Fri, Apr 19, 2024
Whatsapp

ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ, ਹੁਣ ਝੋਨਾ ਲਗਾਉਣ ਲਈ ਇੰਨ੍ਹੇ ਘੰਟੇ ਮਿਲੇਗੀ ਬਿਜਲੀ

Written by  Jashan A -- May 28th 2019 02:51 PM -- Updated: May 28th 2019 03:07 PM
ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ, ਹੁਣ ਝੋਨਾ ਲਗਾਉਣ ਲਈ ਇੰਨ੍ਹੇ ਘੰਟੇ ਮਿਲੇਗੀ ਬਿਜਲੀ

ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ, ਹੁਣ ਝੋਨਾ ਲਗਾਉਣ ਲਈ ਇੰਨ੍ਹੇ ਘੰਟੇ ਮਿਲੇਗੀ ਬਿਜਲੀ

ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ, ਹੁਣ ਝੋਨਾ ਲਗਾਉਣ ਲਈ ਇੰਨ੍ਹੇ ਘੰਟੇ ਮਿਲੇਗੀ ਬਿਜਲੀ,ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦਰਅਸਲ, ਪੰਜਾਬ 'ਚ ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ 8 ਘੰਟੇ ਰੋਜ਼ ਦਿਨ-ਰਾਤ ਦੇ ਵੱਖ-ਵੱਖ ਤਿੰਨ ਗਰੁੱਪਾਂ 'ਚ ਬਿਜਲੀ ਮਿਲੇਗੀ। [caption id="attachment_300810" align="aligncenter" width="300"]far ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ, ਹੁਣ ਝੋਨਾ ਲਗਾਉਣ ਲਈ ਇੰਨ੍ਹੇ ਘੰਟੇ ਮਿਲੇਗੀ ਬਿਜਲੀ[/caption] ਮਿਲੀ ਜਾਣਕਾਰੀ ਮੁਤਾਬਕ ਪਾਵਰਕਾਮ ਨੇ ਝੋਨਾ ਲਾਉਣ ਦੀ ਤਰੀਕ ਤੋਂ 8 ਘੰਟੇ ਰੋਜ਼ ਦਿਨ-ਰਾਤ ਦੇ ਵੱਖ-ਵੱਖ ਤਿੰਨ ਗਰੁੱਪਾਂ 'ਚ ਬਿਜਲੀ ਸਪਲਾਈ ਕਰਨ ਦਾ ਪ੍ਰੋਗਰਾਮ ਨਿਰਧਾਰਤ ਕੀਤਾ ਹੈ। ਹੋਰ ਪੜ੍ਹੋ:ਲੁਧਿਆਣਾ :ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ 3 ਦਿਨਾਂ ਕਿਸਾਨ ਮੇਲਾ ਸ਼ੁਰੂ , ਵੱਡੀ ਗਿਣਤੀ ‘ਚ ਪੁੱਜੇ ਕਿਸਾਨ [caption id="attachment_300811" align="aligncenter" width="300"]far ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ, ਹੁਣ ਝੋਨਾ ਲਗਾਉਣ ਲਈ ਇੰਨ੍ਹੇ ਘੰਟੇ ਮਿਲੇਗੀ ਬਿਜਲੀ[/caption] ਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ ਝੋਨੇ ਦੀ ਲਵਾਈ ਇਸ ਸੀਜ਼ਨ 'ਚ ਪਹਿਲਾਂ ਦੀ ਨਿਰਧਾਰਤ ਤਰੀਕ ਤੋਂ 7 ਦਿਨ ਪਹਿਲਾਂ ਯਾਨੀ 13 ਜੂਨ ਨੂੰ ਸ਼ੁਰੂ ਹੋਣ ਜਾ ਰਹੀ ਹੈ। [caption id="attachment_300809" align="aligncenter" width="300"]far ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ, ਹੁਣ ਝੋਨਾ ਲਗਾਉਣ ਲਈ ਇੰਨ੍ਹੇ ਘੰਟੇ ਮਿਲੇਗੀ ਬਿਜਲੀ[/caption] ਪਿਛਲੀ ਵਾਰ ਝੋਨੇ ਦੀ ਬੀਜਾਈ 'ਚ ਦੇਰੀ ਹੋਣ ਨਾਲ ਇਸ ਦੀ ਕਟਾਈ ਵੀ ਕਾਫੀ ਦੇਰ ਨਾਲ ਸ਼ੁਰੂ ਹੋਈ ਸੀ ਤੇ ਇਸ 'ਚ ਨਮੀ ਦੀ ਮਾਤਰਾ ਨੂੰ ਲੈ ਕੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ 'ਚ ਪਾਣੀ ਵੱਡੇ ਪੱਧਰ 'ਤੇ ਘੱਟ ਹੋ ਰਿਹਾ ਹੈ। ਪੰਜਾਬ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਤਕਰੀਬਨ 2.5 ਫੁੱਟ ਹੇਠਾਂ ਜਾ ਰਿਹਾ ਹੈ। -PTC News


Top News view more...

Latest News view more...