ਮੁੱਖ ਖਬਰਾਂ

ਪੰਜਾਬ ਪੁਲਿਸ ਦਾ ASI ਮਹਿਲਾ ਨਾਲ ਹੋਟਲ 'ਚ ਇਤਰਾਜ਼ਯੋਗ ਹਾਲਤ 'ਚ ਫੜਿਆ ,ਵੀਡੀਓ ਵਾਇਰਲ

By Shanker Badra -- July 03, 2019 5:07 pm -- Updated:Feb 15, 2021

ਪੰਜਾਬ ਪੁਲਿਸ ਦਾ ASI ਮਹਿਲਾ ਨਾਲ ਹੋਟਲ 'ਚ ਇਤਰਾਜ਼ਯੋਗ ਹਾਲਤ 'ਚ ਫੜਿਆ ,ਵੀਡੀਓ ਵਾਇਰਲ:ਗੁਰਦਾਸਪੁਰ : ਪੰਜਾਬ ਪੁਲਿਸ ਆਪਣੇ ਮਾੜੇ ਕਾਰਨਾਮਿਆਂ ਕਰਕੇ ਆਏ ਦਿਨ ਚਰਚਾ ਵਿੱਚ ਰਹਿੰਦੀ ਹੈ। ਹੁਣ ਬਟਾਲਾ 'ਚ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਏ.ਐੱਸ.ਆਈ. ਦਾ ਹੋਟਲ ਵਿੱਚ ਇੱਕ ਮਹਿਲਾ ਨਾਲ ਅਸ਼ਲੀਲ ਵੀਡੀਓ ਵਾਇਰਲ ਹੋ ਗਿਆ ਹੈ। ਜਿਸ ਤੋਂ ਬਾਅਦ ਉਕਤ ਪੁਲਿਸ ਮੁਲਾਜ਼ਮ ਕਸੂਤਾ ਫਸ ਗਿਆ ਹੈ।

Punjab Police ASI Women With Objectionable condition in the hotel
ਪੰਜਾਬ ਪੁਲਿਸ ਦਾ ASI ਮਹਿਲਾ ਨਾਲ ਹੋਟਲ 'ਚ ਇਤਰਾਜ਼ਯੋਗ ਹਾਲਤ 'ਚ ਫੜਿਆ ,ਵੀਡੀਓ ਵਾਇਰਲ

ਮਿਲੀ ਜਾਣਕਾਰੀ ਮੁਤਾਬਕ ਵੀਡੀਓ 'ਚ ਨਜ਼ਰ ਆਉਣ ਵਾਲਾ ਪੁਲਿਸ ਮੁਲਾਜ਼ਮ ਬਟਾਲਾ ਦੇ ਥਾਣਾ ਸਿਵਲ ਲਾਈਂਨਸ 'ਚ ਬਤੌਰ ਮੁਨਸ਼ੀ ਹੁੰਦਾ ਸੀ ਤੇ ਥੌੜੀ ਦੇਰ ਪਹਿਲਾਂ ਹੀ ਪ੍ਰਮੋਸ਼ਨ ਮਿਲਣ ਤੋਂ ਬਾਅਦ ਉਹ ਏ.ਐੱਸ ਆਈ ਬਣ ਗਿਆ ਸੀ। ਇਸ ਵੀਡੀਓ 'ਚ ਨਜ਼ਰ ਆਉਣ ਵਾਲੀ ਮਹਿਲਾ ਵੀ ਪੁਲਿਸ ਮੁਲਾਜ਼ਮ ਦੱਸੀ ਜਾ ਰਹੀ ਹੈ ਪਰ ਪੁਲਿਸ ਵਲੋਂ ਇਸ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

Punjab Police ASI Women With Objectionable condition in the hotel
ਪੰਜਾਬ ਪੁਲਿਸ ਦਾ ASI ਮਹਿਲਾ ਨਾਲ ਹੋਟਲ 'ਚ ਇਤਰਾਜ਼ਯੋਗ ਹਾਲਤ 'ਚ ਫੜਿਆ ,ਵੀਡੀਓ ਵਾਇਰਲ

ਓਧਰ ਥਾਣਾ ਸਿਵਲ ਲਾਇਨ ਦੇ ਐੱਸਐੱਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਵੀਡੀਓ ਸਾਹਮਣੇ ਆਉਣ ਉੱਤੇ ਉੱਚ ਅਧਿਕਾਰੀਆਂ ਨੇ ਇਸਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਲਈ ਏਐੱਸਆਈ ਬਾਬੀ ਸ਼ਰਮਾ ਦੇ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਉਸਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Punjab Police ASI Women With Objectionable condition in the hotel
ਪੰਜਾਬ ਪੁਲਿਸ ਦਾ ASI ਮਹਿਲਾ ਨਾਲ ਹੋਟਲ 'ਚ ਇਤਰਾਜ਼ਯੋਗ ਹਾਲਤ 'ਚ ਫੜਿਆ ,ਵੀਡੀਓ ਵਾਇਰਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੈਚ ਦੇਖਣ ਵ੍ਹੀਲਚੇਅਰ ‘ਤੇ ਪਹੁੰਚੀ 87 ਸਾਲ ਦੀ ਬਜ਼ੁਰਗ ਕ੍ਰਿਕਟ ਫੈਨ , ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਖ਼ੁਦ ਕੀਤੀ ਮੁਲਾਕਾਤ

ਉਨ੍ਹਾਂ ਦੱਸਿਆ ਕਿ ਵੀਡੀਓ ਵਿੱਚ ਦਿਖਾਈ ਦੇ ਰਹੀ ਔਰਤ ਨੂੰ ਪੁਲਿਸ ਜਾਂ ਹੋਮਗਾਰਡ ਕਰਮਚਾਰੀ ਦੱਸਿਆ ਗਿਆ ਹੈ ,ਜਦੋਂ ਕਿ ਅਸਲੀਅਤ ਇਹ ਹੈ ਕਿ ਔਰਤ ਦਾ ਪੁਲਿਸ ਜਾਂ ਹੋਮਗਾਰਡ ਨਾਲ ਕੋਈ ਸੰਬੰਧ ਨਹੀਂ ਹੈ। ਔਰਤ ਇੱਕ ਆਮ ਨਾਗਰਿਕ ਹੈ ਅਤੇ ਇਸਦੀ ਜਾਂਚ ਡੀਐੱਸਪੀ ਸਿਟੀ ਨੇ ਕੀਤੀ ਸੀ।
-PTCNews

  • Share