Thu, Apr 25, 2024
Whatsapp

ਹੁਣੇ ਹੁਣੇ ਪੰਜਾਬ 'ਚ ਇਨ੍ਹਾਂ ਥਾਵਾਂ 'ਤੇ ਆਇਆ ਭੁਚਾਲ ,ਘਰਾਂ 'ਚੋਂ ਬਾਹਰ ਨਿਕਲੇ ਲੋਕ

Written by  Shanker Badra -- December 20th 2019 05:20 PM -- Updated: December 20th 2019 05:34 PM
ਹੁਣੇ ਹੁਣੇ ਪੰਜਾਬ 'ਚ ਇਨ੍ਹਾਂ ਥਾਵਾਂ 'ਤੇ ਆਇਆ ਭੁਚਾਲ ,ਘਰਾਂ 'ਚੋਂ ਬਾਹਰ ਨਿਕਲੇ ਲੋਕ

ਹੁਣੇ ਹੁਣੇ ਪੰਜਾਬ 'ਚ ਇਨ੍ਹਾਂ ਥਾਵਾਂ 'ਤੇ ਆਇਆ ਭੁਚਾਲ ,ਘਰਾਂ 'ਚੋਂ ਬਾਹਰ ਨਿਕਲੇ ਲੋਕ

ਹੁਣੇ ਹੁਣੇ ਪੰਜਾਬ 'ਚ ਇਨ੍ਹਾਂ ਥਾਵਾਂ 'ਤੇ ਆਇਆ ਭੁਚਾਲ ,ਘਰਾਂ 'ਚੋਂ ਬਾਹਰ ਨਿਕਲੇ ਲੋਕ:ਚੰਡੀਗੜ੍ਹ : ਦਿੱਲੀ-ਐੱਨ.ਸੀ.ਆਰ. ਸਮੇਤ ਪੰਜਾਬ ਦੇ ਕਈ ਇਲਾਕਿਆਂ 'ਚ ਅੱਜ ਸ਼ਾਮੀਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।  ਇਹ ਝਟਕੇ ਕਰੀਬ 5.12 ਵਜੇਮਹਿਸੂਸ ਕੀਤੇ ਗਏ ਹਨ। ਇਸ ਤੋਂ ਇਲਾਵਾ ਫ਼ਰੀਦਕੋਟ ,ਪਟਿਆਲਾ ,ਜਲੰਧਰ ਹੁਸ਼ਿਆਰਪੁਰ , ਅਜਨਾਲਾ ,ਪਠਾਨਕੋਟ ,ਅੰਮ੍ਰਿਤਸਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। [caption id="attachment_371421" align="aligncenter" width="300"]Punjab including Other districts 5 PmEarthquake ਹੁਣੇ ਹੁਣੇ ਪੰਜਾਬ 'ਚ ਇਨ੍ਹਾਂ ਥਾਵਾਂ 'ਤੇ ਆਇਆ ਭੁਚਾਲ ,ਘਰਾਂ 'ਚੋਂ ਬਾਹਰ ਨਿਕਲੇ ਲੋਕ [/caption] ਹਾਲਾਂਕਿ ਅਜੇ ਤੱਕ ਕਿਤੋਂ ਵੀ ਕੋਈ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ ਪਰ ਲੋਕ ਇਸ ਭੁਚਾਲ ਨਾਲ ਬੁਰੀ ਤਰ੍ਹਾਂ ਡਰ ਗਏ ਹਨ। ਇਸ ਦੌਰਾਨ ਸਭ ਥਾਵਾਂ 'ਤੇ ਲੋਕ ਆਪਣੇ ਦਫ਼ਤਰਾਂ ਤੇ ਘਰਾਂ ਤੋਂ ਬਾਹਰ ਆ ਗਏ ਤੇ ਕਈ ਲੋਕਾਂ ਨੇ ਸੋਸ਼ਲ ਮੀਡਿਆ 'ਤੇ ਭੁਚਾਲ ਦੀ ਜਾਣਕਾਰੀ ਸਾਂਝੀ ਕੀਤੀ ਹੈ। [caption id="attachment_371422" align="aligncenter" width="300"]Punjab including Other districts 5 PmEarthquake ਹੁਣੇ ਹੁਣੇ ਪੰਜਾਬ 'ਚ ਇਨ੍ਹਾਂ ਥਾਵਾਂ 'ਤੇ ਆਇਆ ਭੁਚਾਲ ,ਘਰਾਂ 'ਚੋਂ ਬਾਹਰ ਨਿਕਲੇ ਲੋਕ [/caption] ਦੱਸ ਦੇਈਏ ਕਿ ਅਫ਼ਗ਼ਾਨਿਸਤਾਨ ਭੁਚਾਲ ਦਾ ਕੇਂਦਰ ਰਿਹਾ ਹੈ ,ਜਿੱਥੇ ਭੁਚਾਲ ਦੀ ਤੀਬਰਤਾ7.1  ਮਾਪੀ ਗਈ ਹੈ। ਇਸ ਦੇ ਇਲਾਵਾ ਪੰਜਾਬ -ਹਰਿਆਣਾ ਅਤੇ ਕਸ਼ਮੀਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। -PTCNews


  • Tags

Top News view more...

Latest News view more...