Sat, Apr 20, 2024
Whatsapp

ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਪਤਨੀ ਤੇ ਮੁੰਡਾ ਕਰਦੇ ਸੀ ਲੁੱਟ ਖੋਹ ,ਚੜ੍ਹੇ ਪੁਲਿਸ ਅੜਿੱਕੇ

Written by  Shanker Badra -- September 05th 2018 12:15 PM
ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਪਤਨੀ ਤੇ ਮੁੰਡਾ ਕਰਦੇ ਸੀ ਲੁੱਟ ਖੋਹ ,ਚੜ੍ਹੇ ਪੁਲਿਸ ਅੜਿੱਕੇ

ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਪਤਨੀ ਤੇ ਮੁੰਡਾ ਕਰਦੇ ਸੀ ਲੁੱਟ ਖੋਹ ,ਚੜ੍ਹੇ ਪੁਲਿਸ ਅੜਿੱਕੇ

ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਪਤਨੀ ਤੇ ਮੁੰਡਾ ਕਰਦੇ ਸੀ ਲੁੱਟ ਖੋਹ ,ਚੜ੍ਹੇ ਪੁਲਿਸ ਅੜਿੱਕੇ:ਜਲੰਧਰ ਪੁਲਿਸ ਨੇ ਕਾਰਾਂ ਲੁੱਟਣ ਵਾਲੇ ਇੱਕ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ।ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਗਰੋਹ ਵਿੱਚ ਇੱਕ ਮਹਿਲਾ ਮੈਂਬਰ ਪੁਲਿਸ ਦੇ ਏਐਸਆਈ ਦੀ ਪਤਨੀ ਤੇ ਦੂਜਾ ਮੈਂਬਰ ਉਸੇ ਮੁਲਾਜ਼ਮ ਦਾ ਪੁੱਤਰ ਹੈ। ਪੰਜਾਬ ਪੁਲਿਸ ਦੇ ਏਐਸਆਈ ਦੀ ਪਤਨੀ ਨਰਿੰਦਰ ਕੌਰ ਤੇ ਉਸ ਦੇ ਪੁੱਤਰ ਕੁਲਪ੍ਰੀਤ ਨੇ ਦੋ ਹੋਰ ਲੁਟੇਰਿਆਂ ਨਾਲ ਮਿਲ ਕੇ 22 ਅਗਸਤ ਨੂੰ ਪੰਚਕੂਲਾ ਦੇ ਸੈਕਟਰ 20 ਤੋਂ ਗੱਡੀ ਖੋਹੀ ਸੀ।ਵਾਰਦਾਤ ਤੋਂ ਬਾਅਦ ਉਹ ਗੱਡੀ ਜਲੰਧਰ ਲੈ ਗਏ ਤੇ ਉਥੇ ਸੂਰਿਆ ਇਨਕਲੇਵ ਵਿੱਚ ਕਿਰਾਏ 'ਤੇ ਮਕਾਨ ਲੈ ਕੇ ਰਹਿਣ ਲੱਗ ਪਏ। ਜਾਣਕਾਰੀ ਅਨੁਸਾਰ ਏਐਸਆਈ ਪਠਾਨਕੋਟ ਵਿੱਚ ਤਾਇਨਾਤ ਹੈ।ਹੁਣ ਤੱਕ ਦੀ ਪੁੱਛਗਿਛ ਤੋਂ ਸਾਹਮਣੇ ਆਇਆ ਹੈ ਕਿ ਮਾਂ-ਪੁੱਤਰ ਨੇ ਇਕੱਠਿਆਂ ਹੀ ਲੁੱਟਾਂ ਕਰਨੀਆਂ ਸ਼ੁਰੂ ਕੀਤੀਆਂ ਸਨ।ਪੁਲਿਸ ਆਪਣੇ ਏਐਸਆਈ ਦੀ ਵੀ ਜਾਂਚ ਕਰ ਰਹੀ ਹੈ ਕਿ ਉਸ ਦਾ ਇਸ ਸਾਰੇ ਮਾਮਲੇ ਵਿੱਚ ਕੀ ਰੋਲ ਹੈ ? ਇਨ੍ਹਾਂ ਦੋਵਾਂ ਮਾਂ-ਪੁੱਤ ਨਾਲ ਯਸ਼ ਤੇ ਸਾਗਰ ਨਾਂ ਦੇ ਦੋ ਹੋਰ ਲੁਟੇਰਿਆਂ ਨੂੰ ਫੜਿਆ ਗਿਆ ਹੈ।ਇਨ੍ਹਾਂ ਨੇ ਪਿਛਲੇ ਸਾਲ ਕੇਐਫਸੀ ਵਰਕਰ ਤੋਂ 11 ਲੱਖ ਰੁਪਏ ਦੀ ਲੁੱਟ ਕੀਤੀ ਸੀ।ਦੋਵੇਂ ਜਲੰਧਰ ਦੇ ਕੁੱਕੜ ਪਿੰਡ ਵਿੱਚ ਰਹਿੰਦੇ ਸਨ। ਇਨ੍ਹਾਂ ਦਾ ਪੰਜਵਾਂ ਸਾਥੀ ਜਗਸੀਰ ਸ਼ੀਰਾ ਫਰਾਰ ਹੋ ਗਿਆ, ਜਿਸ 'ਤੇ ਕਈ ਸੂਬਿਆਂ ਵਿੱਚ 25-30 ਪਰਚੇ ਦਰਜ ਹਨ। -PTCNews


Top News view more...

Latest News view more...