Advertisment

ਪੰਜਾਬ ਦੇ 4 ਆਈ.ਪੀ.ਐੱਸ. ਤੇ 3 ਪੀ.ਪੀ.ਐੱਸ.ਅਫਸਰਾਂ ਦੇ ਮੁੜ ਤਬਾਦਲੇ, ਪੜ੍ਹੋ ਖ਼ਬਰ

author-image
Jashan A
Updated On
New Update
ਪੰਜਾਬ ਦੇ 4 ਆਈ.ਪੀ.ਐੱਸ. ਤੇ 3 ਪੀ.ਪੀ.ਐੱਸ.ਅਫਸਰਾਂ ਦੇ ਮੁੜ ਤਬਾਦਲੇ, ਪੜ੍ਹੋ ਖ਼ਬਰ
Advertisment
ਪੰਜਾਬ ਦੇ 4 ਆਈ.ਪੀ.ਐੱਸ. ਤੇ 3 ਪੀ.ਪੀ.ਐੱਸ.ਅਫਸਰਾਂ ਦੇ ਮੁੜ ਤਬਾਦਲੇ, ਪੜ੍ਹੋ ਖ਼ਬਰ,ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਬਦਲੀਆਂ ਕਰ ਕਰ ਰੱਜੀ ਨਹੀਂ ਜਾਪਦੀ। ਇੱਕ ਦਿਨ ਬਦਲੀਆਂ ਹੁੰਦੀਆਂ ਹਨ ਤੇ ਦੂਜੇ ਦਿਨ ਉਨ੍ਹਾਂ ਨੂੰ ਰੱਦ ਵੀ ਕਰ ਦਿੱਤਾ ਜਾਂਦਾ ਹੈ। ਬੀਤੀ ਰਾਤ ਫਿਰ 7 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਸਰਕਾਰ ਨੇ 4 ਆਈ. ਪੀ. ਐੱਸ. ਤੇ 3 ਪੀ. ਪੀ. ਐੱਸ. ਅਫਸਰਾਂ ਨੂੰ ਮੁੜ ਬਦਲ ਦਿੱਤਾ ਹੈ। transfer ਪੰਜਾਬ ਦੇ 4 ਆਈ.ਪੀ.ਐੱਸ. ਤੇ 3 ਪੀ.ਪੀ.ਐੱਸ.ਅਫਸਰਾਂ ਦੇ ਮੁੜ ਤਬਾਦਲੇ, ਪੜ੍ਹੋ ਖ਼ਬਰ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਪੀ. ਕੇ. ਸਿਨ੍ਹਾ, ਨਰੇਸ਼ ਅਰੋੜਾ ਤੇ ਗੌਰਵ ਗਰਗ ਦੇ ਵਿਭਾਗ ਬਦਲੇ ਸਨ ਪਰ ਹੁਣ ਪੰਜਾਬ ਸਰਕਾਰ ਨੇ ਤਿੰਨਾਂ ਦੀਆਂ ਬਦਲੀਆਂ ਰੱਦ ਕਰਨ ਉੁਪਰੰਤ ਉਨ੍ਹਾਂ ਨੂੰ ਮੁੜ ਤੋਂ ਉਨ੍ਹਾਂ ਦੀ ਪੁਰਾਣੀ ਥਾਂ ਭੇਜ ਦਿੱਤਾ ਹੈ। ਹੋਰ ਪੜ੍ਹੋ:ਲੁਧਿਆਣਾ ਗੈਂਗਰੇਪ ਮਾਮਲੇ ‘ਚ ਅਦਾਲਤ ਨੇ 3 ਮੁਲਜ਼ਮਾਂ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਆਈ. ਜੀ. ਪਰਵੀਨ ਕੁਮਾਰ ਸਿਨ੍ਹਾ ਨੂੰ ਮੁੜ ਤੋਂ ਆਈ. ਜੀ. ਅਪਰਾਧ ਲਾਇਆ ਗਿਆ ਹੈ। ਆਈ. ਜੀ. ਨਰੇਸ਼ ਅਰੋੜਾ ਨੂੰ ਮੁੜ ਤੋਂ ਖੁਫੀਆ ਵਿੰਗ ਦਾ ਚਾਰਜ ਦਿੱਤਾ ਗਿਆ ਹੈ। ਮੋਗਾ ਦੇ ਐੱਸ. ਐੱਸ. ਪੀ. ਲਾਏ ਆਈ. ਪੀ. ਐੱਸ. ਅਧਿਕਾਰੀ ਗੌਰਵ ਗਰਗ ਨੂੰ ਮੁੜ ਤੋਂ ਮੁੱਖ ਮੰਤਰੀ ਸੁਰੱਖਿਆ ’ਚ ਭੇਜ ਦਿੱਤਾ ਗਿਆ ਹੈ। transfer ਪੰਜਾਬ ਦੇ 4 ਆਈ.ਪੀ.ਐੱਸ. ਤੇ 3 ਪੀ.ਪੀ.ਐੱਸ.ਅਫਸਰਾਂ ਦੇ ਮੁੜ ਤਬਾਦਲੇ, ਪੜ੍ਹੋ ਖ਼ਬਰ ਨਵੀਆਂ ਬਦਲੀਆਂ ਦੇ ਨਾਲ ਨਾਲ ਮੋਗਾ ਨੂੰ ਨਵਾਂ ਐਸਐਸਪੀ ਮਿਲਿਆ ਹੈ। ਅਮਰਜੀਤ ਸਿੰਘ ਬਾਜਵਾ ਨੂੰ ਮੋਗਾ ਦਾ ਸੀਨੀਅਰ ਪੁਲਿਸ ਕਪਤਾਨ ਲਗਾ ਦਿੱਤਾ ਗਿਆ ਹੈ। -PTC News-
punjabi-news latest-punjabi-news latest-news-in-punjabi punjab-police-transfer news-in-punjabi latest-punjab-police-news
Advertisment

Stay updated with the latest news headlines.

Follow us:
Advertisment