ਪੰਜਾਬ ਦੀਆਂ ਜੇਲ੍ਹਾਂ ਬਣੀਆਂ ਮੋਬਾਈਲ ਫੋਨ ਦੀਆਂ ਦੁਕਾਨਾਂ, ਫਿਰੋਜ਼ਪੁਰ-ਪਟਿਆਲਾ ਜੇਲ੍ਹ ‘ਚੋਂ ਫਿਰ ਮਿਲੇ ਮੋਬਾਈਲ

Jail

ਪੰਜਾਬ ਦੀਆਂ ਜੇਲ੍ਹਾਂ ਬਣੀਆਂ ਮੋਬਾਈਲ ਫੋਨ ਦੀਆਂ ਦੁਕਾਨਾਂ, ਫਿਰੋਜ਼ਪੁਰ-ਪਟਿਆਲਾ ਜੇਲ੍ਹ ‘ਚੋਂ ਫਿਰ ਮਿਲੇ ਮੋਬਾਈਲ,ਫਿਰੋਜ਼ਪੁਰ: ਪੰਜਾਬ ਦੀਆਂ ਜੇਲ੍ਹਾਂ ‘ਚੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਏ ਦਿਨ ਜੇਲ੍ਹਾਂ ‘ਚੋਂ ਮੋਬਾਈਲ ਫੋਨ ਬਰਾਮਦ ਹੋ ਰਹੇ ਹਨ।

Jailਅੱਜ ਫਿਰ ਤੋਂ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅਤੇ ਪਟਿਆਲਾ ਜੇਲ੍ਹ ਵਿੱਚੋਂ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਤਲਾਸ਼ੀ ਦੌਰਾਨ ਫਿਰੋਜ਼ਪੁਰ ਜੇਲ੍ਹ ‘ਚੋਂ ਮੁਲਜ਼ਮਾਂ ਤੋਂ 7 ਮੋਬਾਇਲ ਫੋਨ ਮਿਲੇ ਹਨ।

ਹੋਰ ਪੜ੍ਹੋ: ਲੁਧਿਆਣਾ: ਕੇਂਦਰੀ ਜੇਲ ‘ਚ ਪੁਲਿਸ ਤੇ ਕੈਦੀਆਂ ਵਿਚਾਲੇ ਮੁਕਾਬਲਾ, 2 ਕੈਦੀਆਂ ਦੀ ਮੌਤ

ਮੋਬਾਈਲ ਫੋਨ ਮਿਲਣ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ 3 ਕੈਦੀਆਂ ਅਤੇ ਇਕ ਅਣਪਛਾਤੇ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

Jailਉਥੇ ਹੀ ਪਟਿਆਲਾ ਜੇਲ੍ਹ ਵਿੱਚੋਂ ਵੀ ਅੱਜ 2 ਮੋਬਾਇਲ ਚਾਰਜਰ ਸਮੇਤ ਮਿਲੇ। ਜੇਲ ਅਧਿਕਾਰੀਆਂ ਵਲੋਂ ਤ੍ਰਿਪੁੜੀ ਥਾਣੇ ਵਿੱਚ ਦਿੱਤੀ ਦਰਖ਼ਾਸਤ ‘ਚ ਕਿਹਾ ਗਿਆ ਹੈ ਕਿ ਪਟਿਆਲਾ ਜੇਲ੍ਹ ‘ਚ ਸਕਿਊਰਟੀ ਜੋਨ ਨੰ. 2 ਦੀ ਤਲਾਸ਼ੀ ਕੀਤੀ ਗਈ ਤਾ ਪਿੱਪਲ ਦੇ ਦਰੱਖਤ ਵਿੱਚ ਬਣੀ ਗੁਪਤ ਥਾ ਵਿੱਚੋ 2 ਲਵਾਰਿਸ ਟੱਚ ਮੋਬਾਇਲ ਫੋਨ ਬ੍ਰਾਮਦ ਹੋਏ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News