Fri, Apr 26, 2024
Whatsapp

ਕਿਤੇ ਦੁੱਧ ਦੇ ਨਾਂ 'ਤੇ ਜ਼ਹਿਰ ਤਾਂ ਨਹੀਂ ਪੀ ਰਹੇ ਤੁਸੀਂ , ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉੱਠ ਜਾਵੇਗਾ ਯਕੀਨ

Written by  Shanker Badra -- November 02nd 2018 06:46 PM
ਕਿਤੇ ਦੁੱਧ ਦੇ ਨਾਂ 'ਤੇ ਜ਼ਹਿਰ ਤਾਂ ਨਹੀਂ ਪੀ ਰਹੇ ਤੁਸੀਂ , ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉੱਠ ਜਾਵੇਗਾ ਯਕੀਨ

ਕਿਤੇ ਦੁੱਧ ਦੇ ਨਾਂ 'ਤੇ ਜ਼ਹਿਰ ਤਾਂ ਨਹੀਂ ਪੀ ਰਹੇ ਤੁਸੀਂ , ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉੱਠ ਜਾਵੇਗਾ ਯਕੀਨ

ਕਿਤੇ ਦੁੱਧ ਦੇ ਨਾਂ 'ਤੇ ਜ਼ਹਿਰ ਤਾਂ ਨਹੀਂ ਪੀ ਰਹੇ ਤੁਸੀਂ , ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉੱਠ ਜਾਵੇਗਾ ਯਕੀਨ:ਪੰਜਾਬ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਦਾ ਧੰਦਾ ਜ਼ੋਰਾਂ ‘ਤੇ ਹੈ।ਪੰਜਾਬ ਵਿਚ ਮਿਰਚ-ਮਸਾਲਿਆਂ ਤੋਂ ਲੈ ਕੇ ਦੇਸੀ ਘਿਓ ਤੱਕ ਸਭ ਵਿਚ ਮਿਲਾਵਟ ਦਰਜ ਕੀਤੀ ਗਈ ਹੈ।ਅੱਜ ਕਿਸੇ ਵੀ ਖਾਣ ਪੀਣ ਵਾਲੀ ਵਸਤੂ ਦਾ ਤੁਸੀਂ ਟੈੱਸਟ ਕਰਵਾ ਲਓ ਤਾਂ 99 ਪ੍ਰਤੀਸ਼ਤ ਉਸ ਦੀ ਰਿਪੋਰਟ ਫ਼ੇਲ੍ਹ ਹੀ ਆਵੇਗੀ।ਜੇਕਰ ਤੁਸੀਂ ਵੀ ਦੁੱਧ ਪੀਣ ਦੇ ਸ਼ੌਕੀਨ ਹੋ, ਤਾਂ ਥੋੜ੍ਹਾ ਸਾਵਧਾਨ ਹੋ ਜਾਵੋਂ। ਪੰਜਾਬ ਵਿਚ ਜਿੱਥੇ ਵੱਡੀ ਮਾਤਰਾ ‘ਚ ਮਿਲਾਵਟ ਵਾਲੀਆਂ ਵਸਤੂਆਂ ਵਿਕ ਰਹੀਆਂ ਹਨ,ਉਸੇ ਹੀ ਤਰ੍ਹਾਂ ਦੁੱਧ ਵੀ ਮਿਲਾਵਟ ਵਾਲਾ ਖੁੱਲ੍ਹੇਆਮ ਬਾਜ਼ਾਰਾਂ ਵਿਚ ਵਿਕ ਰਿਹਾ ਹੈ।ਤਿਉਹਾਰਾਂ ਦੇ ਦਿਨਾਂ ‘ਚ ਆ ਕੇ ਦੁੱਧ ਦੀ ਮੰਗ ਵੱਧ ਜਾਂਦੀ ਹੈ, ਕਿਉਂਕਿ ਦੁੱਧ ਤੋਂ ਹੀ ਦੁਕਾਨਦਾਰ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਬਣਾ ਕੇ ਲੋਕਾਂ ਨੂੰ ਵੇਚਦੇ ਹਨ।ਜਿਸ ਕਾਰਨ ਦੁੱਧ ਦੀ ਬਹੁਤੀ ਪੂਰਤੀ ਸਿੰਸੈਟਿਕ ਦੁੱਧ ਜਾਂ ਪੈਕਟ ਵਾਲੇ ਦੁੱਧ ਰਾਹੀ ਹੀ ਹੁੰਦੀ ਹੈ। ਜਿਸ ਦੀ ਇੱਕ ਵੀਡੀਓ ਅੱਜ -ਕੱਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਜਿਸ ਵਿੱਚ ਇੱਕ ਔਰਤ ਜਦੋਂ ਦੁੱਧ ਨੂੰ ਉਬਾਲਦੀ ਹੈ ਤਾਂ ਦੁੱਧ ਰਬੜ ਵਾਂਗ ਖਿੱਚਿਆ ਜਾ ਰਿਹਾ ਹੈ।ਇਸ ਤਹਿਤ ਇਹ ਦੁੱਧ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਹੈ।ਇਨ੍ਹਾਂ ਦਿਨਾਂ ਵਿੱਚ ਪੰਜਾਬ ‘ਚ ਤਿਉਹਾਰਾਂ ਦਾ ਸੀਜ਼ਨ ਹੈ।ਜਿਸ ਦੇ ਲਈ ਲੋਕ ਇਨ੍ਹਾਂ ਤਿਉਹਾਰਾਂ ਦੇ ਮੱਦੇਨਜ਼ਰ ਡੇਅਰੀਆਂ ਤੋਂ ਦੁੱਧ ਖਰੀਦਦੇ ਹਨ ਪਰ ਕੁੱਝ ਡੇਅਰੀਆਂ ਵਾਲੇ ਕੈਮੀਕਲ ਵਾਲਾ ਨਕਲੀ ਦੁੱਧ ਵੇਚ ਕੇ ਲੋਕਾਂ ਨੂੰ ਧੋਖਾ ਦੇ ਰਹੇ ਹਨ। ਜੇਕਰ ਗੌਰ ਕੀਤੀ ਜਾਵੇਂ ਕਿ ਅਸੀਂ ਵੀ ਇਸ ਤਰ੍ਹਾਂ ਦਾ ਕੈਮੀਕਲ ਨਕਲੀ ਦੁੱਧ ਪੀਣ ਲਈ ਮਜ਼ਬੂਰ ਹਾਂ ਤਾਂ ਇਸ ਨਾਲ ਸਿਹਤ ਨਹੀਂ ਬਣੇਗੀ ਪਰ ਬਿਮਾਰੀਆਂ ਜ਼ਰੂਰ ਲੱਗ ਜਾਣਗੀਆਂ।ਜਿਸ ਕਰਕੇ ਲੋਕਾਂ ਨੂੰ ਇਨ੍ਹਾਂ ਤਿਉਹਾਰਾਂ ਦੇ ਦਿਨ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

 
View this post on Instagram
 

ਨਕਲੀ ਦੁੱਧ ਦੀ ਵਿਕਰੀ ਜ਼ੋਰਾਂ 'ਤੇ

A post shared by PTC News (Official) (@ptc_news) on


-PTCNews

  • Tags

Top News view more...

Latest News view more...