ਰੋਪੜ ਦੇ ਪਿੰਡ ਬੰਨ੍ਹਮਾਜਰਾ ‘ਚ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਆਈ ਤਕਨੀਕੀ ਖ਼ਰਾਬੀ

Punjab: Indian Army Chetak helicopter makes Emergency landing in Ban Majra village Ropar
ਰੋਪੜ ਦੇ ਪਿੰਡ ਬੰਨ੍ਹਮਾਜਰਾ'ਚ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਆਈ ਤਕਨੀਕੀ ਖ਼ਰਾਬੀ 

ਰੋਪੜ ਦੇ ਪਿੰਡ ਬੰਨ੍ਹਮਾਜਰਾ ‘ਚ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਆਈ ਤਕਨੀਕੀ ਖ਼ਰਾਬੀ:ਰੂਪਨਗਰ : ਰੂਪਨਗਰ ਵਿਖੇ ਕੁਰਾਲੀ ਨੇੜਲੇ ਪਿੰਡ ਬੰਨ੍ਹਮਾਜਰਾ ਵਿਖੇਖੇਤਾਂ ‘ਚ ਅੱਜ ਸਵੇਰੇ ਆਰਮੀ ਹੈਲੀਕਾਪਟਰ ‘ਚ ਤਕਨੀਕੀ ਖ਼ਰਾਬੀ ਆਉਣ ਦੀ ਖ਼ਬਰ ਮਿਲੀ ਹੈ। ਜਿਸ ਤੋਂ ਬਾਅਦ ਹੈਲੀਕਾਪਟਰ ਨੂੰ ਮੌਕੇ ‘ਤੇ ਉਤਾਰ ਲਿਆ ਗਿਆ ਹੈ।

Punjab: Indian Army Chetak helicopter makes Emergency landing in Ban Majra village Ropar
ਰੋਪੜ ਦੇ ਪਿੰਡ ਬੰਨ੍ਹਮਾਜਰਾ’ਚ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਆਈ ਤਕਨੀਕੀ ਖ਼ਰਾਬੀ

ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਹੈਲੀਕਾਪਟਰ ਫ਼ੌਜ ਦਾ ਸੀ, ਜਦੋਂ ਪਾਇਲਟ ਨੂੰ ਖ਼ਰਾਬੀ ਦਾ ਪਤਾ ਚੱਲਿਆ ਤਾਂ ਤੁਰੰਤ ਸੁਰੱਖਿਅਤ ਉਤਾਰ ਲਿਆ ਗਿਆ।ਇਸ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਸਾਰੇ ਸੁਰੱਖਿਅਤ ਹਨ।ਹੈਲੀਕਾਪਟਰ ‘ਚ ਪਾਇਲਟ ਅਤੇ ਤਿੰਨ ਫੌਜ ਅਧਿਕਾਰੀ ਸਵਾਰ ਸਨ।

Punjab: Indian Army Chetak helicopter makes Emergency landing in Ban Majra village Ropar
ਰੋਪੜ ਦੇ ਪਿੰਡ ਬੰਨ੍ਹਮਾਜਰਾ’ਚ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਆਈ ਤਕਨੀਕੀ ਖ਼ਰਾਬੀ

ਇਹ ਹੈਲੀਕਾਪਟਰ ਪਟਿਆਲਾ ਤੋਂ ਉੱਡਿਆ ਸੀ ਅਤੇ ਪਠਾਨਕੋਟ ਜਾ ਰਿਹਾ ਸੀ। ਹੈਲੀਕਾਪਟਰ ਨੂੰ ਖੇਤਾਂ ‘ਚ ਉੱਤਰਦਾ ਵੇਖ ਪਿੰਡ ‘ਚ ਹਫੜਾ-ਦਫੜੀ ਦਾ ਮਾਹੌਲ ਸੀ। ਹੈਲੀਕਾਪਟਰ ਨੂੰ ਵੇਖਣ ਲਈ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ। ਫਿਲਹਾਲ ਹੈਲੀਕਾਪਟਰ ਨੂੰ ਠੀਕ ਕੀਤਾ ਜਾ ਰਿਹਾ ਹੈ।
-PTCNews