ ਕੁਵੈਤ ਦੇ ਸ਼ਹਿਰ ਸਾਵੀ ਵਿਖੇ ਕੰਮ ਕਰਨ ਲਈ ਚਲਾ ਗਿਆ ਸੀ। ਫ਼ਰਵਰੀ 2019 ’ਚ ਉਸ ਦਾ ਵੀਜ਼ਾ ਖ਼ਤਮ ਹੋ ਜਾਣਾ ਸੀ ਤੇ ਤੇ ਉਸ ਨੇ ਮਾਰਚ 2019 ‘ਚ ਵਾਪਸ ਪੰਜਾਬ ਵਿਆਹ ਕਰਵਾਉਣ ਲਈ ਆਉਣਾ ਸੀ। ਉਹ ਕੁਵੈਤ ਦੇ ਸ਼ਹਿਰ ਖ਼ਰਬਾਨੀਆਂ ‘ਚ ਪਹਿਲਾਂ ਤੋਂ ਰਹਿ ਰਹੇ ਆਪਣੇ ਹੀ ਪਿੰਡ ਤਾਰਾਗੜ੍ਹ ਦੇ ਸੋਨੂੰ ਪੁੱਤਰ ਸਤਵਿੰਦਰ ਸਿੰਘ ਕੋਲ ਚਲਾ ਗਿਆ ਤੇ ਕੰਮਕਾਰ ਕਰਨ ਲੱਗਾ ਅਤੇ ਇੱਕ ਦਿਨ ਉਹ ਬੱਸ ਅੱਡੇ ‘ਤੇ ਖੜ੍ਹ ਕੇ ਕੰਪਨੀ ਦੀ ਬੱਸ ਉਡੀਕ ਰਿਹਾ ਸੀ।

Hoshiarpur Taragarh village Young Rajinder Singh death sentence in Kuwait
ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ , ਜਦੋਂ ਕੁਵੈਤ ਤੋਂ ਆਇਆ ਫ਼ੋਨ

ਇੱਥੇ ਇਕ ਲੜਕੇ ਨੇ ਉਸ ਨੂੰ ਆਪਣਾ ਬੈਗ ਫ਼ੜਾ ਦਿੱਤਾ ਤੇ ਘਰ ਸਾਮਾਨ ਭੁੱਲ ਜਾਣ ਦਾ ਕਹਿ ਕੇ ਆਪਣੇ ਕਮਰੇ ‘ਚ ਚਲਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਉੱਥੇ ਖ਼ਰਬਾਨੀਆਂ ਪੁਲਿਸ ਦੀ ਗੱਡੀ ਆਈ ਜਿਨ੍ਹਾਂ ਨੇ ਬੱਸ ਦੀ ਉਡੀਕ ਕਰ ਰਹੇ ਸਾਰੇ ਨੌਜਵਾਨਾਂ ਦੇ ਸਾਮਾਨ ਦੀ ਤਲਾਸ਼ੀ ਲਈ। ਜਿਹੜਾ ਲੜਕਾ ਉਸ ਨੂੰ ਬੈਗ ਫੜਾ ਕੇ ਗਿਆ ਸੀ ਉਸ ‘ਚੋਂ ਕੁਝ ਨਸ਼ੀਲੇ ਪਦਾਰਥ ਬਰਾਮਦ ਹੋਏ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਕੇ ਜੇਲ੍ਹ ‘ਚ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸੇ ਦਿਨ ਸ਼ਾਮ ਨੂੰ ਪੁਲਿਸ ਨੇ ਪਿੰਡ ਦੇ ਸੋਨੂੰ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
-PTCNews