Sat, Apr 20, 2024
Whatsapp

ਮੀਂਹ, ਝੱਖੜ ਤੇ ਗੜਿਆਂ ਕਾਰਨ ਨਰਮੇ ਦੀਆਂ ਫ਼ਸਲਾਂ ਹੋਈਆਂ ਬਰਬਾਦ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ

Written by  Shanker Badra -- June 13th 2019 10:32 AM
ਮੀਂਹ, ਝੱਖੜ ਤੇ ਗੜਿਆਂ ਕਾਰਨ ਨਰਮੇ ਦੀਆਂ ਫ਼ਸਲਾਂ ਹੋਈਆਂ ਬਰਬਾਦ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ

ਮੀਂਹ, ਝੱਖੜ ਤੇ ਗੜਿਆਂ ਕਾਰਨ ਨਰਮੇ ਦੀਆਂ ਫ਼ਸਲਾਂ ਹੋਈਆਂ ਬਰਬਾਦ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ

ਮੀਂਹ, ਝੱਖੜ ਤੇ ਗੜਿਆਂ ਕਾਰਨ ਨਰਮੇ ਦੀਆਂ ਫ਼ਸਲਾਂ ਹੋਈਆਂ ਬਰਬਾਦ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ:ਤਲਵੰਡੀ ਸਾਬੋ : ਤਲਵੰਡੀ ਸਾਬੋ ਦੇ ਇਲਾਕੇ ਵਿੱਚ ਬੁੱਧਵਾਰ ਨੂੰ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਨਾਲ ਹੋਈ ਗੜੇਮਾਰੀ ਨਾਲ ਅੰਤਾਂ ਦੀ ਗਰਮੀ ਤੋਂ ਭਾਵੇਂ ਕੁਝ ਰਾਹਤ ਮਿਲੀ ਹੈ, ਪ੍ਰੰਤੂ ਗੜਿਆਂ ਨਾਲ ਨਰਮੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ, ਜਿਸ ਕਾਰਨ ਕਿਸਾਨ ਆਗੂਆਂ ਨੇ ਸਰਕਾਰ ਤੋਂ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ। [caption id="attachment_306123" align="aligncenter" width="299"]Punjab Rain And Hail Due Farmers Cotton Crops Damage ਮੀਂਹ, ਝੱਖੜ ਤੇ ਗੜਿਆਂ ਕਾਰਨ ਨਰਮੇ ਦੀਆਂ ਫ਼ਸਲਾਂ ਹੋਈਆਂ ਬਰਬਾਦ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ[/caption] ਇਸ ਦੌਰਾਨ ਤਲਵੰਡੀ ਸਾਬੋ ਅਤੇ ਆਸ-ਪਾਸ ਦੇ ਪਿੰਡਾਂ ਦਾ ਮੌਸਮ ਇੱਕਦਮ ਖ਼ਰਾਬ ਹੋ ਗਿਆ, ਜਿਸ ਦੌਰਾਨ ਹੋਈ ਭਾਰੀ ਬਰਸਾਤ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।ਓਥੇ ਨਰਮੇ ਦੀ ਫ਼ਸਲ ਬੀਜੀ ਬੈਠੇ ਕਿਸਾਨਾਂ ਅਤੇ ਅੰਗੂਰ ਉਤਪਾਦਕਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। [caption id="attachment_306122" align="aligncenter" width="300"]Punjab Rain And Hail Due Farmers Cotton Crops Damage ਮੀਂਹ, ਝੱਖੜ ਤੇ ਗੜਿਆਂ ਕਾਰਨ ਨਰਮੇ ਦੀਆਂ ਫ਼ਸਲਾਂ ਹੋਈਆਂ ਬਰਬਾਦ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇੰਟਰਨੈੱਟ ਯੂਜ਼ਰਸ ਦੀ ਗਿਣਤੀ ਸਿਖਰ ’ਤੇ , ਦੁਨੀਆ ਦੀ ਅੱਧੀ ਆਬਾਦੀ ਵਰਤਦੀ ਹੈ ਇੰਟਰਨੈੱਟ ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਗੜਿਆਂ ਨਾਲ ਨਰਮੇ ਦੇ ਪੱਤੇ ਝੜ ਗਏ ਹਨ, ਉਸ ਦਾ ਦੁਬਾਰਾ ਪੱਤੇ ਕੱਢਣਾ ਤਕਰੀਬਨ ਨਾਮੁਮਕਿਨ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਨਰਮੇ ਦੀ ਫ਼ਸਲ 'ਤੇ ਹੁਣ ਤੱਕ ਕੀਤਾ ਖਰਚਾ ਬੇਅਰਥ ਹੁੰਦਾ ਦਿਖਾਈ ਦੇ ਰਿਹਾ ਹੈ।ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੜਿਆਂ ਨਾਲ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। -PTCNews


Top News view more...

Latest News view more...