Advertisment

ਕਾਂਗਰਸ ਦੱਸੇ ਕਿ ਬੇਅੰਤ ਸਿੰਘ ਦੇ ਪੋਤੇ ਨੂੰ ਨੌਕਰੀ ਦੇਣ ਲਈ ਨਿਯਮ ਕਿਉਂ ਤੋੜੇ: ਅਕਾਲੀ ਦਲ

author-image
Ragini Joshi
New Update
ਕਾਂਗਰਸ ਦੱਸੇ ਕਿ ਬੇਅੰਤ ਸਿੰਘ ਦੇ ਪੋਤੇ ਨੂੰ ਨੌਕਰੀ ਦੇਣ ਲਈ ਨਿਯਮ ਕਿਉਂ ਤੋੜੇ: ਅਕਾਲੀ ਦਲ
Advertisment
Punjab politics: ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਪੱਤਰ ਵਿਵਹਾਰ ਰਾਂਹੀ ਗ੍ਰੈਜੂਏਸ਼ਨ ਕਰਨ ਵਾਲੇ 192 ਉਮੀਦਵਾਰਾਂ ਨੂੰ ਨੌਕਰੀਆਂ ਤੋਂ ਜੁਆਬ ਦਿੱਤਾ, ਪਰ ਗੁਰਇਕਬਾਲ ਉੱਤੇ ਇਹ ਨਿਯਮ ਲਾਗੂ ਨਹੀਂ ਹੋਇਆ Punjab politics: ਕਾਂਗਰਸ ਦੱਸੇ ਕਿ ਬੇਅੰਤ ਸਿੰਘ ਦੇ ਪੋਤੇ ਨੂੰ ਨੌਕਰੀ ਦੇਣ ਲਈ ਨਿਯਮ ਕਿਉਂ ਤੋੜੇਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਤੋਂ ਪੁੱਿਛਆ ਹੈ ਕਿ ਉਸ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਡੀਐਸਪੀ ਦੀ ਨੌਕਰੀ ਦੇਣ ਵਾਸਤੇ ਆਪਣੇ ਹੀ ਬਣਾਏ ਨਿਯਮਾਂ ਦੀ ਉਲੰਘਣਾ ਕਿਉਂ ਕੀਤੀ ਹੈ? ਗੁਰਇਕਬਾਲ ਨੇ ਜਿਸ ਪੱਤਰ ਵਿਵਹਾਰ ਰਾਂਹੀ ਗ੍ਰੈਜੂਏਸ਼ਨ ਕੀਤੀ ਸੀ, ਸਰਕਾਰ ਇਸ ਆਧਾਰ ਉੱਤੇ ਬਾਕੀ ਉਮੀਦਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਤੋਂ ਮਨਾਹੀ ਕਰ ਚੁੱਕੀ ਸੀ।ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਕਲਰਕਾਂ ਵਜੋਂ ਚੁਣੇ ਗਏ 192 ਉਮੀਦਵਾਰਾਂ ਨੂੰ ਇਸ ਲਈ ਨਿਯੁਕਤੀ ਪੱਤਰ ਦੇਣ ਤੋਂ ਇਨਕਾਰ ਕਰ ਦਿਤਾ ਸੀ , ਕਿਉਂਕਿ ਉਹਨਾਂ ਨੇ ਸੂਬੇ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲਈ ਸੀ। Punjab politics: ਕਾਂਗਰਸ ਦੱਸੇ ਕਿ ਬੇਅੰਤ ਸਿੰਘ ਦੇ ਪੋਤੇ ਨੂੰ ਨੌਕਰੀ ਦੇਣ ਲਈ ਨਿਯਮ ਕਿਉਂ ਤੋੜੇਪਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਇਕਬਾਲ ਸਿੰਘ ਦੀ ਭਰਤੀ ਕਰ ਲਈ ਗਈ ਹੈ, ਜਿਸ ਨੇ ਪੇਰੀਯਾਰ ਯੂਨੀਵਰਸਿਟੀ,ਸਾਲੇਮ ਤੋਂ ਪੱਤਰ ਵਿਵਹਾਰ ਰਾਂਹੀ ਡਿਗਰੀ ਹਾਸਿਲ ਕੀਤੀ ਹੈ।ਸਰਕਾਰ ਦੇ ਰਵੱਈਏ ਬਾਰੇ ਬੋਲਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਕੀ ਇਹ ਕਾਫੀ ਨਹੀਂ ਸੀ ਕਿ ਤੁਸੀਂ ਇੱਕ ਸਾਬਕਾ ਮੁੱਖ ਮੰਤਰੀ ਦੇ ਪੋਤੇ ਨੂੰ ਨੌਕਰੀ ਦੇਣ ਲਈ ਉੱਪਰਲੀ ਉਮਰ ਦੀ ਸੀਮਾ ਤੋਂ ਛੋਟ ਦੇ ਦਿੱਤੀ ਸੀ? ਹੁਣ ਇਹ ਪਤਾ ਚੱਲਿਆ ਹੈ ਕਿ ਤੁਸੀਂ ਨੌਕਰੀ ਦੇ ਨਿਯਮਾਂ ਦੀ ਵੀ ਉਲੰਘਣਾ ਕੀਤੀ ਹੈ, ਜਿਹਨਾਂ ਵਿਚ ਯੂਜੀਸੀ ਦੇ ਨਿਯਮ ਵੀ ਸ਼ਾਮਿਲ ਹਨ, ਜਿਹਨਾਂ ਅਨੁਸਾਰ ਕੋਈ ਵੀ ਯੂਨੀਵਰਸਿਟੀ -ਕੇਂਦਰੀ, ਸੂਬਾਈ ਜਾਂ ਪ੍ਰਾਈਵੇਟ ਆਪਣੇ ਪ੍ਰੋਗਰਾਮਾਂ ਬਾਰੇ ਪ੍ਰਾਈਵੇਟ ਕੋਚਿੰਗ ਸੰਸਥਾਵਾਂ ਨਾਲ ਸੰਧੀ ਕਰਕੇ ਪੱਤਰ ਵਿਹਾਰ ਰਾਂਹੀ ਕੋਰਸ ਨਹੀਂ ਕਰਵਾ ਸਕਦੀ। ਉਹਨਾਂ ਖੁਲਾਸਾ ਕੀਤਾ ਕਿ ਗੁਰਇਕਬਾਲ ਨੇ ਆਪਣੀ ਬੀਕਾਮ ਦੀ ਡਿਗਰੀ ਯੂਨੀਵਰਸਿਟੀ ਦੇ ਦਿੱਲੀ ਵਿਚਲੇ ਸਟੱਡੀ ਸੈਂਟਰ ਐਮਐਸ ਇੰਸਟੀਚਿਊਟ ਵਿਚ ਪ੍ਰੀਖਿਆ ਦੇ ਕੇ ਪਾਸ ਕੀਤੀ ਸੀ।ਗੁਰਇਕਬਾਲ ਦੀ ਨਿਯੁਕਤੀ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਦੋ ਵੱਖਰੀ ਕਿਸਮ ਦੇ ਉਮੀਦਵਾਰਾਂ ਲਈ ਇੱਥੇ ਦੋ ਕਿਸਮ ਦੇ ਨਿਯਮ ਨਹੀਂ ਬਣਾਏ ਜਾ ਸਕਦੇ। ਉਹਨਾਂ ਕਿਹਾ ਕਿ ਜਦੋਂ ਇਸ ਮੁੱਦੇ ਉੱਤੇ ਪਹਿਲਾਂ ਹੀ 192 ਉਮੀਦਵਾਰਾਂ ਨੂੰ ਨੌਕਰੀ ਦੇਣ ਤੋਂ ਜੁਆਬ ਦਿੱਤਾ ਜਾ ਚੁੱਕਿਆ ਹੈ ਤਾਂ ਸੂਬਾ ਸਰਕਾਰ ਗੁਰਇਕਬਾਲ ਦੀ ਨਿਯੁਕਤੀ ਕਿਵੇਂ ਕਰ ਸਕਦੀ ਹੈ? ਗੁਰਇਕਬਾਲ ਨੂੰ ਦਿੱਤੇ ਵੀਆਈਪੀ ਰੁਤਬੇ ਦੀ ਵਜ•ਾ ਇਹੋ ਹੋ ਸਕਦੀ ਹੈ ਕਿ ਉਸ ਦਾ ਭਰਾ ਰਵਨੀਤ ਬਿੱਟੂ ਲੁਧਿਆਣਾ ਤੋਂ ਕਾਂਗਰਸ ਸਾਂਸਦ ਹੈ ਅਤੇ ਚਚੇਰਾ ਭਰਾ ਖੰਨਾ ਤੋਂ ਕਾਂਗਰਸੀ ਵਿਧਾਇਕ ਹੈ। ਡਾਕਟਰ ਚੀਮਾ ਨੇ ਕਿਹਾ ਕਿ ਕਾਂਗਰਸੀ ਹਕੂਮਤ ਵਿਚ ਭਾਈ-ਭਤੀਜਾਵਾਦ ਦਾ ਇਹ ਇਕਲੌਤਾ ਮਾਮਲਾ ਨਹੀਂ ਹੈ। ਸਰਕਾਰ ਨੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਤੋ ਕਿਰਾਏ ਦੇ ਜੁਰਮਾਨੇ ਦੇ ਰੂਪ ਵਿਚ ਵਸੂਲੇ 84 ਲੱਖ ਰੁਪਏ ਵੀ ਵਾਪਸ ਕਰ ਦਿੱਤੇ ਹਨ। ਜਦ ਕਿ ਦੂਜੇ ਸਿਆਸਤਦਾਨਾਂ ਕੋਲੋ ਸਰਕਾਰੀ ਰਿਹਾਇਸ਼ ਵਿਚ ਲੋੜੋਂ ਵੱਧ ਸਮਾਂ ਰਹਿਣ ਦਾ ਕਿਰਾਇਆ ਰੂਪੀ ਜੁਰਮਾਨਾ ਵਸੂਲਿਆ ਜਾ ਰਿਹਾ ਹੈ। —PTC News-
shiromani-akali-dal punjabi-news congress punjab-congress punjab-politics latest-news-in-punjabi akali-dal news-in-punjabi news-from-punjab news-punjabi happening-news-from-punjab
Advertisment

Stay updated with the latest news headlines.

Follow us:
Advertisment