ਸੰਗਤਾਂ ਦੀਆਂ ਅਰਦਾਸਾਂ ਨਾਲ ਕਰਤਾਰਪੁਰ ਲਾਂਘਾ ਖੁੱਲਣ ਲੱਗਿਆ ਹੈ: ਬਾਦਲ

By Jashan A - November 23, 2018 1:11 pm

ਸੰਗਤਾਂ ਦੀਆਂ ਅਰਦਾਸਾਂ ਨਾਲ ਕਰਤਾਰਪੁਰ ਲਾਂਘਾ ਖੁੱਲਣ ਲੱਗਿਆ ਹੈ: ਬਾਦਲ,ਸੁਲਤਾਨਪੁਰ ਲੋਧੀ/ਚੰਡੀਗੜ: ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਉਤਸਵ ਉੱਤੇ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਿਆ। ਬਾਅਦ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਰਤਾਰ ਸਾਹਿਬ ਲਾਂਘੇ ਦੇ ਖੁੱਲਣ ਦਾ ਸਿਹਰਾ ਨਾਨਕ ਨਾਮ ਲੇਵਾ ਸੰਗਤ ਨੂੰ ਮਿਲਣਾ ਚਾਹੀਦਾ ਹੈ,

kartarpursahibਜਿਹੜੀ ਪਿਛਲੇ 70 ਸਾਲਾਂ ਤੋਂ ਉਹਨਾਂ ਸਾਰੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਲਈ ਅਰਦਾਸ ਕਰਦੀ ਆ ਰਹੀ ਹੈ, ਜਿਹਨਾਂ ਕੋਲੋਂ ਸਿੱਖ ਸੰਗਤ ਵਿਛੋੜਿਆ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਹਮੇਸ਼ਾਂ ਸੰਗਤ ਦੀ ਅਰਦਾਸ ਦੀ ਤਾਕਤ ਬਾਰੇ ਦੱਸਿਆ ਹੈ। ਕੱਲ ਇਸ ਤਾਕਤ ਨੂੰ ਅਸੀਂ ਅੱਖੀਂ ਵੇਖ ਲਿਆ। ਬਾਦਲ ਨੇ ਹਰ ਸਿੱਖ ਦੀ ਅਰਦਾਸ ਕਬੂਲ ਕਰਨ ਲਈ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਦਾ ਧੰਨਵਾਦ ਕੀਤਾ।

badalਸਰਦਾਰ ਬਾਦਲ ਨੇ ਕਿਹਾ ਕਿ ਸਾਡੇ ਵਿਚੋਂ ਕੋਈ ਵੀ ਇਸ ਦਾ ਸਿਹਰਾ ਲੈਣ ਲਈ ਆਜ਼ਾਦ ਹੈ, ਪਰੰਤੂ ਸੱਚਾ ਸਿਹਰਾ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਨੂੰ ਜਾਂਦਾ ਹੈ, ਜਿਹਨਾਂ ਨੇ ਸਿੱਖ ਸੰਗਤ ਦੀਆਂ ਅਰਦਾਸਾਂ ਦਾ ਜੁਆਬ ਦਿੱਤਾ ਹੈ। ਪਰੰਤੂ ਇਸ ਸੰਬੰਧੀ ਆਖਰੀ ਸਰਕਾਰੀ ਅਤੇ ਰਸਮੀ ਫੈਸਲੇ ਸਮੇਂ ਦੀ ਸਰਕਾਰ ਨੂੰ ਲੈਣੇ ਪੈਣੇ ਹਨ।

ਉਹਨਾਂ ਕਿਹਾ ਕਿ ਮੈਂ ਇਸ ਸੰਬੰਧੀ ਲਏ ਸਰਕਾਰੀ ਫੈਸਲੇ ਲਈ ਐਨਡੀਏ ਸਰਕਾਰ ਅਤੇ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤਹਿ ਦਿਲੋ ਸ਼ੁਕਰੀਆਂ ਅਦਾ ਕਰਦਾ ਹੈ, ਜਿਹਨਾਂ ਨੇ ਭਾਰਤੀ ਸਰਹੱਦ ਵੱਲ ਆਧੁਨਿਕ ਲਾਂਘੇ ਦੀ ਉਸਾਰੀ ਦਾ ਐਲਾਨ ਕਰਨ ਦਾ ਉਪਰਾਲਾ ਕੀਤਾ ਹੈ। ਬੇਸ਼ੱਕ ਪ੍ਰਧਾਨ ਮੰਤਰੀ ਵੀ ਇਸ ਵਾਸਤੇ ਸਭ ਤੋਂ ਪਹਿਲਾ ਸਿਹਰਾ ਗੁਰੂ ਸਾਹਿਬਾਨ ਨੂੰ ਹੀ ਦੇਣਗੇ।

Parkash singh badalਬਾਦਲ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਹਰ ਸਿੱਖ ਦੀ ਇਸ ਸਾਂਝੀ ਰੀਝ ਵਾਸਤੇ ਸਿਹਰਾ ਲੈਣ ਦੀ ਲਾਲਸਾ ਤੋਂ ਬਚਣ ਲਈ ਕਿਹਾ, ਕਿਉਂਕਿ ਇਹ ਸਾਰਿਆਂ ਲਈ ਇੱਕ ਮਹਾਨ ਪ੍ਰਾਪਤੀ ਹੈ ਅਤੇ ਇਹ ਗੁਰੂ ਸਾਹਿਬਾਨ ਦੀ ਮਿਹਰ ਸਦਕਾ ਹਾਸਿਲ ਹੋਈ ਹੈ। ਉਹਨਾਂ ਕਿਹਾ ਕਿ ਸਿਹਰਾ ਲੈਣ ਦੀ ਦੌੜ ਵਿਚ ਉਲਝੇ ਬਗੈਰ ਆਓ ਇਸ ਪ੍ਰਾਪਤੀ ਦੇ ਰਲ ਕੇ ਜਸ਼ਨ ਮਨਾਈਏ।

ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਇਸ ਦਾ ਸਿਹਰਾ ਕਿਸ ਨੂੰ ਮਿਲਣਾ ਚਾਹੀਦਾ ਹੈ ਤਾਂ ਉਹਨਾਂ ਕਿਹਾ ਕਿ ਭਾਵੇਂਕਿ ਮੈਂ ਜਾਣਦਾ ਹਾਂ ਕਿ ਇਹ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚਿਰੋਕਣੀਆਂ ਮੰਗਾਂ ਵਿਚੋਂ ਇੱਕ ਰਹੀ ਹੈ ਅਤੇ ਇਹਨਾਂ ਨੇ ਇਸ ਵਾਸਤੇ ਲੰਬਾ ਸੰਘਰਸ਼ ਕੀਤਾ ਹੈ। ਪਰ ਇਸ ਪਵਿੱਤਰ ਮੌਕੇ ਨੇ ਸਿਆਸਤ ਨੂੰ ਪਿਛਾਂਹ ਧੱਕ ਦਿੱਤਾ ਹੈ। ਇਹ ਖਾਲਸਾ ਪੰਥ ਦੀ ਜਿੱਤ ਹੈ, ਜੋ ਕਿ ਸਿਆਸੀ ਧੜੇਬੰਦੀ ਤੋਂ ਪਾਸੇ ਦੀ ਗੱਲ ਹੈ।

—PTC News

adv-img
adv-img