Wed, Apr 24, 2024
Whatsapp

ਪੰਜਾਬ ਨੈਸ਼ਨਲ ਬੈਂਕ ਨੇ ਦਿੱਤਾ ਗ੍ਰਾਹਕਾਂ ਨੂੰ ਝਟਕਾ , ਬੱਚਤ ਜਮ੍ਹਾ ਖਾਤਿਆਂ 'ਤੇ ਵਿਆਜ ਦਰਾਂ ਘਟਾਈਆਂ

Written by  Kaveri Joshi -- June 04th 2020 04:04 PM
ਪੰਜਾਬ ਨੈਸ਼ਨਲ ਬੈਂਕ ਨੇ ਦਿੱਤਾ ਗ੍ਰਾਹਕਾਂ ਨੂੰ ਝਟਕਾ , ਬੱਚਤ ਜਮ੍ਹਾ ਖਾਤਿਆਂ 'ਤੇ ਵਿਆਜ ਦਰਾਂ ਘਟਾਈਆਂ

ਪੰਜਾਬ ਨੈਸ਼ਨਲ ਬੈਂਕ ਨੇ ਦਿੱਤਾ ਗ੍ਰਾਹਕਾਂ ਨੂੰ ਝਟਕਾ , ਬੱਚਤ ਜਮ੍ਹਾ ਖਾਤਿਆਂ 'ਤੇ ਵਿਆਜ ਦਰਾਂ ਘਟਾਈਆਂ

ਪੰਜਾਬ ਨੈਸ਼ਨਲ ਬੈਂਕ ਨੇ ਦਿੱਤਾ ਗ੍ਰਾਹਕਾਂ ਨੂੰ ਝਟਕਾ , ਬੱਚਤ ਜਮ੍ਹਾ ਖਾਤਿਆਂ 'ਤੇ ਵਿਆਜ ਦਰਾਂ ਘਟਾਈਆਂ: ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਝਟਕਾ ਦਿੱਤਾ ਹੈ , ਇੱਕ ਵੱਡਾ ਫੈਸਲਾ ਲੈਂਦਿਆਂ , ਪੰਜਾਬ ਨੈਸ਼ਨਲ ਬੈਂਕ ਨੇ ਬਚਤ ਖ਼ਾਤੇ 'ਚ ਮਿਲਣ ਵਾਲੇ ਵਿਆਜ ਦੀਆਂ ਦਰਾਂ 'ਚ ਕਟੌਤੀ ਕੀਤੀ ਹੈ । ਨਵੀਆਂ ਦਰਾਂ ਅਗਲੇ ਮਹੀਨੇ ਤੋਂ ਲਾਗੂ ਹੋ ਜਾਣਗੀਆਂ । ਦੱਸ ਦੇਈਏ ਕਿ ਪੰਜਾਬ ਨੈਸ਼ਨਲ ਬੈਂਕ ਨੇ ਬੁੱਧਵਾਰ ਨੂੰ ਬਚਤ ਜਮ੍ਹਾ ਖਾਤਿਆਂ 'ਤੇ ਵਿਆਜ ਦਰਾਂ 0.5 ਫੀਸਦੀ ਘਟਾ ਦਿੱਤੀ ਹੈ ,ਅਤੇ ਇਸ ਫੈਸਲੇ ਅਨੁਸਾਰ ਘੱਟ ਹੋਈਆਂ ਦਰਾਂ ਇਕ ਜੁਲਾਈ ਤੋਂ ਸ਼ੁਰੂ ਹੋਣ ਦੀ ਖ਼ਬਰ ਹੈ । ਬੈਂਕ ਵੱਲੋਂ ਇੱਕ ਟਵੀਟ ਕਰ ਕੇ ਦੱਸਿਆ ਕਿ 50 ਲੱਖ ਰੁਪਏ ਤਕ ਦੀ ਜਮ੍ਹਾ ਰਾਸ਼ੀ 'ਤੇ ਨਵੀਂ ਵਿਆਜ ਦਰ ਤਿੰਨ ਫੀਸਦੀ ਸਾਲਾਨਾ ਹੋਵੇਗੀ। ਫ਼ਿਲਹਾਲ ਇਹ 3.50 ਫੀਸਦੀ ਹੈ। ਇਸੇ ਤਰ੍ਹਾਂ 50 ਲੱਖ ਰੁਪਏ ਤੋਂ ਵੱਧ ਜਮ੍ਹਾ 'ਤੇ ਵਿਆਜ ਦਰ 3.25 ਫੀਸਦੀ ਹੋਵੇਗੀ। ਜਦਕਿ ਹੁਣ ਇਹ 3.75 ਫੀਸਦੀ ਹੈ।

ਹਾਲ ਹੀ 'ਚ ਪੰਜਾਬ ਨੈਸ਼ਨਲ ਬੈਂਕ ਨੇ ਆਪਣੀਆਂ ਵਿਆਜ਼ ਦਰਾਂ 'ਚ ਕਟੌਤੀ ਦਾ ਐਲਾਨ ਕੀਤਾ ਹੈ । ਜਾਣਕਾਰੀ ਮੁਤਾਬਿਕ ਬੈਂਕ ਗ੍ਰਾਹਕਾਂ ਨੂੰ ਬਹੁਤ ਘੱਟ ਵਿਆਜ ਦਰਾਂ 'ਤੇ ਹੋਮ ਲੋਨ ਅਤੇ ਆਟੋ ਲੋਨ ਦੇਵੇਗਾ । PNB ਨੇ ਕਰਜ਼ ਉੱਤੇ ਰੇਪੋ ਦਰ ਨਾਲ ਜੁੜ੍ਹਿਆ ਵਿਆਜ 0.40 ਪ੍ਰਤੀਸ਼ਤ ਸਸਤਾ ਕਰਨ ਦਾ ਐਲਾਨ ਬੀਤੇ ਸੋਮਵਾਰ ਨੂੰ ਕੀਤਾ ਸੀ , ਹੁਣ ਇਹ ਵਿਆਜ ਡਰ 7.05 ਪ੍ਰਤੀਸ਼ਤ ਤੋਂ ਘੱਟ ਕੇ 6.65 ਪ੍ਰਤੀਸ਼ਤ ਹੋ ਜਾਵੇਗੀ । ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸਭ ਤੋਂ ਵੱਡਾ ਸਰਕਾਰੀ ਬੈਂਕ ਐੱਸ.ਬੀ.ਆਈ ਵੀ ਅਜਿਹਾ ਹੀ ਝਟਕਾ ਆਪਣੇ ਗ੍ਰਾਹਕਾਂ ਨੂੰ ਦੇ ਚੁੱਕਾ ਹੈ । ਭਾਰਤੀ ਸਟੇਟ ਬੈਂਕ ਨੇ ਬੱਚਤ ਖਾਤੇ ਤੇ ਸਲਾਨਾ ਵਿਆਜ ਡਰ 0.05 ਪ੍ਰਤੀਸ਼ਤ ਘਟਾ ਕੇ 2.70 ਪ੍ਰਤੀਸ਼ਤ ਕਰ ਦਿੱਤੀ ਹੈ । ਇਸੇ ਤਰ੍ਹਾਂ ਹੀ ਆਈਸੀਆਈਸੀ ਬੈਂਕ ਨੇ ਵੀ 50 ਲੱਖ ਤੋਂ ਘੱਟ ਜਮ੍ਹਾ 'ਤੇ ਵਿਆਜ ਡਰ 3.25 ਫੀਸਦੀ ਤੋਂ ਘੱਟ ਕਰਕੇ 3.0 ਫੀਸਦੀ ਕਰ ਦਿਤੀ ਹੈ । ਦੱਸ ਦੇਈਏ ਕਿ 50 ਲੱਖ ਜਾਂ ਇਸ ਤੋਂ ਜ਼ਿਆਦਾ ਜਮ੍ਹਾ 'ਤੇ ਵਿਆਜ ਦਰ ਨੂੰ 3.75 ਤੋਂ 3.50 ਫੀਸਦੀ ਕੀਤਾ ਗਿਆ ਹੈ।

Top News view more...

Latest News view more...