Fri, Apr 26, 2024
Whatsapp

ਪੰਜਾਬ 'ਚ ਛੋਟ ਮਿਲਣ ਦੇ ਬਾਵਜੂਦ ਵੀ ਕਈ ਜ਼ਿਲ੍ਹਿਆਂ 'ਚ ਨਹੀਂ ਖੁੱਲ੍ਹੇ ਸ਼ਰਾਬ ਦੇ ਠੇਕੇ, ਜਾਣੋ ਕਿਉਂ ?

Written by  Shanker Badra -- May 07th 2020 05:35 PM
ਪੰਜਾਬ 'ਚ ਛੋਟ ਮਿਲਣ ਦੇ ਬਾਵਜੂਦ ਵੀ ਕਈ ਜ਼ਿਲ੍ਹਿਆਂ 'ਚ ਨਹੀਂ ਖੁੱਲ੍ਹੇ ਸ਼ਰਾਬ ਦੇ ਠੇਕੇ, ਜਾਣੋ ਕਿਉਂ ?

ਪੰਜਾਬ 'ਚ ਛੋਟ ਮਿਲਣ ਦੇ ਬਾਵਜੂਦ ਵੀ ਕਈ ਜ਼ਿਲ੍ਹਿਆਂ 'ਚ ਨਹੀਂ ਖੁੱਲ੍ਹੇ ਸ਼ਰਾਬ ਦੇ ਠੇਕੇ, ਜਾਣੋ ਕਿਉਂ ?

ਪੰਜਾਬ 'ਚ ਛੋਟ ਮਿਲਣ ਦੇ ਬਾਵਜੂਦ ਵੀ ਕਈ ਜ਼ਿਲ੍ਹਿਆਂ 'ਚ ਨਹੀਂ ਖੁੱਲ੍ਹੇ ਸ਼ਰਾਬ ਦੇ ਠੇਕੇ, ਜਾਣੋ ਕਿਉਂ ?:ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ 'ਚ ਅੱਜ 7 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਹੈ ਪਰ ਅੰਮ੍ਰਿਤਸਰ, ਮੁਕਤਸਰ, ਪਠਾਨਕੋਟ, ਗੁਰਦਾਸਪੁਰ, ਸੰਗਰੂਰ,  ਲੁਧਿਆਣਾ, ਹੁਸ਼ਿਆਰਪੁਰ ,ਬਠਿੰਡਾ, ਬਰਨਾਲਾ, ਕਪੂਰਥਲਾ ਅਤੇ ਤਰਨਤਾਰਨ 'ਚ ਠੇਕੇਦਾਰਾਂ ਨੇ ਦੁਕਾਨਾਂ ਖੋਲ੍ਹਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਪਹਿਲਾਂ ਸਰਕਾਰ ਡੇਢ ਮਹੀਨੇ ਦਾ ਟੈਕਸ ਮਾਫ਼ ਕਰੇ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਲਾਇਸੈਂਸ ਫੀਸ, ਠੇਕੇ ਖੁੱਲ੍ਹਣ ਦੇ ਘੰਟਿਆਂ 'ਤੇ ਟੈਕਸ ਅਤੇ ਸ਼ਰਾਬ ਦੀ ਹੋਮ ਡਿਲੀਵਰੀ ਜਿਹੇ ਪਹਿਲੂਆਂ ਬਾਰੇ ਸਪੱਸ਼ਟ ਨਿਯਮ ਤੈਅ ਨਹੀਂ ਕੀਤੇ ਹਨ। ਠੇਕੇਦਾਰਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਲਾਇਸੈਂਸ 1 ਅਪ੍ਰੈਲ ਜਾਂ 7 ਮਈ ਤੋਂ ਜਾਇਜ਼ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸਿਰਫ਼ 2 ਬੋਤਲਾਂ ਦੀ ਹੋਮ ਡਿਲੀਵਰੀ ਸੰਭਵ ਨਹੀਂ ਹੈ। ਇਸ ਦੌਰਾਨ ਹੋਰ ਜ਼ਿਲ੍ਹਿਆਂ ਵਿਚ ਠੇਕੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਖੁੱਲ੍ਹਣਗੇ। ਸਰੀਰਕ ਦੂਰੀ ਬਣਾ ਕੇ ਰੱਖਣ ਲਈ ਸਰਕਾਰ ਨੇ ਹੋਮ ਡਲਿਵਰੀ ਦਾ ਫ਼ੈਸਲਾ ਲਿਆ ਹੈ। ਆਬਕਾਰੀ ਅਤੇ ਕਰ ਵਿਭਾਗ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰ ਦਿੱਤਾ ਹੈ ਕਿ ਹੋਮ ਡਲਿਵਰੀ ਕਿਵੇਂ ਅਤੇ ਕਦੋਂ ਤਕ ਹੋ ਸਕੇਗੀ, ਇਸਦਾ ਫ਼ੈਸਲਾ ਉਹ ਖੁਦ ਕਰਨ। ਇਸ ਦੇ ਇਲਾਵਾ ਠੇਕਿਆਂ ਦੇ ਬਾਹਰ ਮਾਰਕਿੰਗ ਕਰਨੀ ਹੋਵੇਗੀ। ਇਕ ਸਮੇਂ ਪੰਜ ਤੋਂ ਜ਼ਿਆਦਾ ਗ੍ਰਾਹਕ ਠੇਕੇ 'ਤੇ ਜਮ੍ਹਾਂ ਨਹੀਂ ਹੋ ਸਕਣਗੇ। ਠੇਕੇ 'ਤੇ ਸੈਨੀਟਾਈਜ਼ਰ ਲਾਜ਼ਮੀ ਤੌਰ 'ਤੇ ਹੋਵੇਗਾ। ਦੁਕਾਨ ਦੇ ਅੰਦਰ ਕਰਮਚਾਰੀਆਂ ਨੂੰ ਦੂਰੀ ਦਾ ਧਿਆਨ ਰੱਖਣਾ ਹੋਵੇਗਾ। ਠੇਕੇ ਉਦੋਂ ਤਕ ਹੀ ਖੁੱਲ੍ਹਣਗੇ ਜਦੋਂ ਤਕ ਕਰਫਿਊ ਵਿਚ ਛੋਟ ਹੋਵੇਗੀ। ਠੇਕੇਦਾਰਾਂ ਦਾ ਕਹਿਣਾ ਹੈ ਕਿ ਸ਼ਰਾਬ ਦਾ ਠੇਕਾ ਔਸਤਨ 14 ਘੰਟੇ ਤੱਕ ਖੁੱਲ੍ਹਦਾ ਹੈ। ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਠੇਕੇ ਦੀ ਸੇਲ 20 ਫ਼ੀਸਦੀ ਹੁੰਦੀ ਹੈ ਜਦਕਿ ਚਾਰ ਵਜੇ ਤੋਂ 10 ਵਜੇ ਤਕ ਸੇਲ 80 ਫ਼ੀਸਦੀ ਹੁੰਦੀ ਹੈ। ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਵਿਵੇਕ ਪ੍ਰਤਾਪ ਦਾ ਕਹਿਣਾ ਹੈ ਕਿ ਅਧਿਕਾਰਕ ਰੂਪ ਨਾਲ ਮੇਰੇ ਤੱਕ ਅਜਿਹੀ ਕੋਈ ਸੂਚਨਾ ਨਹੀਂ ਹੈ ਕਿ ਠੇਕੇਦਾਰ ਠੇਕੇ ਖੋਲ੍ਹਣ ਤੋਂ ਇਨਕਾਰ ਕਰ ਰਹੇ ਹਨ। ਠੇਕੇਦਾਰਾਂ ਨੂੰ ਕੁਝ ਦੁਵਿਧਾ ਹੋਵੇ ਤਾਂ ਵੱਖਰੀ ਗੱਲ ਹੈ। ਉਨ੍ਹਾਂ ਦਾ ਵੀ ਹੱਲ ਕੀਤਾ ਜਾਵੇਗਾ। ਦੱਸ ਦੇਈਏ ਕਿ ਇਕ ਵੈਂਡਰ ਨੂੰ 2 ਲੋਕਾਂ ਨੂੰ ਹੋਮ ਡਲਿਵਰੀ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ, ਜਿਸ ਕੋਲ ਵਿਭਾਗ ਦਾ ਪਛਾਣ ਪੱਤਰ ਹੋਵੇਗਾ ਤੇ ਕਰਫਿਊ ਪਾਸ ਹੋਵੇਗਾ। ਉਸੇ ਗੱਡੀ 'ਤੇ ਹੋਮ ਡਲਿਵਰੀ ਕੀਤੀ ਜਾ ਸਕਦੀ ਹੈ, ਜਿਸਨੂੰ ਵਿਭਾਗ ਨੇ ਮਨਜ਼ੂਰੀ ਦਿੱਤੀ ਹੈ। ਵਹੀਕਲ ਦਾ ਕਰਫਿਊ ਪਾਸ ਵੀ ਬਣੇਗਾ। ਇਕ ਘਰ ਵਿਚ 2 ਬੋਤਲ ਤੋਂ ਜ਼ਿਆਦਾ ਦੀ ਡਲਿਵਰੀ ਨਹੀਂ ਹੋ ਸਕੇਗੀ। ਡਲਿਵਰੀ ਕਰਨ ਵਾਲੇ ਦੇ ਕੋਲ ਕੈਸ਼ ਮੀਮੋ ਹੋਣਾ ਜ਼ਰੂਰੀ ਹੋਵੇਗਾ। ਦੇਸੀ ਸ਼ਰਾਬ ਦੀ ਹੋਮ ਡਲਿਵਰੀ ਨਹੀਂ ਹੋਵੇਗੀ। -PTCNews


Top News view more...

Latest News view more...