Fri, Apr 19, 2024
Whatsapp

ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ ਧਾਂਦਲੀਆਂ ਦਾ ਮਾਮਲਾ ਲੋਕ ਸਭਾ 'ਚ ਉਠਾਇਆ

Written by  Jashan A -- December 31st 2018 02:09 PM -- Updated: December 31st 2018 02:10 PM
ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ ਧਾਂਦਲੀਆਂ ਦਾ ਮਾਮਲਾ ਲੋਕ ਸਭਾ 'ਚ ਉਠਾਇਆ

ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ ਧਾਂਦਲੀਆਂ ਦਾ ਮਾਮਲਾ ਲੋਕ ਸਭਾ 'ਚ ਉਠਾਇਆ

ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ ਧਾਂਦਲੀਆਂ ਦਾ ਮਾਮਲਾ ਲੋਕ ਸਭਾ 'ਚ ਉਠਾਇਆ,ਨਵੀਂ ਦਿੱਲੀ: ਪੰਜਾਬ 'ਚ ਬੀਤੇ ਦਿਨ ਹੋਈਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ ਭਰ 'ਚ ਹਿੰਸਕ ਘਟਨਾਵਾਂ ਦੇਖਣ ਨੂੰ ਮਿਲੀਆਂ। ਜਿਸ ਦੌਰਾਨ ਸੱਤਾਧਿਰ ਵੱਲੋਂ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ। ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਭਰਨ ਤੋਂ ਲੈ ਕੇ ਨਤੀਜਿਆਂ ਤੱਕ ਕਾਂਗਰਸ ਸਰਕਾਰ ਵੱਲੋਂ ਸਰੇਆਮ ਧੋਖਾਧੜੀ ਕੀਤੀ ਗਈ। ਜਿਸ ਦਾ ਮਾਮਲਾ ਅੱਜ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਲੋਕ ਸਭਾ 'ਚ ਉਠਾਇਆ। [caption id="attachment_234684" align="aligncenter" width="300"]prem singh chandumajra ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ ਧਾਂਦਲੀਆਂ ਦਾ ਮਾਮਲਾ ਲੋਕ ਸਭਾ 'ਚ ਉਠਾਇਆ[/caption] ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲੋਕਤੰਤਰ ਦਾ ਕਤਲ ਕਰਦਿਆਂ ਸ਼ਰੇਆਮ ਧੱਕੇਸ਼ਾਹੀ ਕਰਦਿਆਂ ਆਪਣੇ ਉਮੀਦਵਾਰ ਜਤਾਏ ਹਨ ਅਤੇ ਸੂਬੇ ;ਚ ਅਜਿਹਾ ਪਹਿਲੀ ਵਾਰ ਹੋਇਆ ਕਿ ਪੰਚਾਇਤੀ ਚੋਣਾਂ ਨੂੰ ਲੈ ਹਿੰਸਕ ਘਟਨਾਵਾਂ ਹੋਈਆਂ ਹੋਣ ਜਿਸ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ ਵੀ ਦੇਖਣ ਨੂੰ ਮਿਲਿਆ ਅਤੇ ਲੋਕਾਂ ਦੀਆਂ ਜਾਨਾ ਵੀ ਗਈਆਂ। [caption id="attachment_234685" align="aligncenter" width="300"]prem singh chandumajra ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ ਧਾਂਦਲੀਆਂ ਦਾ ਮਾਮਲਾ ਲੋਕ ਸਭਾ 'ਚ ਉਠਾਇਆ[/caption] ਦੱਸ ਦੇਈਏ ਕਿ ਬੀਤੇ ਦਿਨ ਸੂਬੇ ਭਰ 'ਚ ਮਾਹੌਲ ਬਹੁਤ ਗਰਮਾਇਆ ਹੋਇਆ ਸੀ ਜਿਸ ਦੌਰਾਨ ਚੋਣਾਂ ਨੂੰ ਲੈ ਕੇ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਹਿੰਸਕ ਝੜਪਾਂ ਵੀ ਹੋਈਆਂ ਅਤੇ ਕਾਂਗਰਸ ਸਰਕਾਰ ਵੱਲੋਂ ਸੱਤਾ ਦਾ ਫਾਇਦਾ ਉਠਾਉਂਦਿਆਂ ਜਾਅਲੀ ਵੋਟਾਂ ਵੀ ਪਵਾਈਆਂ। [caption id="attachment_234686" align="aligncenter" width="300"]prem singh chandumajra ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ ਧਾਂਦਲੀਆਂ ਦਾ ਮਾਮਲਾ ਲੋਕ ਸਭਾ 'ਚ ਉਠਾਇਆ[/caption] ਫਿਰੋਜ਼ਪੁਰ ਦੇ ਮਮਦੋਟ ਵਿਖੇ ਕਾਂਗਰਸ ਵਰਕਰਾਂ ਵੱਲੋਂ ਵੋਟਾਂ ਦੇ ਬਕਸੇ ਨੂੰ ਅੱਗ ਲਾਉਣ ਮਗਰੋਂ ਮੱਚੀ ਭਗਦੜ ਵਿਚ ਇੱਕ ਵਿਅਕਤੀ ਦੀ ਕਾਰ ਥੱਲੇ ਕੁਚਲੇ ਜਾਣ ਨਾਲ ਮੌਤ ਹੋ ਗਈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ੱਦੀ ਜ਼ਿਲ੍ਹੇ ਪਟਿਆਲਾ 'ਚ ਵੱਡੀ ਪੱਧਰ ਉੱਤੇ ਹਿੰਸਾ ਅਤੇ ਬੂਥਾਂ ਉੱਤੇ ਕਬਜ਼ਿਆਂ ਦੀਆਂ ਘਟਨਾਵਾਂ ਵੇਖਣ ਨੂੰ ਮਿਲੀਆਂ। -PTC News


Top News view more...

Latest News view more...