Wed, Apr 24, 2024
Whatsapp

ਅਮਰਿੰਦਰ ਨਹੀਂ ਸਿੱਧੂ ਦੇ "ਕੈਪਟਨ"

Written by  Jashan A -- November 30th 2018 07:16 PM -- Updated: November 30th 2018 07:30 PM
ਅਮਰਿੰਦਰ ਨਹੀਂ ਸਿੱਧੂ ਦੇ

ਅਮਰਿੰਦਰ ਨਹੀਂ ਸਿੱਧੂ ਦੇ "ਕੈਪਟਨ"

ਅਮਰਿੰਦਰ ਨਹੀਂ ਸਿੱਧੂ ਦੇ "ਕੈਪਟਨ",ਚੰਡੀਗੜ੍ਹ: ਪੰਜਾਬ ਕਾਂਗਰਸ ਨੇਤਾਵਾਂ ਦੀ ਖਿੱਚੋਤਾਣ ਇੱਕ ਵਾਰ ਫਿਰ ਸਾਹਮਣੇ ਆਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਹੁਣ ਲੰਮੇ ਹੱਥੀ ਲੈਣਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਦੌਰੇ ਤੋਂ ਬਾਅਦ ਸਿੱਧੇ ਹੈਦਰਾਬਾਦ ਪਹੁੰਚੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਮੰਨਣ ਤੋਂ ਇਨਕਾਰ ਦਿੱਤਾ ਹੈ। [caption id="attachment_223350" align="aligncenter" width="300"]Navjot singh sidhu ਅਮਰਿੰਦਰ ਨਹੀਂ ਸਿੱਧੂ ਦੇ "ਕੈਪਟਨ"[/caption] ਤੇਲੰਗਾਨਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਸਿੱਧੂ ਨੇ ਕਿਹਾ ਕਿ ਉਨਾਂ ਦੇ ਕੈਪਟਨ ਅਮਰਿੰਦਰ ਸਿੰਘ ਨਹੀਂ ਸਿਰਫ ਰਾਹੁਲ ਗਾਂਧੀ ਹਨ।ਸਿੱਧੂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਤੇ ਹੁਣ ਪੰਜਾਬ ਕਾਂਗਰਸ ਦੇ ਅਸਲੀ ਵਾਰਿਸ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਅਕਾਲੀ ਦਲ ਨੇ ਸਿੱਧੂ ਦੇ ਇਸ ਬਿਆਨ ਤੇ ਚੁਟਕੀ ਲੈਂਦਿਆ ਸਿੱਧੂ ਤੇ ਸਵਾਲ ਉਠਾਏ ਨੇ, ਜਿਸ ਦੌਰਾਨ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸਿੱਧੂ ਜਿਸ ਥਾਲੀ ਵਿੱਚ ਖਾਂਦੇ ਨੇ ਉਸੇ 'ਚ ਛੇਕ ਕਰਦੇ ਹਨ। ਇਸ ਮੌਕੇ ਸਿੱਧੂ ਨੇ ਇਹ ਵੀ ਕਿਹਾ ਕਿ ਕੈਪਟਨ ਫੌਜ ਦੇ ਕੈਪਟਨ ਹੋਣਗੇ ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ।

ਜ਼ਿਕਰਯੋਗ ਹੈ ਕਿ ਸਿੱਧੂ ਪਾਕਿਸਤਾਨ ਨਿੱਜੀ ਦੌਰੇ 'ਤੇ ਗਏ ਸਨ, ਉਨ੍ਹਾਂ ਨੂੰ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਆਇਆ ਸੀ ਪਰ ਇਸ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਅਧਿਕਾਰਕ ਤੌਰ 'ਤੇ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਸੀ।ਬੀਤੇ ਦਿਨ ਪਾਕਿਸਤਾਨ ਤੋਂ ਪਰਤੇ ਸਿੱਧੂ ਨੇ ਅੱਜ ਸਵੇਰ ਤੋਂ ਹੀ ਕਾਂਗਰਸ ਲਈ ਤੇਲੰਗਾਨਾ 'ਚ ਚੋਣ ਪ੍ਰਚਾਰ ਲਈ ਡੱਟ ਗਏ ਹਨ। ਅੱਜ ਦੁਪਹਿਰ ਸਮੇਂ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਪੱਤਰਕਾਰਾਂ ਵਲੋਂ ਉਨ੍ਹਾਂ ਨੂੰ ਕੈਪਟਨ ਵਲੋਂ ਮਨਜ਼ੂਰੀ ਨੇ ਦੇਣ ਸਬੰਧੀ ਸਵਾਲ ਕੀਤੇ ਗਏ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਤਾਂ ਫੌਜ 'ਚ ਕੈਪਟਨ ਸਨ, ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ। ਅਮਰਿੰਦਰ ਸਿੰਘ ਸਿੱਧੂ ਦੇ ਇਸ ਫ਼ੈਸਲੇ 'ਤੇ ਕੀ ਪ੍ਰਤੀਕਰਮ ਦਿੰਦੇ ਹਨ, ਇਹ ਆਉਣ ਵਾਲਾ ਸਮਾਂ ਦੱਸੇਗਾ। —PTC News

Top News view more...

Latest News view more...