ਪੰਜਾਬ ‘ਚ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਹੋਵੇਗੀ ਸ਼ੁਰੂ

paddy procurement

ਪੰਜਾਬ ‘ਚ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਹੋਵੇਗੀ ਸ਼ੁਰੂ,ਮੋਹਾਲੀ: ਪੰਜਾਬ ‘ਚ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋ ਜਾਵੇਗੀ। ਜਿਸ ਦੌਰਾਨ ਸਰਕਾਰ ਵੱਲੋਂ ਇਸ ਲਈ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ।ਇਸ ਵਾਰ ਪੰਜਾਬ ਦੀਆਂ 1835 ਮੰਡੀਆਂ ਦੀ ਜਗ੍ਹਾ 1710 ਮੰਡੀਆਂ ‘ਚ ਝੋਨੇ ਦੀ ਖਰੀਦ ਹੋਵੇਗੀ।

paddy procurementਤੁਹਾਨੂੰ ਦੱਸ ਦਈਏ ਕਿ ਝੋਨੇ ਦੀ ਫ਼ਸਲ ਦੀ ਆਮਦ ਦੌਰਾਨ ਬਾਰਸ਼ ਹਮੇਸ਼ਾ ਦਸਤਕ ਦਿੰਦੀ ਰਹੀ ਹੈ ਤੇ ਇਸ ਵਾਰ ਵੀ ਮੰਡੀਆਂ ਦੇ ਵਿੱਚ ਝੋਨੇ ਦੀ ਪਹਿਲੀ ਕਿਸਮ ਦੀ ਆਮਦ ਤੋਂ ਪਹਿਲਾਂ ਬੱਦਲਵਾਈ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਤੇ ਆੜ੍ਹਤੀਆਂ ਦੀ ਵੀ ਚਿੰਤਾ ਵਧ ਰਹੀ ਹੈ।

ਹੋਰ ਪੜ੍ਹੋ: ਇੰਝ ਜਮੀਨ ਤੇ ਵਿਛੀਆਂ ਕਿਸਾਨਾਂ ਦੀਆਂ ਫਸਲਾਂ, ਜਾਣੋ ਮੌਜੂਦਾ ਹਾਲਾਤ!!

paddy procurementਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਖਰੀਦ ‘ਚ ਨਮੀ ਦੀ ਵਧ ਮਾਤਰਾ ਅੜਿੱਕਾ ਬਣ ਸਕਦੀ ਹੈ।ਇਸ ਲਈ ਕਿਸਾਨਾਂ ਨੂੰ ਪਰੇਸ਼ਾਨੀ ਤੋਂ ਬਚਣ ਲਈ ਝੋਨੇ ਨੂੰ ਸੁਕਾ ਕੇ ਹੀ ਮੰਡੀ ਲਿਜਾਣਾ ਚਾਹੀਦਾ ਹੈ।

-PTC News