ਪੰਜਾਬ ਵਿੱਚ ਪੰਚਾਇਤੀ ਚੋਣਾਂ ਸਤੰਬਰ ਵਿੱਚ ਹੋਣ ਦੀ ਸੰਭਾਵਨਾ :ਤ੍ਰਿਪਤ ਰਜਿੰਦਰ ਬਾਜਵਾ

0
116
punjab Panchayat elections September in Chance:Tript Rajinder Bajwa

ਪੰਜਾਬ ਵਿੱਚ ਪੰਚਾਇਤੀ ਚੋਣਾਂ ਸਤੰਬਰ ਵਿੱਚ ਹੋਣ ਦੀ ਸੰਭਾਵਨਾ :ਤ੍ਰਿਪਤ ਰਜਿੰਦਰ ਬਾਜਵਾ:ਪੰਜਾਬ ਦੀਆਂ ਪੰਚਾਇਤੀ ਚੋਣਾਂ ਜੁਲਾਈ ਦੇ ਅੰਤ ‘ਚ ਹੋਣ ਦੀ ਬਜਾਏ 15 ਸਤੰਬਰ ਤੱਕ ਹੋ ਸਕਦੀਆਂ ਹਨ।ਪੰਚਾਇਤ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਵੋਟਰ ਲਿਸਟਾਂ ਤੇ ਚੋਣਾਂ ਦੇ ਹੋਰ ਕੰਮ ਦੋ ਮਹੀਨੇ ਵਿੱਚ ਪੂਰੇ ਹੋ ਜਾਣਗੇ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਚਾਇਤੀ ਚੋਣਾਂ ਸਤੰਬਰ ਵਿੱਚ ਹੋਣ ਦੀ ਸੰਭਾਵਨਾ ਹੈ।punjab Panchayat elections September in Chance:Tript Rajinder Bajwa

ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਲਈ ਤਿਆਰ ਹੈ।ਚੋਣ ਕਮਿਸ਼ਨ ਨੂੰ ਆਪਣੀ ਤਿਆਰੀ ਦੀ ਸਹਿਮਤੀ ਦੇ ਦਿੱਤੀ ਹੈ।punjab Panchayat elections September in Chance:Tript Rajinder Bajwaਬਾਜਵਾ ਨੇ ਮੰਨਿਆ ਕਿ ਉਨ੍ਹਾਂ ਮੁਤਾਬਕ ਪੰਚਾਇਤੀ ਚੋਣਾਂ 15 ਸਤੰਬਰ ਤੱਕ ਹੋ ਸਕਦੀਆਂ ਹਨ।ਉਂਝ ਫਾਈਨਲ ਤਰੀਕਾਂ ਦਾ ਫੈਸਲਾ ਚੋਣ ਕਮਿਸ਼ਨ ਹੀ ਕਰੇਗਾ।punjab Panchayat elections September in Chance:Tript Rajinder Bajwaਜ਼ਿਕਰਯੋਗ ਹੈ ਕਿ ਪੰਚਾਇਤਾਂ ਦੀ ਮਿਆਦ ਜੁਲਾਈ ਦੇ ਅੰਤ ਵਿੱਚ ਖਤਮ ਹੋ ਰਹੀ ਹੈ।ਪਹਿਲਾਂ ਚਰਚਾ ਸੀ ਕਿ ਜੁਲਾਈ ਦੇ ਅੰਤ ਵਿੱਚ ਚੋਣਾਂ ਹੋ ਸਕਦੀਆਂ ਹਨ।ਹੁਣ ਮੰਤਰੀ ਨੇ ਚੋਣਾਂ ਅੱਗੇ ਪੈਣ ਦੇ ਸੰਕੇਤ ਦਿੱਤੇ ਹਨ।
-PTCNews