Advertisment

ਪੰਜਾਬ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਨੂੰ ਸਰਕਾਰੀ ਹਥਿਆਰਾਂ ਨਾਲ ਟ੍ਰੇਨਿੰਗ ਦੇਣ ਦਾ ਮਾਮਲਾ,ਬਰਨਾਲਾ ਪੁਲਿਸ ਨੇ ਮੂਸੇਵਾਲੇ ਸਮੇਤ 9 ਲੋਕਾਂ ਖਿਲਾਫ਼ ਦਰਜ ਕੀਤਾ ਮਾਮਲਾ

author-image
Shanker Badra
Updated On
New Update
ਪੰਜਾਬ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਨੂੰ ਸਰਕਾਰੀ ਹਥਿਆਰਾਂ ਨਾਲ ਟ੍ਰੇਨਿੰਗ ਦੇਣ ਦਾ ਮਾਮਲਾ,ਬਰਨਾਲਾ ਪੁਲਿਸ ਨੇ ਮੂਸੇਵਾਲੇ ਸਮੇਤ 9 ਲੋਕਾਂ ਖਿਲਾਫ਼ ਦਰਜ ਕੀਤਾ ਮਾਮਲਾ
Advertisment
ਪੰਜਾਬ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਨੂੰ ਸਰਕਾਰੀ ਹਥਿਆਰਾਂ ਨਾਲ ਟ੍ਰੇਨਿੰਗ ਦੇਣ ਦਾ ਮਾਮਲਾ,ਬਰਨਾਲਾ ਪੁਲਿਸ ਨੇ ਮੂਸੇਵਾਲੇ ਸਮੇਤ 9 ਲੋਕਾਂ ਖਿਲਾਫ਼ ਦਰਜ ਕੀਤਾ ਮਾਮਲਾ:ਚੰਡੀਗੜ੍ਹ : ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਅਕਸਰ ਹੀ ਆਪਣੇ ਵਿਵਾਦਾਂ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਮੂਸੇਵਾਲਾ ਆਪਣੇ ਗੀਤਾਂ 'ਚ ਅਕਸਰ ਹੀ ਗੰਨ ਕਲਚਰ ਅਤੇ ਲੱਚਰ ਗਾਇਕੀ ਨੂੰ ਖ਼ੂਬ ਪ੍ਰਮੋਟ ਕਰਦਾ ਹੈ ਪਰ ਹੁਣ ਪੰਜਾਬ ਪੁਲਿਸ AK-47ਰਾਈਫ਼ਲ ਨਾਲ ਗਾਇਕ ਸਿੱਧੂ ਮੂਸੇਵਾਲਾ ਨੂੰ ਸਿਖਲਾਈ ਦੇਣ ਲੱਗੀ ਹੋਈ ਹੈ। ਕੀ ਪੰਜਾਬ ਪੁਲਿਸ ਹੁਣ ਲੋਕਾਂ ਦੀ ਸੁਰੱਖਿਆ ਲਈ ਇਨ੍ਹਾਂ ਗਾਇਕਾਂ ਨੂੰ ਤਾਇਨਾਤ ਕਰੇਗੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ AK-47ਰਾਈਫਲ ਨਾਲ ਕੀਤੇ ਜਾ ਰਹੇ ਫਾਇਰ ਤੇ ਉਸ ਦਾ ਸਾਥ ਦੇ ਰਹੇ ਪੰਜਾਬ ਪੁਲਿਸ ਮੁਲਾਜ਼ਮਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵਿਵਾਦਤ ਗਾਇਕ ਨੂੰ ਪੰਜਾਬ ਪੁਲਿਸ ਵੱਲੋਂ ਦਿੱਤੀ ਜਾ ਰਹੀ ਛਤਰ ਛਾਇਆ ਇੱਕ ਵਾਰੀ ਫਿਰ ਚਰਚਾ ਵਿੱਚ ਆ ਗਈ ਹੈ। ਬਰਨਾਲਾ ਪੁਲਿਸ ਨੇਗਾਇਕ ਸਿੱਧੂ ਮੂਸੇਵਾਲਾ ਸਮੇਤ 9 ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ 'ਚ ਸਿੱਧੂ ਮੂਸੇਵਾਲਾ ਸਮੇਤ ਉਸਦੇ 3 ਸਾਥੀਆਂ ਅਤੇ 5 ਪੁਲਿਸ ਮੁਲਾਜ਼ਮ ਸ਼ਾਮਿਲ ਹਨ। ਬਰਨਾਲਾ ਦੇ ਐਸਐਸਪੀ ਨੇ ਕਿਹਾ ਕਿ ਜਿਨ੍ਹਾਂ 5 ਪੁਲਿਸ ਮੁਲਾਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਹੈ,ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ ਅਤੇ ਉਹ ਸਾਰੇ ਪੁਲਿਸ ਮੁਲਾਜ਼ਮ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਹਨ। ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਹੀ ਪਹਿਲਾਂ ਹੀ ਸਿੱਧੂ ਮੂਸੇਵਾਲਾ ਖ਼ਿਲਾਫ਼ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ਹੇਠ ਕੇਸ ਵੀ ਦਰਜ ਕੀਤਾ ਹੋਇਆ ਹੈ। ਅਜਿਹੇ ਵਿੱਚ ਵੱਡਾ ਸਵਾਲ ਪੰਜਾਬ ਪੁਲਿਸ ‘ਤੇ ਉੱਠਦਾ ਹੈ ਕਿ ਕਿਸ ਦੀ ਇਜਾਜ਼ਤ ਨਾਲ ਇਹ ਅਧਿਕਾਰੀ ਕਿਸੇ ਆਮ ਵਿਅਕਤੀ ਨੂੰ ਅਜਿਹੇ ਮਾਰੂ ਹਥਿਆਰ ਦੀ ਸਿਖਲਾਈ ਦੇ ਰਹੇ ਹਨ। -PTCNews-
punjab-police sidhu-musewala
Advertisment

Stay updated with the latest news headlines.

Follow us:
Advertisment