Tue, Apr 16, 2024
Whatsapp

ਨਿੱਜੀ ਬੱਸ ਕੰਪਨੀ ਦਾ ਵੱਡਾ ਐਲਾਨ , ਹੁਣ 2 ਸਵਾਰੀਆਂ ਨਾਲ ਇੱਕ ਸਵਾਰੀ ਕਰੇਗੀ ਮੁਫ਼ਤ ਸਫ਼ਰ 

Written by  Shanker Badra -- April 08th 2021 03:36 PM
ਨਿੱਜੀ ਬੱਸ ਕੰਪਨੀ ਦਾ ਵੱਡਾ ਐਲਾਨ , ਹੁਣ 2 ਸਵਾਰੀਆਂ ਨਾਲ ਇੱਕ ਸਵਾਰੀ ਕਰੇਗੀ ਮੁਫ਼ਤ ਸਫ਼ਰ 

ਨਿੱਜੀ ਬੱਸ ਕੰਪਨੀ ਦਾ ਵੱਡਾ ਐਲਾਨ , ਹੁਣ 2 ਸਵਾਰੀਆਂ ਨਾਲ ਇੱਕ ਸਵਾਰੀ ਕਰੇਗੀ ਮੁਫ਼ਤ ਸਫ਼ਰ 

ਬਠਿੰਡਾ : ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿਚ ਚੋਣਾਵੀ ਦਾਅ ਖੇਡਦਿਆਂ ਔਰਤਾਂ ਨੂੰ ਮੁਫ਼ਤ  ਬੱਸ ਸਫ਼ਰ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਉਸ ਦਿਨ ਤੋਂ ਹੀ ਸਰਕਾਰੀ ਬੱਸਾਂ ਵਿੱਚ ਬੀਬੀਆਂ ਵੱਡੀ ਗਿਣਤੀ ਵਿੱਚ ਸਫ਼ਰ ਕਰਦੀਆਂ ਹਨ ਪਰ  ਨਿੱਜੀ ਬੱਸ ਆਪਰੇਟਰ ਸਰਕਾਰ ਦੇ ਇਸ ਫ਼ੈਸਲੇ ਤੋਂ ਦੁਖੀ ਦਿਖਾਈ ਦੇ ਰਹੇ ਹਨ। ਜਿਸ ਕਰਕੇ ਅਸੀਂ ਸਰਕਾਰ ਨੂੰ ਸ਼ਰਮ ਦੇਣ ਲਈ ਦੋ ਸਵਾਰੀਆਂ ਨਾਲ ਇੱਕ ਸਵਾਰੀ ਮੁਫ਼ਤ ਕੀਤੀ ਹੈ। [caption id="attachment_487634" align="aligncenter" width="300"]Punjab private bus transporters from bathinda to faridkot announced free ride with two passengers ਨਿੱਜੀ ਬੱਸ ਕੰਪਨੀ ਦਾ ਵੱਡਾ ਐਲਾਨ , ਹੁਣ 2 ਸਵਾਰੀਆਂ ਨਾਲ ਇੱਕ ਸਵਾਰੀ ਕਰੇਗੀ ਮੁਫ਼ਤ ਸਫ਼ਰ[/caption] ਹੁਣ ਪੂਰੇ ਪੰਜਾਬ 'ਚ ਲੱਗੇਗਾ ਨਾਈਟ ਕਰਫ਼ਿਊ ,ਰਾਜਨੀਤਿਕ ਇਕੱਠਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ। ਜਿਸ ਤੋਂ ਬਾਅਦ ਨਿੱਜੀ ਬੱਸ ਆਪਰੇਟਰ ਸਵਾਰੀਆਂ ਲੈਣ ਲਈ ਵੱਖ -ਵੱਖ ਲਾਲਚ ਦੇ ਰਹੇ ਹਨ। ਅੱਜ ਬਠਿੰਡਾ ਵਿਚ ਨਿੱਜੀ ਕੰਪਨੀ ਜੀ.ਐੱਨ.ਟੀ ਨੇ ਸਰਕਾਰ ਦੇ ਇਸ ਫ਼ੈਸਲੇ ਤੋਂ ਦੁਖੀ ਹੋ ਕੇ ਵੱਡਾ ਐਲਾਨ ਕੀਤਾ ਹੈ ਅਤੇ ਆਪਣੀਆਂ ਬੱਸਾਂ ਵਿੱਚ 2 ਸਵਾਰੀਆਂ ਦੇ ਨਾਲ ਇਕ ਸਵਾਰੀ ਨੂੰ ਫਰੀ ਸਫਰ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। [caption id="attachment_487636" align="aligncenter" width="300"]Punjab private bus transporters from bathinda to faridkot announced free ride with two passengers ਨਿੱਜੀ ਬੱਸ ਕੰਪਨੀ ਦਾ ਵੱਡਾ ਐਲਾਨ , ਹੁਣ 2 ਸਵਾਰੀਆਂ ਨਾਲ ਇੱਕ ਸਵਾਰੀ ਕਰੇਗੀ ਮੁਫ਼ਤ ਸਫ਼ਰ[/caption] ਜੀਐਮਟੀ ਟ੍ਰਾਂਸਪੋਰਟ ਦੇ ਇੰਚਾਰਜ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਔਰਤਾਂ ਨੂੰ ਮੁਫ਼ਤ ਸਫ਼ਰ ਸ਼ੁਰੂ ਕੀਤਾ ਹੈ ,ਜਿਸ ਨਾਲ ਸਾਡੇ ਨਿੱਜੀ ਟਰਾਂਸਪੋਰਟ ਸੈਕਟਰ 'ਤੇ ਭਾਰੀ ਅਸਰ ਪਿਆ ਹੈ। ਹੁਣ ਕੋਈ ਵੀ ਮਹਿਲਾ ਸਵਾਰੀ ਸਾਡੀਆਂ ਬੱਸਾਂ ਵਿੱਚ ਨਹੀਂ ਚੜ੍ਹਦੀਆਂ ,ਜਿਸ ਕਰਕੇ ਸਾਨੂੰ ਖਾਲੀ ਹੀ ਬੱਸਾਂ ਰੂਟਾਂ ਉਤੇ ਚਲਾਉਣੀਆਂ ਪੈ ਰਹੀਆਂ ਹਨ ਅਤੇ ਖਾਲੀ ਬੱਸਾਂ ਦੇ ਖ਼ਰਚੇ ਭਾਰੀ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਦਿਨ ਮਹਿੰਗੇ ਡੀਜ਼ਲ ਅਤੇ ਟੈਕਸਾਂ ਦੇ ਬੋਝ ਦੇ ਥੱਲੇ ਅਸੀਂ ਦਿਨ ਕੱਟ ਰਹੇ ਹਾਂ। [caption id="attachment_487635" align="aligncenter" width="275"]Punjab private bus transporters from bathinda to faridkot announced free ride with two passengers ਨਿੱਜੀ ਬੱਸ ਕੰਪਨੀ ਦਾ ਵੱਡਾ ਐਲਾਨ , ਹੁਣ 2 ਸਵਾਰੀਆਂ ਨਾਲ ਇੱਕ ਸਵਾਰੀ ਕਰੇਗੀ ਮੁਫ਼ਤ ਸਫ਼ਰ[/caption] ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਨੇ ਤੋੜੇ ਸਾਰੇ ਰਿਕਾਰਡ ,24 ਘੰਟਿਆਂ 'ਚ 1 ਲੱਖ 26 ਹਜ਼ਾਰ ਨਵੇਂ ਕੇਸ ਆਏ ਸਾਹਮਣੇ  ਇਸ ਕਰਕੇ ਮਜਬੂਰੀ ਵਿੱਚ ਅੱਜ ਅਸੀਂ ਦੋ ਸਵਾਰੀਆਂ ਦੇ ਨਾਲ ਇਕ ਸਵਾਰੀ ਫ੍ਰੀ ਦਾ ਐਲਾਨ ਕੀਤਾ ਹੈ। ਜੇ ਫਿਰ ਵੀ ਸਵਾਰੀਆਂ ਨਹੀਂ ਆਉਂਦੀਆਂ ਤਾਂ ਅਸੀਂ ਇਕ ਨਾਲ ਇਕ ਸਵਾਰੀ ਫਰੀ ਕਰ ਸਕਦੇ ਹਾਂ। ਜਿਸ ਨਾਲ ਸਾਨੂੰ ਘੱਟੋ -ਘੱਟ ਖਾਲੀ ਬੱਸਾਂ ਰੂਟਾਂ ਉਤੇ ਨਹੀਂ ਚਲਾਉਣੀਆਂ ਪੈਣਗੀਆਂ। ਜਿਸ ਨਾਲ ਬੱਸਾਂ 'ਚ ਕੰਮ ਕਰਦੇ ਵਰਕਰਾਂ ਅਤੇ ਡੀਜ਼ਲ ਦਾ ਖਰਚਾ ਨਿਕਲ ਜਾਵੇਗਾ। ਉਨ੍ਹਾਂ ਕਿਹਾ ਜੇ ਸਰਕਾਰ ਨੇ ਕਿਸੇ ਨੂੰ ਕੁਝ ਦੇਣਾ ਹੈ ਤਾਂ ਨੌਕਰੀ ਅਤੇ ਰੁਜ਼ਗਾਰ ਦਾ ਪ੍ਰਬੰਧ ਕਰੇ। ਬੱਸ ਦਾ ਕਿਰਾਇਆ ਤਾਂ ਉਹ ਖ਼ੁਦ ਦੇ ਲੈਣਗੇ। -PTCNews


Top News view more...

Latest News view more...