ਪੰਜਾਬ

ਪੰਜਾਬ ਪੁਲਿਸ ਨੇ 1.5 ਘੰਟੇ ਵਿੱਚ ਲੱਭਿਆ ਲਾਪਤਾ ਹੋਇਆ 5 ਸਾਲਾ ਬੱਚਾ

By Jasmeet Singh -- August 14, 2022 7:43 pm -- Updated:August 14, 2022 7:44 pm

ਬਠਿੰਡਾ, 14 ਅਗਸਤ: ਬਠਿੰਡਾ ਪੁਲਿਸ ਨੇ ਡੇਢ ਘੰਟੇ ਵਿੱਚ ਬਠਿੰਡਾ ਤੋਂ ਲਾਪਤਾ ਪੰਜ ਸਾਲਾ ਬੱਚੇ ਨੂੰ ਲੱਭ ਲੋਕਾਂ ਦੀ ਸ਼ਲਾਘਾ ਪ੍ਰਾਪਤ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਸੋਨੀਆ ਵਾਸੀ ਆਪਣੇ ਮਾਤਾ-ਪਿਤਾ ਨੂੰ ਮਿਲਣ ਲਈ ਬਠਿੰਡਾ ਤੋਂ ਅੰਮ੍ਰਿਤਸਰ ਜਾ ਰਹੀ ਸੀ ਕਿ ਬਠਿੰਡਾ ਦੇ ਨਹਿਰੀ ਬੱਸ ਸਟਾਪ ਕੋਲ ਬੱਸ ਵਿੱਚ ਸਵਾਰ ਹੋਣ ਦੌਰਾਨ ਆਪਣੇ ਪੰਜ ਸਾਲਾ ਬਚੇ ਨੂੰ ਗੁਆ ਬੈਠੀ।

mukatsar3

ਪੰਜ ਸਾਲਾ ਬੱਚੇ ਦੇ ਮਾਪਿਆਂ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਬਠਿੰਡਾ ਪੁਲਿਸ ਨੇ ਲਾਪਤਾ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਦੇ ਬੱਸ ਸਟੈਂਡ ਦੇ ਇੰਚਾਰਜ ਨਿਰਮਲ ਸਿੰਘ ਨੇ ਵੀ ਲਾਪਤਾ ਬੱਚੇ ਦੀ ਜਾਂਚ ਵਿੱਚ ਬਠਿੰਡਾ ਪੁਲਿਸ ਦੀ ਮਦਦ ਕੀਤੀ। ਨਿਰਮਲ ਸਿੰਘ ਨੇ ਵੱਖ-ਵੱਖ ਵਟਸਐਪ ਗਰੁੱਪਾਂ 'ਤੇ ਬੱਚੇ ਦੇ ਗੁੰਮ ਹੋਣ ਦੀ ਰਿਪੋਰਟ ਵੀ ਸਾਂਝੀ ਕੀਤੀ।

mukatsar4

ਡੇਢ ਘੰਟੇ ਦੀ ਜਾਂਚ ਤੋਂ ਬਾਅਦ ਬੱਚਾ ਮੁਕਤਸਰ ਬੱਸ ਸਟੈਂਡ 'ਤੇ ਪੀਆਰਟੀਸੀ ਦੀ ਬੱਸ 'ਤੇ ਬੈਠਾ ਮਿਲਿਆ। ਹੁਣ ਸਵਾਲ ਇਹ ਉੱਠ ਰਿਹਾ ਕਿ ਕੀ ਇੰਨ੍ਹੀ ਭਾਰੀ ਸੁਰੱਖਿਆ ਦੇ ਵਿੱਚ ਕੀ ਇਹ ਘਟਨਾ ਬਚੇ ਦੇ ਮਾਪਿਆਂ ਦੀ ਅਣਗਹਿਲੀ ਦਾ ਨਤੀਜਾ ਸੀ ਜਾਂ ਫਿਰ ਇਹ ਕਿਸੀ ਬੱਚਾ ਚੁੱਕਣ ਵਾਲੇ ਗਿਰੋਹ ਦਾ ਵੀ ਕੰਮ ਹੋ ਸਕਦਾ ਜੋ ਇਨਸਾਨੀ ਤਸਕਰੀ ਨਾਲ ਜੁੜਿਆ ਹੋਵੇ ਲੇਕਿਨ ਪੁਲਿਸ ਦੀ ਮੁਸ਼ਤੈਦੀ ਅੱਗੇ ਇਸ ਵਾਰ ਹਰ ਗਿਆ ਤੇ ਬਚ ਕੇ ਨਿਕਲ ਗਿਆ ਹੋਵੇ, ਇਹ ਜਾਂਚ ਦਾ ਵਿਸ਼ਾ ਹੈ।


-PTC News

  • Share