ਪੰਜਾਬ ‘ਚ ਕਈ ਥਾਵਾਂ ‘ਤੇ ਖੇਤਾਂ ਵਿੱਚ ਅੱਗ ਲੱਗਣ ਕਾਰਨ ਫਸਲਾਂ ਦਾ ਹੋਇਆ ਨੁਕਸਾਨ, ਤੇਜ਼ ਹਵਾਵਾਂ ਨੇ ਬੇਵੱਸ ਕੀਤੇ ਕਿਸਾਨ

Punjab many places fire Due Crop damage Farmer Sad
ਪੰਜਾਬ 'ਚ ਕਈ ਥਾਵਾਂ 'ਤੇ ਖੇਤਾਂ ਵਿੱਚ ਅੱਗ ਲੱਗਣ ਕਾਰਨ ਫਸਲਾਂ ਦਾ ਹੋਇਆ ਨੁਕਸਾਨ , ਤੇਜ਼ ਹਵਾਵਾਂ ਨੇ ਬੇਵੱਸ ਕੀਤੇ ਕਿਸਾਨ

ਪੰਜਾਬ ‘ਚ ਕਈ ਥਾਵਾਂ ‘ਤੇ ਖੇਤਾਂ ਵਿੱਚ ਅੱਗ ਲੱਗਣ ਕਾਰਨ ਫਸਲਾਂ ਦਾ ਹੋਇਆ ਨੁਕਸਾਨ , ਤੇਜ਼ ਹਵਾਵਾਂ ਨੇ ਬੇਵੱਸ ਕੀਤੇ ਕਿਸਾਨ:ਚੰਡੀਗੜ੍ਹ : ਪੰਜਾਬ ਅੰਦਰ ਹਰ ਰੋਜ਼ ਅੱਗ ਲੱਗਣ ਦੇ ਕਾਰਨ ਕਣਕ ਤੇ ਨਾੜ ਸੜ ਕੇ ਸੁਆਹ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ।ਜਿਸ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਪਰ ਪੰਜਾਬ ਸਰਕਾਰ ਇਸ ਮਾਮਲੇ ‘ਤੇ ਕੋਈ ਧਿਆਨ ਨਹੀਂ ਦੇ ਰਹੀ ,ਇਸ ਗੱਲ ਤੋਂ ਕਿਸਾਨ ਦੁਖੀ ਹਨ।ਅੱਜ ਵੀ ਪੰਜਾਬ ਦੀਆਂ ਕਈ ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

Punjab many places fire Due Crop damage Farmer Sad

ਪੰਜਾਬ ‘ਚ ਕਈ ਥਾਵਾਂ ‘ਤੇ ਖੇਤਾਂ ਵਿੱਚ ਅੱਗ ਲੱਗਣ ਕਾਰਨ ਫਸਲਾਂ ਦਾ ਹੋਇਆ ਨੁਕਸਾਨ , ਤੇਜ਼ ਹਵਾਵਾਂ ਨੇ ਬੇਵੱਸ ਕੀਤੇ ਕਿਸਾਨ

ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਅਜਨਾਲਾ ਦੇ ਪਿੰਡ ਰੋਖੇ ‘ਚ ਅੱਜ ਅੱਗ ਲੱਗਣ ਕਾਰਨ ਦਰਜਨਾਂ ਏਕੜ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਸੁਆਹ ਹੋ ਗਈ ਹੈ।ਇਸ ਦੌਰਾਨ ਪਿੰਡ ਦੇ ਕਿਸਾਨਾਂ ਵਲੋਂ ਆਪਣੇ ਪੱਧਰ ‘ਤੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਤੇਜ਼ ਹਵਾਵਾਂ ਅੱਗੇ ਉਹ ਬੇਵੱਸ ਨਜ਼ਰ ਆ ਰਹੇ ਹਨ।

Punjab many places fire Due Crop damage Farmer Sad

ਪੰਜਾਬ ‘ਚ ਕਈ ਥਾਵਾਂ ‘ਤੇ ਖੇਤਾਂ ਵਿੱਚ ਅੱਗ ਲੱਗਣ ਕਾਰਨ ਫਸਲਾਂ ਦਾ ਹੋਇਆ ਨੁਕਸਾਨ , ਤੇਜ਼ ਹਵਾਵਾਂ ਨੇ ਬੇਵੱਸ ਕੀਤੇ ਕਿਸਾਨ

ਹੋਰ ਖਬਰਾਂ: ਨਹੀਂ ਬਰਦਾਸ਼ਤ ਹੋਈ ਸੌਂਕਣ , ਲੜਕੀ ਨੇ ਆਪਣੀ ਸੌਂਕਣ ‘ਤੇ ਸੁੱਟਿਆ ਤੇਜ਼ਾਬ

ਇਸ ਦੇ ਨਾਲ ਹੀ ਗੋਇੰਦਵਾਲ ਸਾਹਿਬ ‘ਚ ਵੈਰੋਵਾਲ ਮੰਡ ‘ਚ ਅੱਗ ਲੱਗਣ ਕਾਰਨ ਇੱਕ ਹਜ਼ਾਰ ਏਕੜ ਦੇ ਕਰੀਬ ਕਣਕ ਦੀ ਖੜੀ ਫ਼ਸਲ ਅਤੇ ਨਾੜ ਸੜ ਕੇ ਸੁਆਹ ਹੋ ਗਈ ਹੈ।ਜਾਣਕਾਰੀ ਮੁਤਾਬਕ ਇਹ ਅੱਗ ਜੀ.ਵੀ.ਕੇ. ਥਰਮਲ ਪਲਾਂਟ ਗੋਇੰਦਵਾਲ ਸਾਹਿਬ ਦੇ ਵੈਰੋਵਾਲ ਮੰਡ ‘ਚ ਲੱਗੇ ਟਾਵਰਾਂ ਤੋਂ ਚੰਗਿਆੜੀਆਂ ਨਿਕਲਣ ਕਾਰਨ ਲੱਗੀ ਅਤੇ ਦੇਖਦੇ ਹੀ ਦੇਖਦੇ ਇਸ ਨੇ ਕਈ ਏਕੜ ਕਣਕ ਨੂੰ ਆਪਣੀ ਲਪੇਟ ‘ਚ ਲੈ ਲਿਆ। ਓਥੇ ਵੀ ਤੇਜ਼ ਹਵਾਵਾਂ ਕਾਰਨ ਇਸ ‘ਤੇ ਕਾਬੂ ਪਾਉਣ ‘ਚ ਕਾਫ਼ੀ ਰੁਕਾਵਟ ਆਈ ਹੈ।

Punjab many places fire Due Crop damage Farmer Sad

ਪੰਜਾਬ ‘ਚ ਕਈ ਥਾਵਾਂ ‘ਤੇ ਖੇਤਾਂ ਵਿੱਚ ਅੱਗ ਲੱਗਣ ਕਾਰਨ ਫਸਲਾਂ ਦਾ ਹੋਇਆ ਨੁਕਸਾਨ , ਤੇਜ਼ ਹਵਾਵਾਂ ਨੇ ਬੇਵੱਸ ਕੀਤੇ ਕਿਸਾਨ

ਇਸ ਦੇ ਇਲਾਵਾ ਢਿੱਲਵਾਂ ਦੇ ਨਾਲ ਲੱਗਦੇ ਪਿੰਡਾਂ ਅਤੇ ਫੱਤੂ ਚੱਕ ਦਰਮਿਆਨ ਅੱਗ ਲੱਗਣ ਕਾਰਨ ਕਈ ਏਕੜ ਕਣਕ ਅਤੇ ਨਾੜ ਸੜ ਕੇ ਸੁਆਹ ਹੋ ਗਈ।ਤੇਜ਼ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।ਕਿਸਾਨਾਂ ਵਲੋਂ ਆਪਣੇ ਟਰੈਕਟਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ