Advertisment

ਪੰਜਾਬ ਦਾ ਹੋਇਆ ਬੁਰਾ ਹਾਲ: ਕਿਤੇ ਜਮੀਨੀ ਵਿਵਾਦ, ਕਿਤੇ ਕਰਜੇ ਦੀ ਮਾਰ

author-image
Ragini Joshi
New Update
ਪੰਜਾਬ ਦਾ ਹੋਇਆ ਬੁਰਾ ਹਾਲ: ਕਿਤੇ ਜਮੀਨੀ ਵਿਵਾਦ, ਕਿਤੇ ਕਰਜੇ ਦੀ ਮਾਰ
Advertisment
ਪੰਜਾਬ ਵਿਚ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਦੇ ਚੱਲਦਿਆਂ ਫਰੀਦਕੋਟ ਜਿਲੇ ਦੇ ਪਿੰਡ ਕਾਸਮ ਭੱਟੀ ਵਿਚ ਜਮੀਨੀ ਵਿਵਾਦ ਦੇ ਚੱਲਦਿਆਂ ਗੋਲੀ ਚੱਲਣ ਦੀ ਖਬਰ ਹੈ। ਇਸ ਹਾਦਸੇ 'ਚ ਇਕ ਵਿਅਕਤੀ ਗੋਲੀ ਲੱਗਣ ਨਾਲ ਅਤੇ ਦੂਸਰਾ ਵਿਅਕਤੀ ਤੇਜਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜਖਮੀ ਹੋ ਗਏ। ਜਖਮੀਆਂ ਨੂੰ ਫਰੀਦਕੋਟ ਦੇ ਜੀਜੀਐੱਸ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੰਜਾਬ ਦਾ ਹੋਇਆ ਬੁਰਾ ਹਾਲ: ਕਿਤੇ ਜਮੀਨੀ ਵਿਵਾਦ, ਕਿਤੇ ਕਰਜੇ ਦੀ ਮਾਰਦੂਸਰੇ ਮਾਮਲੇ 'ਚ ਕਰਜੇ ਦੀ ਮਾਰ ਨੇ ਇੱਕ ਹੋਰ ਕਿਸਾਨ ਨੂੰ ਨਿਗਲ ਲਿਆ ਹੈ। ਫਰੀਦਕੋਟ ਜਿਲੇ ਦੇ ਪਿੰਡ ਹਰੀਏ ਵਾਲਾ ਦੇ 40 ਸਾਲਾ ਕਿਸਾਨ ਗੁਰਮੀਤ ਸਿੰਘ ਵੱਲੋਂੇ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਹਨਾਂ ਨੇ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ਼ ਵਿਚ ਲਏ ਆਖਰੀ ਸਾਹ ਲਏ। ਦੱਸਣਯੋਗ ਹੈ ਕਿ ਮ੍ਰਿਤਕ ਸਿਰ ਕਰੀਬ 3 ਲੱਖ ਰੁਪਏ ਦਾ ਕਰਜ਼ਾ ਸੀ, ਜੋ ਨਾ ਚੁਕਾ ਕਾਰਨ ਉਸਨੂੰ ਅੀਜਹਾ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। —PTC News-
Advertisment

Stay updated with the latest news headlines.

Follow us:
Advertisment