ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਤੇਜ਼ ਹਨੇਰੀ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ

Punjab including many states of the country Chances of heavy rains
ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਤੇਜ਼ ਹਨੇਰੀ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਤੇਜ਼ ਹਨੇਰੀ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ:ਨਵੀਂ ਦਿੱਲੀ : ਚੱਕਰਵਾਤ ਕਾਰਨ ਅੱਜ ਕਈ ਸੂਬਿਆਂ ‘ਚ ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।ਇਸ ਕਾਰਨ ਜਿੱਥੇ ਕੁੱਝ ਸੂਬਿਆਂ ‘ਚ ਭਾਰੀ ਮੀਂਹ ਪਵੇਗਾ, ਉੱਥੇ ਹੀ ਜ਼ਿਆਦਾਤਰ ਥਾਵਾਂ ‘ਤੇ ਮੌਸਮ ਸੁਹਾਵਣਾ ਰਹੇਗਾ।ਹਾਲਾਂਕਿ ਉੱਤਰੀ-ਭਾਰਤ ਦੇ ਕੁਝ ਇਲਾਕਿਆਂ ‘ਚ ਮੌਸਮ ਦਾ ਕਹਿਰ ਜਾਰੀ ਰਹਿਣ ਦਾ ਅਨੁਮਾਨ ਹੈ।

Punjab including many states of the country Chances of heavy rains

ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਤੇਜ਼ ਹਨੇਰੀ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ

ਇਸ ਦੇ ਨਾਲ ਹੀ ਪੰਜਾਬ ਦੇ ਲੋਕਾਂ ਦੇ ਲਈ ਵੀ ਖ਼ੁਸ਼ਖ਼ਬਰੀ ਹੈ।ਮੌਸਮ ਵਿਭਾਗ ਨੇ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਵਿਚ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਸ਼ਾਮ ਤੇ ਕੱਲ੍ਹ (17-18 ਜੂਨ) ਮੀਂਹ ਪਵੇਗਾ ਤੇ ਜੁਲਾਈ ਦੇ ਪਹਿਲੇ ਹਫਤੇ ਮਾਨਸੂਨ ਵੀ ਦਸਤਕ ਦੇਵੇਗਾ।

Punjab including many states of the country Chances of heavy rains

ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਤੇਜ਼ ਹਨੇਰੀ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ

Skymet Weather ਅਨੁਸਾਰ ਸੋਮਵਾਰ ਨੂੰ ਪੱਛਮੀ ਮੱਧ ਬੰਗਾਲ ਦੀ ਖਾੜੀ ਦੇ ਹਿੱਸਿਆਂ ‘ਤੇ ਇੱਕ ਚੱਕਰਵਾਤੀ ਖੇਤਰ ਬਣਿਆ ਹੋਇਆ ਹੈ।ਇਸ ਕਾਰਨ ਦੇਸ਼ ਦੇ ਕਈ ਇਲਾਕਿਆਂ ‘ਚ ਥੋੜ੍ਹੀ ਦੇਰ ਵਿਚ ਤੇਜ਼ ਹਵਾਵਾਂ ਨਾਲ ਬਾਰਸ਼ ਹੋਣ ਦਾ ਅੰਦਾਜ਼ਾ ਹੈ।ਇਸ ਦੌਰਾਨ ਕੁਝ ਥਾਵਾਂ ‘ਤੇ ਮੱਧਮ ਤੇ ਕੁਝ ਥਾਵਾਂ ‘ਤੇ ਜ਼ਬਰਦਸਤ ਬਾਰਸ਼ ਹੋਵੇਗੀ।

Punjab including many states of the country Chances of heavy rains

ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਤੇਜ਼ ਹਨੇਰੀ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਬਿਹਾਰ ‘ਚ ਲੂ ਕਾਰਨ ਹੁਣ ਤੱਕ 183 ਲੋਕਾਂ ਦੀ ਮੌਤ , 22 ਜੂਨ ਤੱਕ ਸਾਰੇ ਸਰਕਾਰੀ ਸਕੂਲ ਰਹਿਣਗੇ ਬੰਦ

ਮੌਸਮ ਵਿਭਾਗ ਮੁਤਾਬਕ ਮੱਧ ਪ੍ਰਦੇਸ਼, ਛੱਤੀਸਗੜ੍ਹ, ਜੰਮੂ-ਕਸ਼ਮੀਰ, ਪੰਜਾਬ, ਉੜੀਸਾ, ਪੱਛਮੀ ਬੰਗਾਲ, ਪੂਰਬੀ ਰਾਜਸਥਾਨ, ਝਾਰਖੰਡ ਤੇ ਬਿਹਾਰ ‘ਚ ਵੀ ਬਿਜਲੀ ਡਿੱਗਣ ਤੇ 40 ਤੋਂ 50 ਕਿੱਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ।ਮੌਸਮ ਵਿਭਾਗ ਨੇ ਸੋਮਵਾਰ ਨੂੰ ਪੱਛਮੀ ਬੰਗਾਲ, ਸਿੱਕਮ ਤੇ ਗੁਜਰਾਤ ‘ਚ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਹੈ।
-PTCNews