Tue, Apr 23, 2024
Whatsapp

ਪੰਜਾਬ ‘ਚ ਪੋਲਿੰਗ ਪਾਰਟੀਆਂ ਵੱਖ-ਵੱਖ ਥਾਵਾਂ ਤੋਂ ਹੋਈਆਂ ਰਵਾਨਾ , 2.8 ਕਰੋੜ ਵੋਟਰ ਭਲਕੇ ਕਰਨਗੇ 278 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

Written by  Shanker Badra -- May 18th 2019 05:21 PM
ਪੰਜਾਬ ‘ਚ ਪੋਲਿੰਗ ਪਾਰਟੀਆਂ ਵੱਖ-ਵੱਖ ਥਾਵਾਂ ਤੋਂ ਹੋਈਆਂ ਰਵਾਨਾ , 2.8 ਕਰੋੜ ਵੋਟਰ ਭਲਕੇ ਕਰਨਗੇ 278 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

ਪੰਜਾਬ ‘ਚ ਪੋਲਿੰਗ ਪਾਰਟੀਆਂ ਵੱਖ-ਵੱਖ ਥਾਵਾਂ ਤੋਂ ਹੋਈਆਂ ਰਵਾਨਾ , 2.8 ਕਰੋੜ ਵੋਟਰ ਭਲਕੇ ਕਰਨਗੇ 278 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

ਪੰਜਾਬ ‘ਚ ਪੋਲਿੰਗ ਪਾਰਟੀਆਂ ਵੱਖ-ਵੱਖ ਥਾਵਾਂ ਤੋਂ ਹੋਈਆਂ ਰਵਾਨਾ , 2.8 ਕਰੋੜ ਵੋਟਰ ਭਲਕੇ ਕਰਨਗੇ 278 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ:ਚੰਡੀਗੜ੍ਹ : ਪੰਜਾਬ ਦੀਆਂ ਸਾਰੀਆਂ 13 ਤੇ ਚੰਡੀਗੜ੍ਹ ਦੀ ਇੱਕ ਸੰਸਦੀ ਸੀਟ 'ਤੇ ਐਤਵਾਰ 19 ਮਈ ਨੂੰ ਵੋਟਾਂ ਪੈਣ ਜਾ ਰਹੀਆਂ ਹਨ।ਜਿਸ ਦੇ ਲਈ ਪੰਜਾਬ ਚੋਣ ਕਮਿਸ਼ਨ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਪੋਲਿੰਗ ਪਾਰਟੀਆਂ ਵੱਖ-ਵੱਖ ਥਾਵਾਂ ਤੋਂ ਰਵਾਨਾ ਹੋ ਗਈਆਂ ਹਨ। [caption id="attachment_296735" align="aligncenter" width="300"]Punjab polling parties EVM , All 13 parliamentary constituencies polls tomorrow ਪੰਜਾਬ ‘ਚ ਪੋਲਿੰਗ ਪਾਰਟੀਆਂ ਵੱਖ-ਵੱਖ ਥਾਵਾਂ ਤੋਂ ਹੋਈਆਂ ਰਵਾਨਾ , 2.8 ਕਰੋੜ ਵੋਟਰ ਭਲਕੇ ਕਰਨਗੇ 278 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ[/caption] ਦੱਸਣਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ ਵਿਚ ਹਨ ,ਜਿਨ੍ਹਾਂ ਵਿੱਚ 224 ਮਰਦ ਅਤੇ 54 ਮਹਿਲਾਵਾਂ ਹਨ।ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,07,81,211 ਵੋਟਰ ਕਰਨਗੇ।ਇਨ੍ਹਾਂ ਵੋਟਰਾਂ ਵਿਚ 1,09,50,735 ਪੁਰਸ਼ ਵੋਟਰ ,9,82,916 ਮਹਿਲਾ ਵੋਟਰ ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਇਨ੍ਹਾਂ ਵਿਚੋਂ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। [caption id="attachment_296734" align="aligncenter" width="300"]Punjab polling parties EVM , All 13 parliamentary constituencies polls tomorrow ਪੰਜਾਬ ‘ਚ ਪੋਲਿੰਗ ਪਾਰਟੀਆਂ ਵੱਖ-ਵੱਖ ਥਾਵਾਂ ਤੋਂ ਹੋਈਆਂ ਰਵਾਨਾ , 2.8 ਕਰੋੜ ਵੋਟਰ ਭਲਕੇ ਕਰਨਗੇ 278 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ[/caption] ਉੱਥੇ ਹੀ ਚੰਡੀਗੜ੍ਹ ਵਿਚ ਕੁੱਲ 36 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ ਵਿਚ 9 ਔਰਤਾਂ ਹਨ।ਇਸ ਚੋਣ ਖੇਤਰ ਵਿਚ ਕੁੱਲ 597 ਪੋਲਿੰਗ ਬੂਥ ਬਣਾਏ ਗਏ ਹਨ।ਚੰਡੀਗੜ੍ਹ ਚੋਣ ਖੇਤਰ ਵਿਚ ਕੁੱਲ 6,46,084 ਵੋਟਰ ਹਨ ,ਜਿਨ੍ਹਾਂ ਵਿਚੋਂ 3,41,640 ਪੁਰਸ਼, 3,04,423 ਮਹਿਲਾ ਵੋਟਰ ਅਤੇ 21 ਮਤਦਾਤਾ ਥਰਡ ਜੈਂਡਰ ਦੇ ਹਨ। [caption id="attachment_296733" align="aligncenter" width="300"]Punjab polling parties EVM , All 13 parliamentary constituencies polls tomorrow ਪੰਜਾਬ ‘ਚ ਪੋਲਿੰਗ ਪਾਰਟੀਆਂ ਵੱਖ-ਵੱਖ ਥਾਵਾਂ ਤੋਂ ਹੋਈਆਂ ਰਵਾਨਾ , 2.8 ਕਰੋੜ ਵੋਟਰ ਭਲਕੇ ਕਰਨਗੇ 278 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ[/caption] ਇਸ ਦੌਰਾਨ ਸੂਬੇ ਵਿੱਚ ਕੁਲ 23,213 ਪੋਲਿੰਗ ਬੂਥ ਕੇਂਦਰ ਬਣਾਏ ਗਏ ਹਨ।ਇਨ੍ਹਾਂ ਵਿੱਚੋਂ 6819 ਸ਼ਹਿਰੀ ਹਨ ਅਤੇ 16,394 ਪੇਂਡੂ ਖੇਤਰਾਂ ਵਿੱਚ ਹਨ। 719 ਪੋਲਿੰਗ ਬੂਥ ਸੰਵੇਦਨਸ਼ੀਲ ਅਤੇ 509 ਪੋਲਿੰਗ ਬੂਥਾਂ ਨੂੰ ਅਤਿਸੰਵੇਦਨਸ਼ੀਲ ਐਲਾਨਿਆ ਹੈ।ਸੂਬੇ ਵਿੱਚ ਆਜ਼ਾਦ ਅਤੇ ਨਿਰਪੱਖ ਚੋਣ ਕਰਵਾਉਣ ਲਈ ਅਰਧ ਸੈਨਿਕ ਬਲਾਂ ਦੇ 30,000 ਅਤੇ ਪੰਜਾਬ ਪੁਲਿਸ ਦੇ 75000 ਜਵਾਨ ਤੈਨਾਤ ਕੀਤੇ ਗਏ ਹਨ। [caption id="attachment_296732" align="aligncenter" width="300"]Punjab polling parties EVM , All 13 parliamentary constituencies polls tomorrow ਪੰਜਾਬ ‘ਚ ਪੋਲਿੰਗ ਪਾਰਟੀਆਂ ਵੱਖ-ਵੱਖ ਥਾਵਾਂ ਤੋਂ ਹੋਈਆਂ ਰਵਾਨਾ , 2.8 ਕਰੋੜ ਵੋਟਰ ਭਲਕੇ ਕਰਨਗੇ 278 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ[/caption] ਦੱਸ ਦੇਈਏ ਕਿ ਪੰਜਾਬ ਦੀਆਂ ਸਾਰੀਆਂ 13 ਤੇ ਚੰਡੀਗੜ੍ਹ ਦੀ ਇੱਕ ਸੰਸਦੀ ਸੀਟ 'ਤੇ ਐਤਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।ਇਨ੍ਹਾਂ ਵਿਚ 9 ਆਮ ਵਰਗ ਅਤੇ 4 ਸੀਟਾਂ ਰਾਖਵੀਆਂ ਹਨ। -PTCNews


Top News view more...

Latest News view more...