ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਨੌਜਵਾਨ ਤੋਂ ਪੈਸੇ ਲੈਣੇ ਪਏ ਮਹਿੰਗੇ , ਕੈਮਰੇ ‘ਚ ਹੋਇਆ ਕੈਦ

Punjab Police employee Bribe video viral
ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਨੌਜਵਾਨ ਤੋਂ ਪੈਸੇ ਲੈਣੇ ਪਏ ਮਹਿੰਗੇ , ਕੈਮਰੇ ‘ਚ ਹੋਇਆ ਕੈਦ

ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਨੌਜਵਾਨ ਤੋਂ ਪੈਸੇ ਲੈਣੇ ਪਏ ਮਹਿੰਗੇ , ਕੈਮਰੇ ‘ਚ ਹੋਇਆ ਕੈਦ:ਤਰਨਤਾਰਨ : ਪੰਜਾਬ ਪੁਲਿਸ ਅਕਸਰ ਹੀ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ਵਿਚ ਰਹਿੰਦੀ ਹੈ ਪਰ ਜਦੋਂ ਪੁਲਿਸ ਦਾ ਕੋਈ ਵੀ ਕਾਰਨਾਮਾ ਜੱਗਜ਼ਾਹਿਰ ਹੁੰਦਾ ਹੈ ਤਾਂ ਪੁਲਿਸ ਦੇ ਕੰਮਾਂ ‘ਤੇ ਕਈ ਸਵਾਲ ਖੜੇ ਹੁੰਦੇ ਹਨ।ਪੰਜਾਬ ਪੁਲਿਸ ਵਿਚ ਭਰਤੀ ਹੋਣ ਸਮੇ ਹਰ ਭਰਤੀ ਹੋਣ ਵਾਲਾ ਜਵਾਨ ਸੁਹ ਖਾਂਦਾ ਹੈ ਕਿ ਉਹ ਆਪਣੀ ਡਿਓਟੀ ਤਨ ਦੇਹਿ ਨਾਲ ਨਿਭਾਏਗਾ ਪਰ ਹੁੰਦਾ ਇਸ ਦੇ ਉਲਟ ਹੈ ਕਿਉਂਕਿ ਮੋਟੀਆਂ ਤਨਖਾਹਾਂ ਲੈਣ ਦੇ ਬਾਵਜੂਦ ਵੀ ਕੁੱਝ ਪੁਲਿਸ ਮੁਲਾਜ਼ਮ ਰਿਸ਼ਵਤ ਲੈਂਦੇ ਹਨ।

Punjab Police employee Bribe video viral
ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਨੌਜਵਾਨ ਤੋਂ ਪੈਸੇ ਲੈਣੇ ਪਏ ਮਹਿੰਗੇ , ਕੈਮਰੇ ‘ਚ ਹੋਇਆ ਕੈਦ

ਇਸੇ ਤਰਾਂ ਦਾ ਮਾਮਲਾ ਤਰਨਤਾਰਨ ਦੇ ਬੋਹੀ ਚੌਂਕ ਤੋਂ ਸਾਹਮਣੇ ਆਇਆ ਹੈ।ਜਿਥੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਨੌਜਵਾਨ ਤੋਂ ਰਿਸ਼ਵਤ ਲੈਂਦੇ ਦੀ ਵੀਡੀਓ ਸਾਹਮਣੇ ਆਈ ਹੈ।ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਰਿਸ਼ਵਤ ਲੈਂਦੇ ਹੋਏ ਰਿਕਾਰਡਿੰਗ ਵਿੱਚ ਆਇਆ ਹੈ।

Punjab Police employee Bribe video viral
ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਨੌਜਵਾਨ ਤੋਂ ਪੈਸੇ ਲੈਣੇ ਪਏ ਮਹਿੰਗੇ , ਕੈਮਰੇ ‘ਚ ਹੋਇਆ ਕੈਦ

ਪ੍ਰਪਤ ਜਾਣਕਾਰੀ ਅਨੁਸਾਰ ਇਸ ਪੁਲਿਸ ਮੁਲਾਜ਼ਮ ਨੇ ਇੱਕ ਮੋਟਰਸਾਈਕਲ ਵਾਲੇ ਨੌਜਵਾਨ ਤੋਂ 100 ਰੁਪਏ ਲੈ ਲਏ ਪਰ ਜਦੋਂ ਇਸ ਬਾਰੇ ਸਥਾਨਕ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਕਤ ਪੁਲਿਸ ਮੁਲਾਜ਼ਮ ਦੀ ਵੀਡੀਓ ਬਣਾ ਲਈ ,ਜਿਸ ਤੋਂ ਬਾਅਦ ਮੁਲਾਜ਼ਮ ਬਣ ਰਹੀ ਵੀਡੀਓ ਨੂੰ ਦੇਖ ਕੇ ਤੁਰਦਾ ਬਣਿਆ।
-PTCNews