Advertisment

ਅਗਵਾ ਹੋਏ 3 ਮਹੀਨੇ ਦੇ ਬੱਚੇ ਨੂੰ ਪੁਲਿਸ ਨੇ 24 ਘੰਟਿਆਂ 'ਚ ਲੱਭ ਮਾਪਿਓ ਨੂੰ ਸੌਂਪਿਆ

author-image
Jasmeet Singh
Updated On
New Update
ਅਗਵਾ ਹੋਏ 3 ਮਹੀਨੇ ਦੇ ਬੱਚੇ ਨੂੰ ਪੁਲਿਸ ਨੇ 24 ਘੰਟਿਆਂ 'ਚ ਲੱਭ ਮਾਪਿਓ ਨੂੰ ਸੌਂਪਿਆ
Advertisment
ਲੁਧਿਆਣਾ, 19 ਅਗਸਤ: ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਤੋਂ ਅਗਵਾ ਹੋਇਆ ਤਿੰਨ ਮਹੀਨੇ ਦਾ ਬੱਚਾ ਹਰਿਆਣਾ ਦੇ ਸਿਰਸਾ ਦੇ ਇੱਕ ਜੋੜੇ ਨੂੰ ਦਿੱਤਾ ਜਾਣਾ ਸੀ, ਜਿਸ ਨੂੰ ਪੁਲਿਸ ਨੇ 24 ਘੰਟਿਆਂ ਵਿੱਚ ਬਠਿੰਡਾ ਤੋਂ ਲੱਭ ਲਿਆ ਹੈ। ਮਾਮਲੇ 'ਚ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੱਚਾ 5 ਲੱਖ ਰੁਪਏ ਵਿੱਚ ਵੇਚਿਆ ਜਾਣਾ ਸੀ, ਰਕਮ ਅੱਗੇ ਵੰਡੀ ਜਾਣੀ ਸੀ।
Advertisment
publive-image ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਿਰਸਾ ਦੇ ਇਕ ਜੋੜੇ ਦੇ ਦੋਵੇਂ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ, ਜੋ ਇਕ ਬੱਚਾ ਚਾਹੁੰਦੇ ਸਨ। ਲੁਧਿਆਣੇ ਦੀ ਇਕ ਔਰਤ ਬਠਿੰਡਾ ਵਿੱਚ ਰਹਿੰਦੇ ਆਪਣੇ ਇੱਕ ਰਿਸ਼ਤੇਦਾਰ ਨੂੰ ਜਾਣਦੀ ਸੀ, ਜਿਸ ਉੱਤੇ ਪਹਿਲਾਂ ਵੀ ਦੇਹ ਵਪਾਰ ਦਾ ਮਾਮਲਾ ਦਰਜ ਹੈ। ਉਹ ਜੋੜੇ ਲਈ ਬੱਚੇ ਦੀ ਭਾਲ ਕਰ ਰਹੀ ਸੀ ਅਤੇ ਇਸ ਕੰਮ ਵਿੱਚ ਹੋਰ ਲੋਕ ਵੀ ਸ਼ਾਮਲ ਸਨ। publive-image ਮਹਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੀੜਤ ਪਰਿਵਾਰ ਨੂੰ ਜਾਣਦੀ ਸੀ, ਜੋ ਕਬਾੜ ਦਾ ਕੰਮ ਕਰਦੇ ਸਨ। ਜਿਸ ਨੇ ਬੱਚੇ ਨੂੰ ਸ਼ਗਨ ਦੇਣ ਦੇ ਬਹਾਨੇ ਫੋਟੋ ਵੀ ਖਿਚਵਾਈ ਅਤੇ ਅੱਗੇ ਉਹ ਫੋਟੋ ਸਿਰਸਾ ਸਬੰਧਤ ਜੋੜੇ ਨੂੰ ਭੇਜ ਦਿੱਤੀ। ਇਸੇ ਲੜੀ ਤਹਿਤ ਬੀਤੇ ਦਿਨ 5 ਮੁਲਜ਼ਮਾਂ ਨੇ ਦੋ ਮੋਟਰ ਸਾਈਕਲਾਂ 'ਤੇ ਸਵਾਰ ਹੋ ਕੇ ਬੱਚੇ ਨੂੰ ਘਰੋਂ ਅਗਵਾ ਕਰ ਲਿਆ। ਜੋ ਡੇਹਲੋਂ ਵਿੱਚ ਇਕੱਠੇ ਹੋਏ ਅਤੇ ਉਥੋਂ ਰਾਏਕੋਟ ਅਤੇ ਅੱਗੇ ਬਠਿੰਡਾ ਚਲੇ ਗਏ। publive-image ਇਸ ਦੌਰਾਨ ਪੁਲਿਸ ਟੀਮਾਂ ਨੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਬੱਚਾ ਬਰਾਮਦ ਕਰ ਲਿਆ। ਜਿਸ ਨੂੰ ਪੁਲਿਸ ਨੇ ਉਸਦੇ ਮਾਪਿਆਂ ਹਵਾਲੇ ਕਰ ਦਿੱਤਾ। ਦੂਜੇ ਪਾਸੇ ਜਨਮ ਅਸ਼ਟਮੀ ਵਾਲੇ ਦਿਨ ਬੇਟੇ ਨੂੰ ਦੁਬਾਰਾ ਮਿਲਣ 'ਤੇ ਮਾਪਿਆਂ ਦੀ ਖੁਸ਼ੀ 'ਚ ਕੋਈ ਕਮੀ ਨਹੀਂ ਹੈ। ਜਿਸ ਨੇ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਤੋਂ ਜਨਮ ਅਸ਼ਟਮੀ ਨੂੰ ਉਨ੍ਹਾਂ ਦੇ ਪੁੱਤਰ ਦਾ ਜਨਮ ਦਿਨ ਹੋਵੇਗਾ। ਇਸ ਜੋੜੇ ਦਾ ਕਰੀਬ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ। ਇਹ ਵੀ ਪੜ੍ਹੋ: ਪਨਸਪ ਦੇ ਗੋਦਾਮਾਂ ਤੋਂ ਕਣਕ ਦੀਆਂ 19 ਹਜ਼ਾਰ ਬੋਰੀਆਂ ਗਾਇਬ publive-image -PTC News-
punjab-police bathinda ludhiana investigation sbs-nagar abducted
Advertisment

Stay updated with the latest news headlines.

Follow us:
Advertisment